For the best experience, open
https://m.punjabitribuneonline.com
on your mobile browser.
Advertisement

ਭਾਜਪਾ ਵਰਕਰਾਂ ਨੇ ਕੇਜਰੀਵਾਲ ਦਾ ਪੁਤਲਾ ਫੂਕਿਆ

07:52 AM Apr 15, 2024 IST
ਭਾਜਪਾ ਵਰਕਰਾਂ ਨੇ ਕੇਜਰੀਵਾਲ ਦਾ ਪੁਤਲਾ ਫੂਕਿਆ
ਕੇਜਰੀਵਾਲ ਦਾ ਪੁਤਲਾ ਫੂਕਦੇ ਹੋਏ ਭਾਜਪਾ ਵਰਕਰ। ਫੋਟੋ: ਸੱਤੀ
Advertisement

ਨਿੱਜੀ ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 14 ਅਪਰੈਲ
ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਰਾਜਦੀਪ ਸਿੰਘ ਚੱਠਾ ਅਤੇ ਮੰਡਲ ਪ੍ਰਧਾਨ ਰਾਜੀਵ ਮੱਖਣ ਦੀ ਅਗਵਾਈ ਹੇਠ ਪਾਰਟੀ ਦੇ ਦਫ਼ਤਰ ਵਿੱਚ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਦੌਰਾਨ ਸਮੂਹ ਭਾਜਪਾ ਆਗੂਆਂ ਅਤੇ ਵਰਕਰਾਂ ਵੱਲੋਂ ਸ਼ਰਾਬ ਘੁਟਾਲੇ ਦੇ ਮੁੱਖ ਕਥਿਤ ਦੋਸ਼ੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਪੁਤਲਾ ਫੂਕਿਆ ਗਿਆ ਅਤੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਗਈ। ਇਸ ਮੌਕੇ ਭਾਜਪਾ ਆਗੂ ਪ੍ਰੇਮ ਗੁਗਲਾਨੀ, ਸ਼ੰਕਰ ਬਾਂਸਲ, ਯੂਗੇਸ ਗਰਗ, ਸੰਜੇ ਗੋਇਲ, ਗੁਰਧਿਆਨ ਸ਼ਰਮਾ ਅਤੇ ਰਜਿੰਦਰ ਬਿੱਟੂ ਵੱਲੋਂ ਡਾ. ਭੀਮਰਾਓ ਅੰਬੇਡਕਰ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ ਅਤੇ ਇਸ ਮੌਕੇ ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਸੀਮਾ ਰਾਣੀ ਵੱਲੋਂ ਇਕ ਦਰਜਨ ਦੇ ਕਰੀਬ ਮਹਿਲਾਵਾਂ ਨੇ ਨਰਿੰਦਰ ਮੋਦੀ ਸਰਕਾਰ ਦੀ ਨੀਤੀਆਂ ਤੋਂ ਖੁਸ਼ ਹੋ ਕੇ ਭਾਜਪਾ ਵਿੱਚ ਸ਼ਾਮਲ ਹੋਈਆਂ। ਇਸ ਮੌਕੇ ਦਿੜ੍ਹਬਾ ਦੇ ਮੰਡਲ ਪ੍ਰਧਾਨ ਤਰਸੇਮ ਬਾਲੀ, ਰੁਲਦੂ ਰਾਮ ਗੁਪਤਾ, ਭਗਵਾਨ ਸਿੰਘ ਢੋਟ, ਯੁਵਾ ਆਗੂ ਧੀਰਜ ਗੋਇਲ, ਅਮਿਤ ਕਾਂਸਲ, ਮਿੰਟੂ ਸਿੰਘ ਕੰਬੋਜ਼, ਮਹਿਲਾ ਮੋਰਚਾ ਦੀ ਸੂਬਾ ਕਮੇਟੀ ਮੈਂਬਰ ਰੇਵਾ ਛਾਹੜੀਆ, ਬਿੰਦਰ ਕੌਰ, ਰਮਨ ਕੌਰ, ਕਿਸਾਨ ਮੋਰਚਾ ਦਿੜ੍ਹਬਾ ਦੇ ਪ੍ਰਧਾਨ ਭਗਵਾਨ ਸਿੰਘ, ਭੋਲਾ ਸਿੰਘ, ਮੱਘਰ ਸਿੰਘ ਤੋਂ ਇਲਾਵਾ ਦਿਨੇਸ਼ ਗੋਇਲ ਅਤੇ ਬ੍ਰਿਜ ਲਾਲ ਆਦਿ ਹਾਜ਼ਰ ਹੋਏ।

Advertisement

Advertisement
Author Image

Advertisement
Advertisement
×