ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਜਪਾ ਵੱਲੋਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਮੰਗ

08:09 AM Jul 17, 2024 IST
ਵਿਧਾਨ ਸਭਾ ਸਪੀਕਰ ਨੂੰ ਮੰਗ ਪੱਤਰ ਸੌਂਪਦਾ ਹੋਇਆ ਭਾਜਪਾ ਦਾ ਵਫ਼ਦ। -ਫੋਟੋ: ਦਿਓਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਜੁਲਾਈ
ਦਿੱਲੀ ਸਰਕਾਰ ਅਤੇ ਪਾਵਰ ਡਿਸਕਾਮ ਦੀ ਮਿਲੀਭੁਗਤ ਨਾਲ ਖਪਤਕਾਰਾਂ ’ਤੇ ਲਗਾਏ ਜਾ ਰਹੇ ਵਾਧੂ ਬਿਜਲੀ ਖਰੀਦ ਐਗਰੀਮੈਂਟ ਚਾਰਜ (ਪੀਪੀਏਸੀ), ਪੈਨਸ਼ਨ ਸਰਚਾਰਜ ਆਦਿ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਦਿੱਲੀ ਦੇ ਭਾਜਪਾ ਵਿਧਾਇਕਾਂ ਨੇ ਵਿਧਾਨ ਸਭਾ ਦੇ ਸਪੀਕਰ ਰਾਮਨਿਵਾਸ ਗੋਇਲ ਨੂੰ ਮੰਗ ਪੱਤਰ ਦਿੱਤਾ ਤੇ ਅਤੇ ਵਿਧਾਨ ਸਭਾ ਸੈਸ਼ਨ ਬੁਲਾ ਕੇ ਇਸ ਮੁੱਦੇ ’ਤੇ ਚਰਚਾ ਦੀ ਮੰਗ ਕੀਤੀ।
ਭਾਜਪਾ ਵਿਧਾਇਕਾਂ ਨੇ ਵਿਧਾਨ ਸਭਾ ਸਪੀਕਰ ਦੇ ਸਾਹਮਣੇ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਅਤੇ ਬਿਜਲੀ ਅਤੇ ਪਾਣੀ ਦੀ ਕਟੌਤੀ ਅਤੇ ਬਿੱਲਾਂ ਵਿੱਚ ਭਾਰੀ ਪੀਪੀਏਸੀ ਖਰਚਿਆਂ ਬਾਰੇ ਚਿੰਤਾ ਜ਼ਾਹਿਰ ਕੀਤੀ ਤੇ ਹੋਰ ਮੁੱਦਿਆਂ ’ਤੇ ਚਰਚਾ ਦੀ ਮੰਗ ਕੀਤੀ ਹੈ। ਅੱਜ ਵਿਧਾਨ ਸਭਾ ਸਪੀਕਰ ਨਾਲ ਮੁਲਾਕਾਤ ਕਰਨ ਵਾਲੇ ਵਿਧਾਇਕਾਂ ਵਿੱਚ ਡਿਪਟੀ ਲੀਡਰ ਮੋਹਨ ਸਿੰਘ ਬਿਸ਼ਟ, ਚੀਫ਼ ਵ੍ਹਿਪ ਅਜੇ ਮਹਾਵਰ, ਵਿਜੇਂਦਰ ਗੁਪਤਾ, ਜਨਰਲ ਸਕੱਤਰ ਅਨਿਲ ਬਾਜਪਾਈ, ਜਤਿੰਦਰ ਮਹਾਜਨ ਅਤੇ ਅਭੈ ਵਰਮਾ ਸ਼ਾਮਲ ਸਨ।
ਦਿੱਲੀ ਭਾਜਪਾ ਦੇ ਵਿਧਾਇਕਾਂ ਨੇ ਕਿਹਾ ਹੈ ਕਿ ਦਿੱਲੀ ਦੇ ਲੋਕ ਬਿਜਲੀ ਦੇ ਬਿੱਲਾਂ ’ਤੇ ਲਗਾਏ ਜਾ ਰਹੇ ਸਰਚਾਰਜ ਤੋਂ ਪ੍ਰੇਸ਼ਾਨ ਹਨ, ਅੱਜ 200 ਯੂਨਿਟ ਤੋਂ ਵੱਧ ਦੇ ਬਿਲਾਂ ਵਾਲੇ ਆਮ ਖਪਤਕਾਰਾਂ ਦੇ ਅੱਧੇ ਤੋਂ ਵੱਧ ਬਿੱਲ ਪੀਪੀਏਸੀ ਆਦਿ ਦਾ ਸਰਚਾਰਜ ਹੈ। ਵਫ਼ਦ ਨੇ ਕਿਹਾ ਕਿ ਇੱਕ ਪਾਸੇ ਦਿੱਲੀ ਦੇ ਲੋਕ ਬਿਜਲੀ ਅਤੇ ਪਾਣੀ ਦੀ ਕਟੌਤੀ ਦਾ ਸਾਹਮਣਾ ਕਰ ਰਹੇ ਹਨ ਅਤੇ ਦੂਜੇ ਪਾਸੇ ਬਿਜਲੀ ਅਤੇ ਪਾਣੀ ਦੇ ਵੱਡੇ ਬਿੱਲਾਂ ਦੀ ਦੋਹਰੀ ਮਾਰ ਝੱਲ ਰਹੇ ਹਨ। ਭਾਜਪਾ ਇਸ ਦੀ ਸਖ਼ਤ ਨਿਖੇਧੀ ਕਰਦੀ ਹੈ।

Advertisement

Advertisement
Advertisement