ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵੋਟ ਦੇ ਹਥਿਆਰ ਨਾਲ ਭਾਜਪਾ ਨੂੰ ਜਿਤਾਉਣਾ ਹੋਵੇਗਾ: ਧਾਮੀ

08:59 AM Oct 03, 2024 IST
ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੂੰ ਗੁਰਜ ਤੇ ਪਗੜੀ ਭੇਟ ਕਰਦੇ ਹੋਏ ਕਰਮਵੀਰ ਲੋਹਟ, ਅਨਿਲ ਲੋਹਟ ਅਤੇ ਹੋਰ।

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 2 ਅਕਤੂਬਰ
ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਹੈ ਕਿ ਇਹ ਕੁਰੂਕਸ਼ੇਤਰ ਦੀ ਪਵਿੱਤਰ ਧਰਤੀ ਹੈ,ਜਿਥੇ ਧਰਮ ਤੇ ਅਧਰਮ ਵਿੱਚ ਲੜਾਈ ਹੋਈ ਸੀ ਤੇ ਧਰਮ ਦੀ ਜਿੱਤ ਹੋਈ ਸੀ। ਉਨ੍ਹਾਂ ਕਿਹਾ ਕਿ ਅੱਜ ਭਾਜਪਾ ਤੇ ਕਾਂਗਰਸ ਵਿਚਕਾਰ ਵੀ ਉਹੀ ਲੜਾਈ ਹੈ ਜਿਸ ਨੂੰ ਜਿੱਤਣ ਲਈ ਲੋਕਾਂ ਨੂੰ ਆਪਣੇ ਵੋਟ ਰੂਪੀ ਹਥਿਆਰ ਨਾਲ ਭਾਜਪਾ ਨੂੰ ਜਿਤਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਲਾਡਵਾ ਹਲਕੇ ਦੇ ਲੋਕਾਂ ਨੂੰ ਮੁੱਖ ਮੰਤਰੀ ਦੇ ਰੂਪ ਵਿੱਚ ਨਾਇਬ ਸਿੰਘ ਸੈਣੀ ਵਰਗਾ ਯੋਗ, ਤਜਰਬੇਕਾਰ, ਇਮਾਨਦਾਰ, ਪ੍ਰਤਿਭਵਾਨ ਤੇ ਨੌਜਵਾਨ ਮੁੱਖ ਮੰਤਰੀ ਦਿੱਤਾ ਹੈ, ਜਿਸ ਨੂੰ ਪ੍ਰਚੰਡ ਬਹੁਮਤ ਨਾਲ ਜਿਤਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਵੇਲੇ ਇਕ ਹੀ ਮੁੱਖ ਮੰਤਰੀ ਆਉਂਦਾ ਸੀ ਜੋ ਸਿਰਫ ਇਕ ਜ਼ਿਲ੍ਹੇ ਦਾ ਹੀ ਵਿਕਾਸ ਕਰਦਾ ਸੀ ਤੇ ਸੂਬੇ ਵਿੱਚ ਭ੍ਰਿਸ਼ਟਾਚਾਰ ਤੇ ਗੁੰਡਾਗਰਦੀ ਵਧਦੀ ਸੀ। ਜਦਕਿ ਭਾਜਪਾ ਦੇ ਸ਼ਾਸ਼ਨ ਵਿੱਚ ਇਕ ਜਾਤੀ ਵਿਸ਼ੇਸ਼ ਜਾਂ ਜ਼ਿਲ੍ਹਾ ਵਿਸ਼ੇਸ਼ ਨਹੀਂ ਬਲਕਿ ਬਿਨਾਂ ਭੇਦਭਾਵ ਤੇ ਖੇਤਰਵਾਦ ਦੇ 36 ਬਿਰਾਦਰੀ ਦਾ ਬਰਾਬਰ ਵਿਕਾਸ ਹੁੰਦਾ ਹੈ। ਉਨ੍ਹਾ ਕਿਹਾ ਕਿ ਭਾਜਪਾ ਨੇ ਹਰਿਆਣਾ ਦੇ ਹਰ ਖੇਤਰ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਕੇ ਪਾਰਦਰਸ਼ਤਾ ਲਿਆਉਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਆਪਣੇ 56 ਦਿਨਾਂ ਦੇ ਛੋਟੇ ਜਿਹੇ ਸ਼ਾਸ਼ਨ ਵਿੱਚ 126 ਠੋਸ ਫੈਸਲੇ ਲੈ ਕੇ ਉਨ੍ਹਾਂ ਨੂੰ ਲਾਗੂ ਕਰ ਦਿਖਾਇਆ ਹੈ। ਜੋ ਕਾਂਗਰਸ 10 ਸਾਲਾਂ ਵਿਚ ਨਹੀਂ ਕਰ ਸਕੀ। ਸ੍ਰੀ ਧਾਮੀ ਬਲਮੀਕੀ ਸਮਾਜ ਦੇ ਕਰਮਵੀਰ ਲੋਹਟ ਤੇ ਅਨਿਲ ਲੋਹਟ ਵੱਲੋਂ ਕਰਵਾਏ ਸੰਮੇਲਨ ਵਿੱਚ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਵਾਲਮੀਕਿ ਸਮਾਜ ਵੱਲੋਂ ਪਗੜੀ ਤੇ ਪਿੰਡ ਰਾਮ ਸ਼ਰਨ ਮਾਜਰਾ ਵੱਲੋਂ ਹਨੂੰਮਾਨ ਦਾ ਗਦਾ ਭੇਟ ਕਰ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਦੀ ਪਤਨੀ ਸੁਮਨ ਸੈਣੀ, ਓਐੱਸਡੀ, ਅਮਰਜੀਤ ਸਿੰਘ, ਰਾਮ ਪਾਲ ਪਾਲੀ, ਮੰਡਲ ਪ੍ਰਧਾਨ ਜਸਵਿੰਦਰ ਜੱਸੀ, ਗੁਰਮੇਲ ਇਸ਼ਰਹੇੜੀ, ਸਰਪੰਚਾਂ ਦੇੇ ਮੁਖੀ ਓਮ ਪ੍ਰਕਾਸ਼ ਸੈਣੀ, ਕੌਸ਼ਲ ਸੈਣੀ, ਅਮਿਤ ਸੈਣੀ ਮੌਜੂਦ ਸਨ।

Advertisement

ਵਿਕਾਸ ਦੀ ਗਤੀ ਬਰਕਰਾਰ ਰੱਖਣ ਲਈ ਭਾਜਪਾ ਦੀ ਸਰਕਾਰ ਬਣਾਉਣ ਦੀ ਅਪੀਲ

ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਨਾਇਬ ਸਿੰਘ ਦੀ ਅਗਵਾਈ ਵਿੱਚ ਹਰਿਆਣਾ ਭਾਰਤ ਦਾ ਪਹਿਲਾ ਅਜਿਹਾ ਸੂਬਾ ਬਣਿਆ ਜੋ ਸਾਰੀਆਂ ਫਸਲਾਂ ਐੱਮਐੱਸਪੀ ’ਤੇ ਖਰੀਦੇਗਾ। ਉਨ੍ਹਾਂ ਕਿਹਾ ਕਿ ਹੋਰ ਸੂਬਿਆਂ ਵਿੱਚ ਝੂਠ ਬੋਲ ਕੇ ਸੱਤਾ ਵਿੱਚ ਆਈ ਕਾਂਗਰਸ ਦੀਆਂ ਸਰਕਾਰਾਂ ਆਪਣੀਆਂ ਘੋਸ਼ਣਾਵਾਂ ਪੂਰੀਆਂ ਕਰਨ ਵਿਚ ਪੂਰੀ ਤਰ੍ਹਾਂ ਅਸਫ਼ਲ ਰਹੀਆਂ ਹਨ। ਉਨ੍ਹਾਂ ਲਾਡਵਾ ਹਲਕੇ ਦੇ ਲੋਕਾਂ ਨੂੰ ਕਿਹਾ ਕਿ ਜੇ ਹਰਿਆਣਾ ਵਿੱਚ ਵਿਕਾਸ ਦੀ ਗਤੀ ਇਸੇ ਤਰ੍ਹਾਂ ਬਰਕਰਾਰ ਰੱਖਣੀ ਹੈ ਤਾਂ ਸੂਬੇ ਵਿੱਚ ਫਿਰ ਤੋਂ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸਰਕਾਰ ਬਣਾਉਣ ਦੀ ਲੋੜ ਹੈ।

Advertisement
Advertisement