For the best experience, open
https://m.punjabitribuneonline.com
on your mobile browser.
Advertisement

ਭਾਜਪਾ ਨੇ ਘੱਟਗਿਣਤੀਆਂ ਵਿਰੋਧੀ ਫ਼ੈਸਲੇ ਲਏ: ਚੀਮਾ

12:01 PM May 01, 2024 IST
ਭਾਜਪਾ ਨੇ ਘੱਟਗਿਣਤੀਆਂ ਵਿਰੋਧੀ ਫ਼ੈਸਲੇ ਲਏ  ਚੀਮਾ
ਈਸਾਈ ਭਾਈਚਾਰੇ ਵੱਲੋਂ ਕੀਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਸੱਖੋਵਾਲੀਆ
Advertisement

ਨਿੱਜੀ ਪੱਤਰ ਪ੍ਰੇਰਕ
ਡੇਰਾ ਬਾਬਾ ਨਾਨਕ, 30 ਅਪਰੈਲ
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਨੇ ਆਖਿਆ ਕਿ ਕੇਂਦਰ ’ਚ ਭਾਜਪਾ ਸਰਕਾਰ ਦੌਰਾਨ ਈਸਾਈ ਭਾਈਚਾਰੇ ਸਣੇ ਹੋਰ ਘੱਟ-ਗਿਣਤੀਆਂ ਉੱਤੇ ਅੱਤਿਆਚਾਰ ਵਧਣੇ ਚਿੰਤਾ ਦਾ ਵਿਸ਼ਾ ਹਨ। ਨੇੜਲੇ ਪਿੰਡ ਪੱਖਕੇ ਟਾਹਲੀ ’ਚ ਈਸਾਈ ਭਾਈਚਾਰੇ ਵੱਲੋਂ ਕੀਤੇ ਇਕੱਠ ’ਚ ਬੋਲਦਿਆਂ ਉਨ੍ਹਾਂ ਆਖਿਆ ਕਿ ਸੂਬੇ ’ਚ ਅਕਾਲੀ ਸਰਕਾਰਾਂ ਦੌਰਾਨ ਈਸਾਈ ਭਾਈਚਾਰੇ ਨੂੰ ਆਰਥਿਕ ਤੇ ਸਮਾਜਿਕ ਲਾਭ ਦੇ ਨਾਲ-ਨਾਲ ਸਰਕਾਰ ਵਿੱਚ ਵੀ ਸਨਮਾਨ ਮਿਲਦਾ ਰਿਹਾ ਸੀ। ਇਸ ਮੌਕੇ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਮੈਨੀਫੈਸਟੋ ਕਮੇਟੀ ਮੈਂਬਰ ਵਲੈਤ ਮਸੀਹ ਬੰਟੀ ਅਤੇ ਪਾਸਟਰ ਪ੍ਰਭੂ ਦਾਸ ਵੀ ਸ਼ਾਮਲ ਹੋਏ। ਭਾਈਚਾਰੇ ਦੇ ਪਾਸਟਰ ਅਤੇ ਹੋਰ ਧਾਰਮਿਕ ਆਗੂਆਂ ਨੇ ਅਕਾਲੀ ਦਲ ਦੀ ਹਮਾਇਤ ਦਾ ਐਲਾਨ ਕੀਤਾ। ਉਨ੍ਹਾਂ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਈਸਾਈ ਭਾਈਚਾਰੇ ਨੂੰ ਮਿਲਣ ਵਾਲੀਆਂ ਕੇਂਦਰੀ ਸਹੂਲਤਾਂ ਤੇ ਸਕਾਲਰਸ਼ਿਪਾਂ ਬੰਦ ਕਰ ਕੇ ਘੱਟ-ਗਿਣਤੀਆਂ ਦੇ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ।

Advertisement

ਵਿਕਾਸ ਦੇ ਨਾਂ ’ਤੇ ਵੋਟਾਂ ਲੈਣ ਵਾਲੇ ਪਹਿਲਾਂ ਵਿਕਾਸ ਦਿਖਾਉਣ: ਚੀਮਾ

ਦੀਨਾਨਗਰ (ਪੱਤਰ ਪ੍ਰੇਰਕ): ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਨੇ ਦੀਨਾਨਗਰ ਦੇ ਨਾਲ ਲੱਗਦੇ ਭੋਆ ਵਿਧਾਨ ਸਭਾ ਹਲਕੇ ਦਾ ਦੌਰਾ ਕਰਦਿਆਂ ਵਿਕਾਸ ਦੇ ਨਾਂ ’ਤੇ ਵੋਟਾਂ ਲੈਣ ਵਾਲੀਆਂ ਸਿਆਸੀ ਪਾਰਟੀਆਂ ਨੂੰ ਭੰਡਿਆ। ਉਨ੍ਹਾਂ ਕਿਹਾ ਕਿ ਵਿਕਾਸ ਦੇ ਨਾਂ ’ਤੇ ਵੋਟਾਂ ਹਥਿਆਉਣ ਵਾਲੇ ਲੀਡਰ ਦੱਸਣ ਵਿਕਾਸ ਕਿੱਥੇ ਹੋਇਆ ਹੈ। ਉਨ੍ਹਾਂ ਪਿੰਡ ਮੱਖਣਪੁਰ ਤਾਸ, ਬਰਮਾਲ, ਖੁਦਾਈਪੁਰ, ਜੈਤਪੁਰ, ਫ਼ਤਿਹਪੁਰ ਅਤੇ ਖੋਜਕੀਚੱਕ ਵਿਖੇ ਭਰਵੀਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਪਿਛਲੇ ਕਈ ਦਿਨਾਂ ਤੋਂ ਹਲਕੇ ਅੰਦਰ ਘੁੰਮ ਰਹੇ ਹਨ ਪਰ ਭੋਆ ਹਲਕੇ ਅੰਦਰ ਉਨ੍ਹਾਂ ਨੂੰ ਵਿਕਾਸ ਕਿਤੇ ਨਜ਼ਰ ਨਹੀਂ ਆਇਆ। ਡਾ. ਚੀਮਾ ਨੇ ਜਿੱਤਣ ਤੋਂ ਬਾਅਦ ਮਕੌੜਾ ਪੱਤਣ ਉੱਤੇ ਪੱਕੇ ਪੁਲ ਦੀ ਉਸਾਰੀ ਦਾ ਵਾਅਦਾ ਕੀਤਾ ਤੇ ਰਾਵੀ ਪਾਰਲੇ ਪਿੰਡਾਂ ਵਿੱਚ ਸਿਹਤ, ਸਿੱਖਿਆ ਸਹੂਲਤਾਂ ਮੁਹੱਈਆ ਕਰਵਾਉਣ ਦੀ ਗੱਲ ਆਖੀ।

Advertisement
Author Image

Advertisement
Advertisement
×