ਭਾਜਪਾ ਨੇ ਸੋਨਮ ਵਾਂਗਚੁਕ ਦੀ ਆਵਾਜ਼ ਦਬਾਈ: ਸਿਸੋਦੀਆ
08:53 AM Oct 02, 2024 IST
ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਅਕਤੂਬਰ
ਲੱਦਾਖ ਨੂੰ ਪੂਰਨ ਰਾਜ ਦਾ ਦਰਜਾ ਦੇਣ ਦੀ ਮੰਗ ਕਰਨ ਵਾਲੇ ਸਮਾਜ ਸੇਵੀ ਸੋਨਮ ਵਾਨਚੁੰਗ ਦੀ ਗ੍ਰਿਫਤਾਰੀ ’ਤੇ ‘ਆਪ’ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਉਸ ਨੂੰ ਦਿੱਲੀ ਦੀ ਹੱਦ ’ਤੇ ਗ੍ਰਿਫਤਾਰ ਕੀਤਾ ਹੈ। ਸੋਨਮ ਲੱਦਾਖ ’ਚ ਰਹਿੰਦਾ ਹੈ। ਉਸ ਨੇ ਪੂਰੇ ਦੇਸ਼ ਦਾ ਸਨਮਾਨ ਵਧਾਇਆ ਹੈ। ਪੂਰੇ ਦੇਸ਼ ਅਤੇ ਵਿਸ਼ਵ ਨੂੰ ਉਸ ਦੇ ਵਿਚਾਰਾਂ ਅਤੇ ਵਾਤਾਵਰਨ ਦੇ ਖੇਤਰ ਵਿੱਚ ਉਸ ਦੇ ਕੰਮ ਤੋਂ ਲਾਭ ਹੋ ਰਿਹਾ ਹੈ। ਸਿਸੋਦੀਆ ਨੇ ਕਿਹਾ ਕਿ ਸੋਨਮ ਦਾ 2 ਅਕਤੂਬਰ ਨੂੰ ਮਹਾਤਮਾ ਗਾਂਧੀ ਦੀ ਸਮਾਧ ’ਤੇ ਬੈਠ ਕੇ ਲੱਦਾਖ ਦੇ ਹਾਲਾਤ ’ਤੇ ਚਰਚਾ ਕਰਨ ਦਾ ਇਰਾਦਾ ਸੀ ਪਰ ਕੇਂਦਰ ਦੀ ਭਾਜਪਾ ਸਰਕਾਰ ਨੇ ਲੱਦਾਖ ਵਾਂਗ ਉਸ ਦਾ ਇਹ ਹੱਕ ਵੀ ਖੋਹ ਲਿਆ। ਕੁੱਝ ਸਾਲ ਪਹਿਲਾਂ ਤੱਕ ਲੱਦਾਖ ਪੂਰਾ ਰਾਜ ਸੀ ਪਰ ਭਾਜਪਾ ਨੇ ਲੱਦਾਖ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾ ਦਿੱਤਾ ਹੈ।
Advertisement
Advertisement