For the best experience, open
https://m.punjabitribuneonline.com
on your mobile browser.
Advertisement

ਭਾਜਪਾ ਨੇ ਜਿੱਤੀ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ

10:34 PM Mar 04, 2024 IST
ਭਾਜਪਾ ਨੇ ਜਿੱਤੀ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ
BJP’s Kuljit Singh Sandhu elected as senior deputy mayor (extreme left) and Rajinder Sharma (extreme right) as deputy mayor in the presence of Jatinder Pal Malhotra, Chandigarh BJP chief (C) at the MC office in Sector-17 on Monday. TRIBUNE PHOTO: NITIN MITTAL .
Advertisement

ਮੁਕੇਸ਼ ਕੁਮਾਰ

Advertisement

ਚੰਡੀਗੜ੍ਹ, 4 ਮਾਰਚ

ਸੋਮਵਾਰ ਨੂੰ ਨਗਰ ਨਿਗਮ ਸਦਨ ਵਿੱਚ ਸ਼ਹਿਰ ਦੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਵਿੱਚ ਭਾਜਪਾ ਦੇ ਉਮੀਦਵਾਰ ਜੇਤੂ ਰਹੇ। ਨਵ-ਨਿਯੁਕਤ ਮੇਅਰ ਕੁਲਦੀਪ ਕੁਮਾਰ ਨੇ ਬਤੌਰ ਪ੍ਰੀਜ਼ਾਈਡਿੰਗ ਅਫ਼ਸਰ ਚੋਣ ਕਰਵਾਈ ਤੇ ਇਸ ਦੌਰਾਨ ਨਗਰ ਨਿਗਮ ਭਵਨ ਦੇ ਅੰਦਰ ਤੇ ਬਾਹਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਨਗਰ ਨਿਗਮ ਵਿੱਚ ਕੁੱਲ 36 ਵੋਟਾਂ ਵਿੱਚੋਂ ਸੀਨੀਅਰ ਡਿਪਟੀ ਮੇਅਰ ਲਈ ਹੋਈ ਵੋਟਿੰਗ ਵਿੱਚ ਭਾਜਪਾ ਦੇ ਕੁਲਜੀਤ ਸਿੰਘ ਸੰਧੂ ਨੂੰ 19 ਵੋਟਾਂ ਮਿਲੀਆਂ ਜਦੋਂ ਕਿ ‘ਆਪ’- ਕਾਂਗਰਸ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਗਾਬੀ ਨੂੰ 16 ਵੋਟਾਂ ਮਿਲੀਆਂ, ਇੱਕ ਵੋਟ ਰੱਦ ਕਰ ਦਿੱਤੀ ਗਈ ਸੀ। ਡਿਪਟੀ ਮੇਅਰ ਦੇ ਅਹੁਦੇ ਲਈ ਹੋਈ ਚੋਣ ਵਿੱਚ ਭਾਜਪਾ ਦੇ ਰਾਜਿੰਦਰ ਸ਼ਰਮਾ ਨੇ ‘ਇੰਡੀਆ’ ਗੱਠਜੋੜ ਦੀ ਨਿਰਮਲਾ ਦੇਵੀ ਨੂੰ ਦੋ ਵੋਟਾਂ ਨਾਲ ਹਰਾਇਆ। ਭਾਜਪਾ ਦੇ ਰਾਜਿੰਦਰ ਸ਼ਰਮਾ ਨੂੰ 19 ਅਤੇ ‘ਇੰਡੀਆ’ ਗੱਠਜੋੜ ਦੀ ਨਿਰਮਲਾ ਦੇਵੀ ਨੂੰ 17 ਵੋਟਾਂ ਮਿਲੀਆਂ। ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਲਈ ਅੱਜ ਸਵੇਰੇ ਹੋਈ ਵੋਟਿੰਗ ਵਿੱਚ ਸੰਸਦ ਮੈਂਬਰ ਕਿਰਨ ਖੇਰ ਨੇ ਆਪਣੀ ਪਹਿਲੀ ਵੋਟ ਪਾਈ।

Advertisement
Author Image

A.S. Walia

View all posts

Advertisement
Advertisement
×