ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਜਪਾ ਨੇ ਚੋਣ ਬਾਂਡ ਸਕੀਮ ਰਾਹੀਂ ਜਮਹੂਰੀਅਤ ਕਮਜ਼ੋਰ ਕੀਤੀ: ਕਾਂਗਰਸ

06:51 AM Sep 30, 2024 IST
ਕਾਂਗਰਸ ਆਗੂ ਜੈਰਾਮ ਰਮੇਸ਼ ਤੇ ਅਭਿਸ਼ੇਕ ਮਨੂ ਸਿੰਘਵੀ ਪਾਰਟੀ ਹੈੱਡ ਕੁਆਰਟਰ ’ਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਮੁਕੇਸ਼ ਅਗਰਵਾਲ

ਨਵੀਂ ਦਿੱਲੀ, 29 ਸਤੰਬਰ
ਕਾਂਗਰਸ ਨੇ ਚੋਣ ਬਾਂਡ ਸਕੀਮ (ਜੋ ਹੁਣ ਰੱਦ ਕੀਤੀ ਜਾ ਚੁੱਕੀ ਹੈ) ਬਾਬਤ ਸ਼ਿਕਾਇਤ ’ਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੇ ਹੋਰਨਾਂ ਖਿਲਾਫ਼ ਲੰਘੇ ਦਿਨ ਦਰਜ ਕੇਸ ਮਗਰੋਂ ਭਾਜਪਾ ਨੂੰ ਨਿਸ਼ਾਨਾ ਬਣਾਇਆ ਹੈ। ਕਾਂਗਰਸ ਨੇ ਸੀਤਾਰਮਨ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਕਿਹਾ ਕਿ ਭਾਜਪਾ ਨੇ ਚੋਣ ਬਾਂਡਾਂ ਜ਼ਰੀਏ ‘ਜਮਹੂਰੀਅਤ ਨੂੰ ਕਮਜ਼ੋਰ’ ਕੀਤਾ। ਮੁੱਖ ਵਿਰੋਧੀ ਧਿਰ ਨੇ ਚੋਣ ਬਾਂਡ ਸਕੀਮ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ‘ਸਿਟ’ ਜਾਂਚ ਦੀ ਆਪਣੀ ਮੰਗ ਨੂੰ ਦੁਹਰਾਇਆ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਪਾਰਟੀ ਤਰਜਮਾਨ ਅਭਿਸ਼ੇਕ ਸਿੰਘਵੀ ਨਾਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ‘ਚੋਣ ਬਾਂਡਾਂ ਦੀ ਸਾਜ਼ਿਸ਼ ਜ਼ਰੀਏ ਪੈਸਾ ਉਗਰਾਹੁਣ ਲਈ ਚਾਰ ਤਰੀਕੇ -ਪ੍ਰੀਪੇਡ ਬ੍ਰਾਈਬਰੀ(ਰਿਸ਼ਵਤ), ਪੋਸਟਪੇਡ ਬ੍ਰਾਈਬਰੀ, ਪੋਸਟ-ਰੇਡ ਬ੍ਰਾਈਬਰੀ ਤੇ ਫ਼ਰਜ਼ੀ ਕੰਪਨੀਆਂ ਜ਼ਰੀਏ ਬ੍ਰਾਈਬਰੀ- ਵਰਤੇ ਗਏ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਨੂੰ ਫੌਰੀ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਉਹ ਸਿਆਸੀ, ਕਾਨੂੰਨੀ ਤੇ ਨੈਤਿਕ ਤੌਰ ’ਤੇ ‘ਦੋਸ਼ੀ’ ਹਨ। ਰਮੇਸ਼ ਨੇ ਕਿਹਾ ਕਿ ਐੱਫਆਈਆਰ ਕੋਰਟ ਦੇ ਹੁਕਮਾਂ ’ਤੇ ਦਾਇਰ ਕੀਤੀ ਗਈ ਹੈ ਤੇ ਕਾਂਗਰਸ ਦਾ ਐੱਫਆਈਆਰ ਨਾਲ ਕੋਈ ਲਾਗਾ-ਦੇਗਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ‘ਸਿਟ’ ਤੋਂ ਇਸ ਪੂਰੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ ਤੇ ਆਪਣੀ ਇਸੇ ਮੰਗ ਨੂੰ ਦੁਹਰਾਉਂਦੀ ਹੈ। ਉਧਰ ਸਿੰਘਵੀ ਨੇ ਵੀ ਭਾਜਪਾ ’ਤੇ ‘ਜਮਹੂਰੀਅਤ ਨੂੰ ਕਮਜ਼ੋਰ’ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ, ‘‘ਵਿੱਤ ਮੰਤਰੀ ਇਹ ਸਭ ਕੁਝ ਆਪਣੀ ਮਰਜ਼ੀ ਨਾਲ ਨਹੀਂ ਕਰ ਸਕਦੀ। ਸਾਨੂੰ ਪਤਾ ਹੈ ਕਿ ਨੰਬਰ 1 ਤੇ ਨੰਬਰ 2 ਕੌਣ ਹੈ ਤੇ ਇਹ ਕਿਸ ਦੀਆਂ ਹਦਾਇਤਾਂ ’ਤੇ ਕੀਤਾ ਗਿਆ ਹੈ।’’ ਸਿੰਘਵੀ ਨੇ ਕਿਹਾ, ‘‘ਵੱਡਾ ਮਸਲਾ ਸਾਰਿਆਂ ਨੂੰ ਬਰਾਬਰੀ ਦਾ ਮੌਕਾ ਦੇਣ ਦਾ ਹੈ, ਜੋ ਨਿਰਪੱਖ ਚੋਣਾਂ ਲਈ ਜ਼ਰੂਰੀ ਹੈ। ਨਿਰਪੱਖ ਚੋਣਾਂ ਜਮਹੂਰੀਅਤ ਲਈ ਅਹਿਮ ਹੁੰਦੀਆਂ ਹਨ। ਇਹ ਸਾਡੇ ਜਮਹੂਰੀ ਪ੍ਰਬੰਧ ’ਤੇ ਹਮਲਾ ਹੈ।’’ ਸਿੰਘਵੀ ਨੇ ਇਸ ਨੂੰ ਈਬੀਐੇੱਸ-ਵਸੂਲੀ ਬੀਜੇਪੀ ਸਕੀਮ’ ਕਰਾਰ ਦਿੱਤਾ। ਕਾਬਿਲੇਗੌਰ ਹੈ ਕਿ ਲੰਘੇ ਦਿਨ ਬੰਗਲੂਰੂ ਕੋਰਟ ਦੀਆਂ ਹਦਾਇਤਾਂ ’ਤੇ ਸੀਤਾਰਮਨ ਤੇ ਹੋਰਨਾਂ ਖਿਲਾਫ਼ ਉਪਰੋਕਤ ਕੇਸ ਦਰਜ ਕੀਤਾ ਗਿਆ ਸੀ। ਐੱਫਆਈਆਰ ਵਿਚ ਕਰਨਾਟਕ ਭਾਜਪਾ ਦੇ ਪ੍ਰਧਾਨ ਬੀਵਾਈ ਵਿਜੈਂਦਰਾ ਤੇ ਪਾਰਟੀ ਆਗੂ ਨਲਿਨ ਕੁਮਾਰ ਕਤੀਲ ਦਾ ਵੀ ਨਾਮ ਸ਼ਾਮਲ ਹੈ। -ਪੀਟੀਆਈ

Advertisement

Advertisement