ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਰਿਆਣਾ ਵਿੱਚ ਤੀਜੀ ਵਾਰ ਭਾਜਪਾ ਦੀ ਸਰਕਾਰ ਬਣੇਗੀ: ਨਾਇਬ ਸੈਣੀ

08:55 AM Aug 25, 2024 IST
ਕੁਰੂਕਸ਼ੇਤਰ ਵਿੱਚ ਸਮਾਗਮ ਦੌਰਾਨ ਮੰਚ ’ਤੇ ਬੈਠੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਹੋਰ।

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 24 ਅਗਸਤ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਕੁਰੂਕਸ਼ੇਤਰ ਵਿਚ ਭਾਰਤੀ ਮਜ਼ਦੂਰ ਸੰਘ ਦੇ ਸਥਾਪਨਾ ਦਿਹਾੜੇ ਦੇ ਸਮਾਰੋਹ ’ਚ ਦਾਅਵਾ ਕੀਤਾ ਕਿ ਸੂਬੇ ਵਿੱਚ ਤੀਜੀ ਵਾਰ ਭਾਜਪਾ ਦੀ ਸਰਕਾਰ ਬਣੇਗੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਪਹਿਲੀ ਅਕਤੂਬਰ ਨੂੰ ਸਮਾਗਮ ਵਿੱਚ ਜੁੜੀ ਭੀੜ ਭੁਪਿੰਦਰ ਹੁੱਡਾ ਨੂੰ ਘਰ ਬਿਠਾ ਦੇਵੇਗੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪੋਰਟਲਾਂ ਨਾਲ ਮਜ਼ਦੂਰਾਂ ਨੂੰ ਘਰ ਬੈਠੇ ਲਾਭ ਮਿਲਦਾ ਹੈ, ਉਹ ਪੋਰਟਲ ਬੰਦ ਕਰਨ ਦੀ ਹੁੱਡਾ ਗੱਲ ਕਰਦੇ ਹਨ। ਮੁੱਖ ਮੰਤਰੀ ਨੇ ਸਮੂਹ ਕਿਰਤੀਆਂ ਨੂੰ ਹੱਥ ਜੋੜ ਕੇ ਸ਼ੁਭਕਾਮਨਵਾਂ ਦਿੰਦਿਆਂ ਕਿਹਾ ਕਿ ਕਿਸੇ ਵੀ ਦੇਸ਼ ਦੇ ਆਰਥਿਕ ਵਿਕਾਸ ਵਿਚ ਮਜ਼ਦੂਰਾਂ ਦੀ ਸਭ ਤੋਂ ਵੱਡੀ ਮਹੱਤਤਾ ਹੁੰਦੀ ਹੈ ਤੇ ਭਾਜਪਾ ਸਰਕਾਰ ਨੇ ਸਦਾ ਮਜ਼ਦੂਰਾਂ ਦਾ ਸਤਿਕਾਰ ਕੀਤਾ ਹੈ। ਸੈਣੀ ਨੇ ਕਿਹਾ ਕਿ ਮਜ਼ਦੂਰ ਆਗੂਆਂ ਨੇ ਜੋ ਅੱਜ ਸਟੇਜ ’ਤੇ ਮੰਗਾਂ ਰੱਖੀਆਂ ਹਨ ਸਰਕਾਰ ਦੇ ਸੱਤਾ ਵਿਚ ਆਉਂਦੇ ਹੀ ਪੂਰੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹੁੱਡਾ ਨੂੰ ਪੰਜ ਸਵਾਲ ਪੁੱਛੇ ਸਨ ਪਰ ਅਜੇ ਤੱਕ ਉਨ੍ਹਾਂ ਜੁਆਬ ਨਹੀਂ ਦਿੱਤਾ। ਉਹ ਕੁਮਾਰੀ ਸ਼ੈਲਜਾ ਤੇ ਰਣਦੀਪ ਸੂਰਜੇਵਾਲਾ ਨੂੰ ਕਹਿਣਗੇ ਕਿ ਉਹ ਹੀ ਜੁਆਬ ਦੇ ਦੇਣ। ਭੁਪਿੰਦਰ ਸਿੰਘ ਹੁੱਡਾ ਕੋਲ ਕਹਿਣ ਲਈ ਕੁਝ ਵੀ ਨਹੀਂ ਉਹ ਲੋਕ ਸਭਾ ਚੋਣਾਂ ਵਿਚ ਵੀ ਝੂਠ ਫੈਲਾਅ ਰਹੇ ਸਨ ਤੇ ਵਿਧਾਨ ਸਭਾ ਚੋਣਾਂ ਵਿਚ ਵੀ ਝੂਠ ਦਾ ਸਹਾਰਾ ਲੈ ਰਹੇ ਹਨ। ਇਨ੍ਹਾਂ ਦੇ ਝੂਠ ਤੋਂ ਸੁਚੇਤ ਰਹਿਣ ਦੀ ਲੋੜ ਹੈ। ਰਾਜ ਮੰਤਰੀ ਸੁਭਾਸ਼ ਸੁਧਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਨੇ ਕਿਸਾਨਾਂ ਦੀਆਂ ਸਾਰੀਆਂ ਫਸਲਾਂ ਘੱਟੋ ਘੱਟ ਸਮਰਥਨ ਮੁੱਲ ’ਤੇ ਲੈਣ ਦਾ ਫੈਸਲਾ ਕਰਕੇ ਦੇਸ਼ ਵਿਚ ਇਕ ਨਵੀਂ ਸ਼ੁਰੂਆਤ ਕੀਤੀ ਹੈ। ਇਸ ਮੌਕੇ ਰਾਜ ਮੰਤਰੀ ਸੁਭਾਸ਼ ਸੁਧਾ, ਭਾਰਤੀ ਮਜ਼ਦੂਰ ਸੰਘ ਦੇ ਖੇਤਰੀ ਸੰਗਠਨ ਮੰਤਰੀ ਪਵਨ ਕੁਮਾਰ, ਸੂਬਾ ਪ੍ਰਧਾਨ ਅਸ਼ੋਕ ਕੁਮਾਰ, ਸੂਬਾ ਮੀਤ ਪ੍ਰਧਾਨ ਛੋਟਾ ਗਹਿਲਾਵਤ, ਹਵਾ ਸਿੰਘ ਮਾਹਲਾ, ਦੇਵੀ ਲਾਲ, ਜਤਿੰਦਰ ਵਤਸ, ਸੰਦੀਪ ਕੁਮਾਰ, ਹਵਾ ਸਿੰਘ ਤੰਵਰ, ਸੁਸ਼ੀਲ ਰਾਣਾ ਤੇ ਰਵਿੰਦਰ ਸਾਂਗਵਾਨ ਆਦਿ ਮੌਜੂਦ ਸਨ।

Advertisement

Advertisement
Advertisement