ਦਿੱਲੀ ਨੂੰ ਪਾਣੀ ਬਿਨਾਂ ਤੜਫਾਉਣਾ ਚਾਹੁੰਦੀ ਹੈ ਭਾਜਪਾ: ਦਿਲੀਪ ਪਾਂਡੇ
08:34 AM May 23, 2024 IST
ਨਵੀਂ ਦਿੱਲੀ (ਪੱਤਰ ਪ੍ਰੇਰਕ):
Advertisement
‘ਆਪ’ ਆਗੂ ਦਿਲੀਪ ਪਾਂਡੇ ਨੇ ਦੋਸ਼ ਲਾਇਆ ਕਿ ਭਾਜਪਾ ਦਿੱਲੀ ਵਾਸੀਆਂ ਵਿੱਚ ਕੇਜਰੀਵਾਲ ਪ੍ਰਤੀ ਨਫ਼ਰਤ ਪੈਦਾ ਕਰਨ ਲਈ ਹੁਣ ਦਿੱਲੀ ਦਾ ਪਾਣੀ ਰੋਕ ਰਹੀ ਹੈ। ਭਾਜਪਾ ਆਪਣੀ ਹਰਿਆਣਾ ਸਰਕਾਰ ਰਾਹੀਂ ਪਾਣੀ ਬੰਦ ਕਰਕੇ ਦਿੱਲੀ ਨੂੰ ਤਪਦੀ ਗਰਮੀ ਵਿੱਚ ਤੜਫਾਉਣਾ ਚਾਹੁੰਦੀ ਹੈ ਤਾਂ ਜੋ ਲੋਕ ਗੁੱਸੇ ਵਿੱਚ ‘ਆਪ’ ਨੂੰ ਵੋਟ ਨਾ ਪਾਉਣ। ਉਨ੍ਹਾਂ ਕਿਹਾ ਕਿ ਭਾਜਪਾ ਲਗਾਤਾਰ ਈਡੀ ਤੇ ਸੀਬੀਆਈ ਦੀ ਵਰਤੋਂ ਕਰਕੇ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾ ਰਹੀ ਹੈ, ਚੋਣਾਂ ਜਿੱਤਣ ਲਈ ਉਹ ਕਿੰਨਾ ਕੁ ਹੇਠਾਂ ਜਾਵੇਗੀ? ਉਨ੍ਹਾਂ ਕਿਹਾ ਕਿ ਜਦੋਂ ਭਾਜਪਾ ਸਾਰੇ ਝੂਠੇ ਇਲਜ਼ਾਮ ਲਾ ਕੇ ਵੀ ਅਰਵਿੰਦ ਕੇਜਰੀਵਾਲ ਨੂੰ ਬਦਨਾਮ ਨਹੀਂ ਕਰ ਸਕੀ ਤਾਂ ਹੁਣ ਦਿੱਲੀ ਨੂੰ ਪਾਣੀ ਲਈ ਤੜਫਾਉਣ ਦੀ ਸਾਜ਼ਿਸ਼ ਰਚੀ ਹੈ ਪਰ ਦਿੱਲੀ ਦੇ ਲੋਕ ਪੂਰੀ ਸੱਚਾਈ ਜਾਣਦੇ ਹਨ, ਉਹ ਆਪਣੇ ਮੁੱਖ ਮੰਤਰੀ ਨੂੰ ਪਿਆਰ ਕਰਦੇ ਹਨ, ਭਾਜਪਾ ਇਸ ਤੋਂ ਚਿੰਤਤ ਹੈ।
Advertisement
Advertisement
Related News
Advertisement