For the best experience, open
https://m.punjabitribuneonline.com
on your mobile browser.
Advertisement

ਭਾਜਪਾ ਵਰਕਰ ਯੂਪੀ ’ਚ ਸਾਰੀਆਂ ਸੀਟਾਂ ’ਤੇ ਜਿੱਤ ਯਕੀਨੀ ਬਣਾਉਣ: ਮੋਦੀ

08:10 AM Apr 04, 2024 IST
ਭਾਜਪਾ ਵਰਕਰ ਯੂਪੀ ’ਚ ਸਾਰੀਆਂ ਸੀਟਾਂ ’ਤੇ ਜਿੱਤ ਯਕੀਨੀ ਬਣਾਉਣ  ਮੋਦੀ
Advertisement

ਲਖਨਊ, 3 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਪੀ ਦੇ ਭਾਜਪਾ ਵਰਕਰਾਂ ਨੂੰ ਕਿਹਾ ਹੈ ਕਿ ਉਹ ਸਾਰੀਆਂ ਸੀਟਾਂ ’ਤੇ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਪੂਰਾ ਜ਼ੋਰ ਲਗਾ ਕੇ ਕੰਮ ਕਰਨ। ਨਮੋ ਐਪ ਰਾਹੀਂ 10 ਲੋਕ ਸਭਾ ਸੀਟਾਂ ਦੇ 22,648 ਬੂਥਾਂ ’ਤੇ ਉੱਤਰ ਪ੍ਰਦੇਸ਼ ਦੇ ਭਾਜਪਾ ਵਰਕਰਾਂ ਦੀ ਡਿਜੀਟਲ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਭਾਜਪਾ ਵਰਕਰਾਂ ਦੀ ਸਖ਼ਤ ਮਿਹਨਤ ਕਾਰਨ ਚੋਣਾਂ ’ਚ ਨਵੇਂ ਰਿਕਾਰਡ ਬਣ ਰਹੇ ਹਨ।
ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਨੂੰ ਪੋਲਿੰਗ ਬੂਥਾਂ ਦੇ ਸਾਰੇ ਪੁਰਾਣੇ ਰਿਕਾਰਡ ਤੋੜਨ ਦੇ ਮਕਸਦ ਨਾਲ ਕੰਮ ਕਰਨਾ ਪਵੇਗਾ। ਮੋਦੀ ਨੇ ਕਿਹਾ ਕਿ ਭਾਜਪਾ ਵਰਕਰਾਂ ਦਾ ਉਤਸ਼ਾਹ ਦੇਖ ਕੇ ਹੋਰ ਪਾਰਟੀਆਂ ਦੇ ਆਗੂਆਂ ਦੇ ਹੌਸਲੇ ਢਹਿ-ਢੇਰੀ ਹੋ ਗਏ ਹਨ। ਪ੍ਰਧਾਨ ਮੰਤਰੀ ਨੇ ਕਿਹਾ,‘‘ਵੋਟਰਾਂ ਦੀਆਂ ਨਜ਼ਰਾਂ ’ਚ ਤੁਸੀਂ ਬਹੁਤ ਵੱਡੇ ਅਤੇ ਜ਼ਿੰਮੇਵਾਰ ਵਿਅਕਤੀ ਹੋ। ਉਹ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਪੋਲਿੰਗ ਬੂਥ ਵਰਕਰਾਂ ਵੱਲ ਪੂਰੀ ਆਸ ਨਾਲ ਦੇਖਦੇ ਹਨ। ਜੇਕਰ ਅਸੀਂ ਪੋਲਿੰਗ ਬੂਥ ਨਹੀਂ ਜਿੱਤਾਂਗੇ ਤਾਂ ਫਿਰ ਅਸੀਂ ਚੋਣਾਂ ਨਹੀਂ ਜਿੱਤ ਸਕਦੇ ਹਾਂ।’’ ਉਨ੍ਹਾਂ ਕਿਹਾ ਕਿ ਪੋਲਿੰਗ ਬੂਥ ਵਰਕਰਾਂ ਨੂੰ ਹੰਕਾਰ ਤੋਂ ਬਚਣਾ ਤੇ ਚੌਕਸ ਰਹਿਣਾ ਪਵੇਗਾ। ਪਿਛਲੇ 10 ਸਾਲਾਂ ’ਚ ਕੇਂਦਰ ਵੱਲੋਂ ਕੀਤੇ ਗਏ ਕੰਮਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ’ਚ ਭਰੋਸਾ ਹੋਵੇਗਾ ਤਾਂ ਉਹ ਵੋਟ ਪਾਉਣਗੇ। ਉਨ੍ਹਾਂ ਕਿਹਾ ਕਿ ਇਸ ਵਾਰ ਵੋਟਰ ਆਖ ਰਹੇ ਹਨ ‘ਫਿਰ ਏਕ ਬਾਰ ਮੋਦੀ ਸਰਕਾਰ।’ ਅਯੁੱਧਿਆ ’ਚ ਰਾਮ ਮੰਦਰ ਦੀ ਉਸਾਰੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਰਾਮ ਲੱਲਾ ਮੰਦਰ ’ਚ ਵਿਰਾਜਮਾਨ ਹੋ ਗਏ ਹਨ, ਧਾਰਾ 370 ਹਟ ਗਈ ਹੈ ਅਤੇ ਤੀਹਰੇ ਤਲਾਕ ਖ਼ਿਲਾਫ਼ ਕਾਨੂੰਨ ਬਣ ਗਿਆ ਹੈ।
ਪ੍ਰਧਾਨ ਮੰਤਰੀ ਨੇ ਭਾਜਪਾ ਬੂਥ ਵਰਕਰਾਂ ਨੂੰ ਸਲਾਹ ਦਿੱਤੀ ਕਿ ਉਹ ਸੋਸ਼ਲ ਮੀਡੀਆ ’ਤੇ ਵੀ ਸਰਗਰਮ ਰਹਿਣ ਅਤੇ ਲਾਭਪਾਤਰੀਆਂ ਦੀਆਂ ਰੀਲਾਂ ਬਣਾਉਣ ਜਿਸ ਨਾਲ ਵੋਟਾਂ ਲੈਣ ’ਚ ਸਹਾਇਤਾ ਮਿਲੇਗੀ। ਉਨ੍ਹਾਂ ਪਾਰਟੀ ਦੇ ਕੁਝ ਵਰਕਰਾਂ ਨਾਲ ਗੱਲਬਾਤ ਵੀ ਕੀਤੀ ਅਤੇ ਪਾਰਟੀ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਹਾਸਲ ਕੀਤੀ। -ਪੀਟੀਆਈ

Advertisement

ਪ੍ਰਧਾਨ ਮੰਤਰੀ ਮੋਦੀ ਭਗਵਾਨ ਰਾਮ ਅਤੇ ਵਿਸ਼ਨੂੰ ਦੇ ‘ਅੰਸ਼’: ਕੰਗਨਾ

ਮੰਡੀ: ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਤੋਂ ਭਾਜਪਾ ਦੀ ਉਮੀਦਵਾਰ ਅਦਾਕਾਰਾ ਕੰਗਨਾ ਰਣੌਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਗਵਾਨ ਰਾਮ ਅਤੇ ਭਗਵਾਨ ਵਿਸ਼ਨੂੰ ਦਾ ‘ਅੰਸ਼’ (ਭਾਗ) ਹਨ। ਮੰਡੀ ਲੋਕ ਸਭਾ ਸੀਟ ਅਧੀਨ ਪੈਂਦੇ ਕਰਸੋਗ ਵਿਧਾਨ ਸਭਾ ਹਲਕੇ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਉਸ ਨੇ ਮੋਦੀ ਨੂੰ ਭਗਵਾਨ ਰਾਮ ਦਾ ਪ੍ਰਤੀਕ ਕਿਹਾ। ਉਸ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਔਰਤਾਂ ਮਹਿਸੂਸ ਕਰ ਰਹੀਆਂ ਹਨ ਕਿ ਕੋਈ ਉਨ੍ਹਾਂ ਲਈ ਫਿਕਰਮੰਦ ਹੈ। ਮੋਦੀ ਨੇ ਇਸ ਸੀਟ ਤੋਂ ਚੋਣ ਲੜਨ ਲਈ ਮੰਡੀ ਦੀ ਧੀ (ਕੰਗਨਾ) ਨੂੰ ਚੁਣਿਆ ਹੈ, ਉਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਜੋਂ ਮੋਦੀ ਲਈ ਤੀਜੀ ਪਾਰੀ ਯਕੀਨੀ ਬਣਾਉਣ ਲਈ ਉਸ ਨੂੰ ਵੋਟ ਦੇਣ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×