ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਟੀਐੱਮਸੀ ਦਾ ਭ੍ਰਿਸ਼ਟਾਚਾਰ ਸੱਭਿਆਚਾਰ ਰੋਕੇਗੀ ਭਾਜਪਾ: ਅਮਿਤ ਸ਼ਾਹ

07:31 AM Apr 24, 2024 IST
ਅਮਿਤ ਸ਼ਾਹ ਰਾਏਗੰਜ ਵਿੱਚ ਸਮਰਥਕਾਂ ਦਾ ਪਿਆਰ ਕਬੂਲਦੇ ਹੋਏ। -ਫੋਟੋ: ਪੀਟੀਆਈ

ਮਾਲਦਾ/ਕਰਨਦੀਘੀ, 23 ਅਪਰੈਲ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਸਕੂਲ ਨੌਕਰੀ ਘੁਟਾਲਾ ਸਮੇਤ ਭ੍ਰਿਸ਼ਟਾਚਾਰ ਦੇ ਹੋਰ ਮੁੱਦਿਆਂ ’ਤੇ ਪੱਛਮੀ ਬੰਗਾਲ ਦੀ ਤ੍ਰਿਣਮੂਲ ਕਾਂਗਰਸ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਤੇ ਕਿਹਾ ਕਿ ਸਿਰਫ਼ ਭਾਜਪਾ ਹੀ ਸੂਬੇ ’ਚ ਤ੍ਰਿਣਮੂਲ ਕਾਂਗਰਸ ਦਾ ਭ੍ਰਿਸ਼ਟਾਚਾਰ ਦਾ ਸੱਭਿਆਚਾਰ ਖਤਮ ਕਰ ਸਕਦੀ ਹੈ।
ਰਾਏਗੰਜ ਚੋਣ ਹਲਕੇ ਦੇ ਕਰਨਦੀਘੀ ’ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਭਾਜਪਾ ਨੇ ਪੱਛਮੀ ਬੰਗਾਲ ਤੋਂ 35 ਲੋਕ ਸਭਾ ਸੀਟਾਂ ਜਿੱਤਣ ਦਾ ਟੀਚਾ ਰੱਖਿਆ ਹੈ। ਸ਼ਾਹ ਨੇ ਮਾਲਦਾ ’ਚ ਇੱਕ ਰੋਡ ਸ਼ੋਅ ਵੀ ਕੀਤਾ। ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘ਕਲਕੱਤਾ ਹਾਈ ਕੋਰਟ ਨੇ ਕੱਲ ਇੱਕ ਫ਼ੈਸਲਾ ਸੁਣਾਇਆ ਜਿਸ ਵਿੱਚ ਹਜ਼ਾਰਾਂ ਨਿਯੁਕਤੀਆਂ (2016 ਸਿੱਖਿਆ ਭਰਤੀ ਪ੍ਰੀਖਿਆ ਰਾਹੀਂ ਕੀਤੀਆਂ ਗਈਆਂ) ਰੱਦ ਕਰ ਦਿੱਤੀਆਂ ਗਈਆਂ ਹਨ। ਇਹ ਸ਼ਰਮ ਦੀ ਗੱਲ ਹੈ ਕਿ ਨੌਕਰੀਆਂ ਲੱਖਾਂ ਰੁਪਏ ’ਚ ਵੇਚੀਆਂ ਗਈਆਂ। ਪੱਛਮੀ ਬੰਗਾਲ ’ਚ ਇਹ ਕਮਿਸ਼ਨ ਸੱਭਿਆਚਾਰ ਤੇ ਭ੍ਰਿਸ਼ਟਾਚਾਰ ਖਤਮ ਹੋਣਾ ਚਾਹੀਦਾ ਹੈ। ਤ੍ਰਿਣਮੂਲ ਕਾਂਗਰਸ ਇਸ ਨੂੰ ਕਦੀ ਰੋਕ ਨਹੀਂ ਸਕਦੀ, ਸਿਰਫ਼ ਭਾਜਪਾ ਹੀ ਇਸ ਨੂੰ ਰੋਕ ਸਕਦੀ ਹੈ।’ ਉਨ੍ਹਾਂ ਕਿਹਾ ਕਿ ਟੀਐੱਮਸੀ ਦੀ ਮੰਤਰੀ ਪਾਰਥਾ ਚੈਟਰਜੀ ਦੇ ਘਰੋਂ 51 ਕਰੋੜ ਰੁਪਏ ਬਰਾਮਦ ਹੋਏ ਸਨ। ਉਨ੍ਹਾਂ ਖ਼ਿਲਾਫ਼ ਕੀ ਕਾਰਵਾਈ ਕੀਤੀ ਗਈ। ਜ਼ਿਕਰਯੋਗ ਹੈ ਕਿ ਸਕੂਲ ਨੌਕਰੀ ਘੁਟਾਲੇ ’ਚ ਗ੍ਰਿਫ਼ਤਾਰੀ ਮਗਰੋਂ ਜੁਲਾਈ 2022 ’ਚ ਪਾਰਥਾ ਚੈਟਰਜੀ ਨੂੰ ਪਾਰਟੀ ਤੋਂ ਮੁਅੱਤਲ ਕਰਦਿਆਂ ਸੂਬਾਈ ਮੰਤਰੀ ਮੰਡਲ ’ਚੋਂ ਕੱਢ ਦਿੱਤਾ ਗਿਆ ਸੀ।
ਕਾਂਗਰਸ ਆਗੂਆਂ ਵੱਲੋਂ ਸੱਤਾ ’ਚ ਆਉਣ ’ਤੇ ਸੀਏਏ ਨੂੰ ਰੱਦ ਕਰਨ ਸਬੰਧੀ ਟਿੱਪਣੀ ’ਤੇ ਸ਼ਾਹ ਨੇ ਕਿਹਾ, ‘ਨਾ ਤਾਂ ਕਾਂਗਰਸ ਤੇ ਨਾ ਹੀ ਮਮਤਾ ਬੈਨਰਜੀ ਸੀਏਏ ਨੂੰ ਹੱਥ ਲਾ ਸਕਦੇ ਹਨ।’ ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਤੇ ਮਮਤਾ ਬੈਨਰਜੀ ਸੀਏਏ ਦੇ ਖ਼ਿਲਾਫ਼ ਹਨ ਕਿਉਂਕਿ ਉਹ ਘੁਸਪੈਠੀਆਂ ਦੀ ਮਦਦ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਹ ਕਾਨੂੰਨ ਦਾ ਵਿਰੋਧ ਇਸ ਲਈ ਕਰ ਰਹੇ ਹਨ ਕਿਉਂਕਿ ਇਸ ਨਾਲ ਹਿੰਦੂ ਸ਼ਰਨਾਰਥੀਆਂ ਨੂੰ ਨਾਗਰਿਕਤਾ ਮਿਲਣ ’ਚ ਮਦਦ ਮਿਲੇਗੀ। ਇਸ ਤੋਂ ਪਹਿਲਾਂ ਮਾਲਦਾ ’ਚ ਰੋਡ ਸ਼ੋਅ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਟੀਐੱਮਸੀ ਦੇ ਰਾਜ ’ਚ ਸੂਬੇ ਅੰਦਰ ਘੁਸਪੈਠ ਲਗਾਤਾਰ ਜਾਰੀ ਹੈ। ਸੰਦੇਸ਼ਖਲੀ ’ਚ ਵਾਪਰੀਆਂ ਘਟਨਾਵਾਂ ਦੇ ਮਾਮਲੇ ’ਚ ਸ਼ਾਹ ਨੇ ਕਿਹਾ, ‘ਦੁਖ ਦੀ ਗੱਲ ਹੈ ਕਿ ਮਮਤਾ ਬੈਨਰਜੀ ਖੁਦ ਇੱਕ ਔਰਤ ਹੋਣ ਦੇ ਬਾਵਜੂਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੇ। ਚਾਰ ਸਾਲ ਤੱਕ ਤੁਹਾਡੇ ਨੱਕ ਹੇਠਾਂ ਧੱਕੇਸ਼ਾਹੀ ਹੁੰਦੀ ਰਹੀ। ਕੁਝ ਵੋਟਾਂ ਖਾਤਰ ਤੁਸੀਂ ਸੰਦੇਸ਼ਖਲੀ ਦੇ ਅਪਰਾਧੀਆਂ ਨੂੰ ਬਚਾਉਂਦੇ ਰਹੇ। ਹੁਣ ਇਹ ਮੁਲਜ਼ਮ ਜੇਲ੍ਹ ਅੰਦਰ ਹਨ।’ -ਪੀਟੀਆਈ

Advertisement

Advertisement
Advertisement