For the best experience, open
https://m.punjabitribuneonline.com
on your mobile browser.
Advertisement

ਭਾਰਤ ਨੂੰ ਤੀਜਾ ਵੱਡਾ ਅਰਥਚਾਰਾ ਬਣਾਉਣ ਦੇ ਟੀਚੇ ਨਾਲ ਚੋਣਾਂ ਲੜੇਗੀ ਭਾਜਪਾ: ਮੋਦੀ

07:55 AM Mar 01, 2024 IST
ਭਾਰਤ ਨੂੰ ਤੀਜਾ ਵੱਡਾ ਅਰਥਚਾਰਾ ਬਣਾਉਣ ਦੇ ਟੀਚੇ ਨਾਲ ਚੋਣਾਂ ਲੜੇਗੀ ਭਾਜਪਾ  ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯਵਤਮਾਲ ’ਚ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਭੋਪਾਲ/ਨਵੀਂ ਦਿੱਲੀ, 29 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਜਪਾ ਭਾਰਤ ਨੂੰ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣਾਉਣ ਦੇ ਟੀਚੇ ਨਾਲ ਅਗਾਮੀ ਲੋਕ ਸਭਾ ਚੋਣਾਂ ’ਚ ਨਿੱਤਰ ਰਹੀ ਹੈ ਅਤੇ ਹਰ ਪਾਸੇ ਇੱਕੋ ਹੀ ਗੱਲ ਸੁਣਾਈ ਦੇ ਰਹੀ ਹੈ ਕਿ ਭਗਵਾ ਪਾਰਟੀ ਦੀ ਅਗਵਾਈ ਵਾਲਾ ਐੱਨਡੀਏ ਗੱਠਜੋੜ 400 ਸੀਟਾਂ ਦਾ ਅੰਕੜਾ ਪਾਰ ਕਰ ਲਵੇਗਾ।
ਪ੍ਰਧਾਨ ਮੰਤਰੀ ਨੇ ਇਹ ਟਿੱਪਣੀ ਭਾਜਪਾ ਸ਼ਾਸਿਤ ਸੂਬੇ ਵਿੱਚ 17,551 ਕਰੋੜ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖਣ ਤੇ ਉਦਘਾਟਨ ਮਗਰੋਂ ‘ਵਿਕਸਿਤ ਭਾਰਤ ਵਿਕਸਿਤ ਮੱਧ ਪ੍ਰਦੇਸ਼’ ਰੈਲੀ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਕੀਤੀ। ਮੋਦੀ ਨੇ ਕਿਹਾ ਕਿ ਉਨ੍ਹਾਂ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਕੌਮਾਂਤਰੀ ਪੱਧਰ ’ਤੇ ਭਾਰਤ ਦੀ ਸਾਖ ਵਧੀ ਹੈ ਜਿਸ ਨਾਲ ਵਿਦੇਸ਼ੀ ਨਿਵੇਸ਼ ਲਿਆਉਣ ’ਚ ਮਦਦ ਮਿਲੀ ਹੈ। ਦੂੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਤੇ 2 ਮਾਰਚ ਨੂੰ ਪੱਛਮੀ ਬੰਗਾਲ ’ਚ 22,000 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ। ਇੱਕ ਅਧਿਕਾਰਤ ਬਿਆਨ ’ਚ ਕਿਹਾ ਗਿਆ ਕਿ ਮੋਦੀ 2 ਮਾਰਚ ਨੂੰ ਬਿਹਾਰ ਤੋਂ ਦੇਸ਼ ਭਰ ’ਚ 1.83 ਲੱਖ ਕਰੋੜ ਦੇ ਪ੍ਰਾਜੈਕਟਾਂ ਦੇ ਵਰਚੁਅਲੀ ਉਦਘਾਟਨ ਕਰਨਗੇ। ਬਿਆਨ ਮੁਤਾਬਕ ਮੋਦੀ 1 ਮਾਰਚ ਨੂੰ ਝਾਰਖੰਡ ’ਚ 35,000 ਕਰੋੜ ਦੇ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖਣਗੇ ਤੇ ਉਦਘਾਟਨ ਕਰਨਗੇ। ਉਹ 1 ਮਾਰਚ ਨੂੰ ਬੰਗਾਲ ’ਚ ਅਰਾਮਬਾਗ ਤੇ 2 ਮਾਰਚ ਨੂੰ ਕ੍ਰਿਸ਼ਨਾਨਗਰ ’ਚ ਜਨਤਕ ਪ੍ਰੋਗਰਾਮਾਂ ’ਚ ਸ਼ਾਮਲ ਹੋਣਗੇ ਜਦਕਿ ਬਿਹਾਰ ’ਚ ਔਰੰਗਾਬਾਦ ਅਤੇ ਬੇਗੂਸਰਾਏ ਦਾ ਦੌਰਾ ਕਰਨਗੇ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਦੇ ਯਵਤਮਾਲ ਵਿੱਚ ਕਿਸਾਨ ਸੰਮਾਨ ਨਿਧੀ ਯੋਜਨਾ ਦੀ 16ਵੀਂ ਕਿਸ਼ਤ ਜਾਰੀ ਕੀਤੀ। -ਪੀਟੀਆਈ

Advertisement

ਮੋਦੀ ਵੱਲੋਂ ਮੌਰੀਸ਼ਸ ’ਚ ਹਵਾਈ ਪੱਟੀ ਸਣੇ ਕਈ ਪ੍ਰਜੈਕਟਾਂ ਦਾ ਉਦਘਾਟਨ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੌਰੀਸ਼ਸ ਟਾਪੂ ’ਚ ਇੱਕ ਨਵੀਂ ਹਵਾਈ ਪੱਟੀ ਅਤੇ ਛੇ ਕਮਿਊਨਿਟੀ ਡਿਵੈੱਲਪਮੈਂਟ ਪ੍ਰਾਜੈਕਟਾਂ ਦੇ ਵਰਚੁਅਲੀ ਉਦਘਾਟਨ ਮਗਰੋਂ ਕਿਹਾ ਕਿ ਹਿੰਦ ਮਹਾਸਾਗਰ ’ਚ ਰਵਾਇਤੀ ਤੇ ਗ਼ੈਰ-ਰਵਾਇਤੀ ਚੁਣੌਤੀਆਂ ਦੇ ਟਾਕਰੇ ਲਈ ਦੋਵੇਂ ਮੁਲਕ ਸਮੁੰਦਰੀ ਖੇਤਰ ਵਿੱਚ ਕੁਦਰਤੀ ਤੌਰ ’ਤੇ ਭਾਈਵਾਲ ਹਨ। ਅਗਾਲੇਗਾ ਟਾਪੂ ’ਚ ਭਾਰਤ ਦੀ ਸਹਾਇਤਾ ਵਾਲੇ ਇਨ੍ਹਾਂ ਪ੍ਰਾਜੈਕਟਾਂ ਨੂੰ ਪਾਣੀਆਂ ਰਸਤੇ ਸੰਪਰਕ, ਸਮੁੰਦਰੀ ਸੁਰੱਖਿਆ ਅਤੇ ਨਿਗਰਾਨੀ ਦੇ ਪੱਖ ਤੋਂ ਅਹਿਮ ਮੰਨਿਆ ਜਾ ਰਿਹਾ ਹੈ। ਮੌਰੀਸ਼ਸ ਦੇ ਪ੍ਰਧਾਨ ਮੰਤਰੀ ਪਰਾਵਿੰਦ ਜੁਗਨਾਥ ਨਾਲ ਪ੍ਰਾਜੈਕਟਾਂ ਉਦਘਾਟਨ ਮਗਰੋਂ ਮੋਦੀ ਨੇ ਐਲਾਨ ਕੀਤਾ ਕਿ ਮੌਰੀਸ਼ਸ ਭਾਰਤ ਦੀ ਜਨ ਔਸ਼ਧੀ ਸਕੀਮ ’ਚ ਸ਼ਾਮਲ ਹੋਣ ਵਾਲਾ ਪਹਿਲਾ ਮੁਲਕ ਹੋਵੇਗਾ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×