For the best experience, open
https://m.punjabitribuneonline.com
on your mobile browser.
Advertisement

ਭਾਜਪਾਈਆਂ ਨੇ ਘਰਾਂ ਅੱਗੇ ਮੁੜ ਲਾਈਆਂ ‘ਮੋਦੀ ਦਾ ਪਰਿਵਾਰ’ ਦੀਆਂ ਤਖ਼ਤੀਆਂ

07:59 AM Mar 22, 2024 IST
ਭਾਜਪਾਈਆਂ ਨੇ ਘਰਾਂ ਅੱਗੇ ਮੁੜ ਲਾਈਆਂ ‘ਮੋਦੀ ਦਾ ਪਰਿਵਾਰ’ ਦੀਆਂ ਤਖ਼ਤੀਆਂ
ਮਲੋਆ ਵਿੱਚ ਲੋਕਾਂ ਦੇ ਘਰਾਂ ਦੇ ਬਾਹਰ ਮੋਦੀ ਦੇ ਨਾਮ ਦੀ ਨੇਮ ਪਲੇਟ ਲਗਾਉਂਦੇ ਹੋਏ ਭਾਜਪਾ ਆਗੂ। -ਫੋਟੋ: ਨਿਤਿਨ ਮਿੱਤਲ
Advertisement

ਮੁਕੇਸ਼ ਕੁਮਾਰ
ਚੰਡੀਗੜ੍ਹ, 21 ਮਾਰਚ
ਆਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਚੰਡੀਗੜ੍ਹ ਵਿੱਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖਣਾ ਸ਼ੁਰੂ ਹੋ ਗਿਆ ਹੈ। ਹਾਲ ਹੀ ਵਿੱਚ ਕਾਂਗਰਸ ਪਾਰਟੀ ਦੀ ਸ਼ਿਕਾਇਤ ਅਤੇ ਪ੍ਰਸ਼ਾਸਨ ਦੇ ਇਤਰਾਜ਼ ਮਗਰੋਂ ਨਗਰ ਨਿਗਮ ਵੱਲੋਂ ਪਿੰਡ ਮਲੋਆ ਵਿੱਚ ਘਰਾਂ ਦੇ ਬਾਹਰ ਅਤੇ ਨਿੱਜੀ ਜਾਇਦਾਦਾਂ ’ਤੇ ਲਗਾਈਆਂ ਗਈਆਂ ‘ਮੋਦੀ ਦਾ ਪਰਿਵਾਰ’ ਦੀਆਂ ਤਖ਼ਤੀਆਂ ਹਟਾਉਣ ਨੂੰ ਲੈ ਕੇ ਸਿਆਸਤ ਜਾਰੀ ਹੈ। ਜਿਨ੍ਹਾਂ ਘਰਾਂ ਤੋਂ ਇਹ ਤਖ਼ਤੀਆਂ ਹਟਾਈਆਂ ਗਈਆਂ ਸਨ, ਉਨ੍ਹਾਂ ਦੇ ਬਾਹਰ ਭਾਜਪਾ ਆਗੂਆਂ ਵੱਲੋਂ ਅੱਜ ਮੁੜ ਇਹੀ ਤਖ਼ਤੀਆਂ ਲਗਾਈਆਂ ਗਈਆਂ। ਚੰਡੀਗੜ੍ਹ ਭਾਜਪਾ ਦੇ ਸੂਬਾ ਪ੍ਰਧਾਨ ਜਤਿੰਦਰਪਾਲ ਮਲਹੋਤਰਾ ਦੀ ਅਗਵਾਈ ਹੇਠ ਅੱਜ ਇੱਥੋਂ ਦੇ ਪਿੰਡ ਮਲੋਆ ਵਿੱਚ ‘ਹਰ ਹਰ ਮੋਦੀ, ਘਰ ਘਰ ਮੋਦੀ’ ਦੇ ਨਾਅਰੇ ਲਾਉਂਦਿਆਂ ਇੱਕ ਪੈਦਲ ਯਾਤਰਾ ਕੱਢੀ ਗਈ। ਇਸ ਦੌਰਾਨ ਭਾਜਪਾ ਵਰਕਰਾਂ ਨੇ ਹੱਥਾਂ ਵਿੱਚ ‘ਮੈਂ ਹਾਂ ਮੋਦੀ ਪਰਿਵਾਰ’ ਅਤੇ ‘ਅਸੀਂ ਹਾਂ ਮੋਦੀ ਪਰਿਵਾਰ’ ਦੇ ਬੈਨਰ ਲੈ ਕੇ ਪੈਦਲ ਯਾਤਰਾ ਵਿੱਚ ਹਿੱਸਾ ਲਿਆ। ਇਸ ਦੇ ਨਾਲ ਹੀ ਵੱਡੀ ਗਿਣਤੀ ਮਲੋਆ ਵਾਸੀਆਂ ਨੇ ਵੀ ਭਾਜਪਾ ਦੇ ਝੰਡੇ ਲੈ ਕੇ ਯਾਤਰਾ ਵਿੱਚ ਸ਼ਮੂਲੀਅਤ ਕੀਤੀ।
ਭਾਜਪਾ ਦੇ ਸੂਬਾ ਪ੍ਰਧਾਨ ਤੇ ਹੋਰ ਆਗੂਆਂ ਤੇ ਵਰਕਰਾਂ ਨੇ ਪਿੰਡ ਦੇ ਲੋਕਾਂ ਦੀ ਸਹਿਮਤੀ ਨਾਲ ਉਨ੍ਹਾਂ ਦੇ ਘਰਾਂ ਦੇ ਬਾਹਰ ਨੇਮ ਪਲੇਟਾਂ ਲਗਾਈਆਂ। ਇਸ ਮੌਕੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਆਪਣੇ ਘਰਾਂ ਦੇ ਬਾਹਰ ‘ਮੈਂ ਮੋਦੀ ਪਰਿਵਾਰ’ ਦੀਆਂ ਨੇਮ ਪਲੇਟਾਂ ਲਗਾਈਆਂ ਸਨ ਪਰ ਪਤਾ ਨਹੀਂ ਕਿਉਂ ਨਗਰ ਨਿਗਮ ਨੇ ਇਨ੍ਹਾਂ ਨੇਮ ਪਲੇਟਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਹਟਾ ਦਿੱਤਾ ਸੀ। ਅੱਜ ਫਿਰ ਤੋਂ ਨੇਮ ਪਲੇਟਾਂ ਲਗਾਉਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਚਾਹੇ ਕਿਸੇ ਕਾਰਨ ਕਰਕੇ ਨਾਮ ਪਲੇਟਾਂ ਲਗਾਈਆਂ ਜਾਣ ਜਾਂ ਹਟਾ ਦਿੱਤੀਆਂ ਜਾਣ, ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੇ ਦਿਲ ਵਿੱਚ ਵਸਦੇ ਹਨ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਤੋਂ ਉਹ ਸੰਤੁਸ਼ਟ ਹਨ। ਪਿੰਡ ਵਸਿਆ ਨੇ ਕਿਹਾ ਕਿ ਉਨ੍ਹਾਂ ਦਾ ਭਾਜਪਾ ਨੂੰ ਪੂਰਾ ਸਮਰਥਨ ਹੈ। ਇਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਜਤਿੰਦਰਪਾਲ ਮਲਹੋਤਰਾ ਅਤੇ ਜਨਰਲ ਸਕੱਤਰ ਅਮਿਤ ਜਿੰਦਲ ਨੇ ਕਿਹਾ ਕਿ ਅੱਜ ਜਿਸ ਉਤਸ਼ਾਹ ਨਾਲ ਪਦਯਾਤਰਾ ਵਿੱਚ ਭੀੜ ਇਕੱਠੀ ਹੋਈ ਹੈ, ਉਹ ਮੋਦੀ ਦੀ ਤਾਕਤ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਇਸ ਤਾਕਤ ਨੂੰ ਦੇਖ ਕੇ ਵਿਰੋਧੀ ਧਿਰ ਡਰ ਗਈ ਹੈ ਅਤੇ ਜਦੋਂ ਤੋਂ ਚੋਣਾਂ ਦਾ ਬਿਗਲ ਵੱਜਿਆ ਹੈ, ਉਹ ਕਈ ਤਰ੍ਹਾਂ ਦੇ ਹੱਥਕੰਡੇ ਅਪਣਾ ਕੇ ਭਾਜਪਾ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਰਚ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਨੇ ਤੀਜੀ ਵਾਰ ਮੋਦੀ ਸਰਕਾਰ ਲਿਆਉਣ ਦਾ ਮਨ ਬਣਾ ਲਿਆ ਹੈ। ਦੇਸ਼ਵਾਸੀਆਂ ਨੂੰ ਹੁਣ ਸਿਰਫ਼ ਵੋਟਾਂ ਦੀ ਉਡੀਕ ਹੈ। ਇਸ ਮੌਕੇ ਸੂਬਾ ਸਕੱਤਰ ਸੰਜੀਵ ਰਾਣਾ, ਰਮੇਸ਼ ਸੋਹਰ, ਸੂਬਾਈ ਬੁਲਾਰਾ ਵਿਜੈ ਰਾਣਾ, ਜ਼ਿਲ੍ਹਾ ਪ੍ਰਧਾਨ ਰਵੀ ਰਾਵਤ, ਮੀਤ ਪ੍ਰਧਾਨ ਰਾਜ ਕੁਮਾਰ ਰਾਣਾ, ਯੁਵਾ ਮੋਰਚਾ ਦੇ ਪ੍ਰਧਾਨ ਮਹਿਕਵੀਰ ਸਿੰਘ, ਮੰਡਲ ਪ੍ਰਧਾਨ ਕ੍ਰਿਸ਼ਨਾ ਗਰਗ, ਮਹਿਲਾ ਵਿੰਗ ਦੀ ਜਨਰਲ ਸਕੱਤਰ ਰੇਖਾ ਸੂਦ, ਅਮਿਤ ਮਿਸ਼ਰਾ, ਰਾਜੀਵ ਪਾਂਡੇ ਆਦਿ ਹਾਜ਼ਰ ਸਨ।

Advertisement

Advertisement
Author Image

Advertisement
Advertisement
×