For the best experience, open
https://m.punjabitribuneonline.com
on your mobile browser.
Advertisement

ਭਾਜਪਾ ਦਾ ਸੂਬਾ ਕਾਰਜਕਾਰਨੀ ਕਮੇਟੀ ਮੈਂਬਰ ‘ਆਪ’ ਵਿੱਚ ਸ਼ਾਮਲ

08:35 AM Apr 03, 2024 IST
ਭਾਜਪਾ ਦਾ ਸੂਬਾ ਕਾਰਜਕਾਰਨੀ ਕਮੇਟੀ ਮੈਂਬਰ ‘ਆਪ’ ਵਿੱਚ ਸ਼ਾਮਲ
Advertisement

ਨਿੱਜੀ ਪੱਤਰ ਪ੍ਰੇਰਕ
ਮੋਗਾ, 2 ਅਪਰੈਲ
ਪੰਜਾਬ ਵਿਚ ਕਿਸਾਨਾਂ ਦਾ ਵਿਰੋਧ ਝੱਲ ਰਹੀ ਭਾਜਪਾ ਨੂੰ ਹੁਣ ਪਾਰਟੀ ਆਗੂਆਂ ਤੋਂ ਵੀ ਝਟਕਾ ਮਿਲਣਾ ਸ਼ੁਰੂ ਹੋ ਗਿਆ ਹੈ। ਇਥੇ ਭਾਜਪਾ ਬਾਘਾਪੁਰਾਣਾ ਵਿਧਾਨ ਸਭਾ ਹਲਕਾ ਕਨਵੀਨਰ ਤੇ ਸੂਬਾ ਕਾਰਜਕਾਰਨੀ ਕਮੇਟੀ ਮੈਂਬਰ ਗੁਰਮਿੰਦਰਜੀਤ ਸਿੰਘ ਬਬਲੂ ‘ਆਪ’ ਵਿਚ ਸ਼ਾਮਲ ਹੋ ਗਏ ਹਨ।
ਇਥੇ ਫ਼ਰੀਦਕੋਟ ਲੋਕ ਸਭਾ ਹਲਕਾ ਰਾਖਵਾਂ ਤੋਂ ਭਾਜਪਾ ਨੇ ਪੰਜਾਬੀ ਗਾਇਕ ਤੇ ਮੌਜੂਦਾ ਸੰਸਦ ਮੈਂਬਰ ਹੰਸ ਰਾਜ ਹੰਸ ’ਤੇ ਦਾਅ ਖੇਡਦਿਆਂ ਇਥੋਂ ਉਮੀਦਵਾਰ ਐਲਾਨ ਦਿੱਤਾ। ਉਹ 3 ਅਪਰੈਲ ਨੂੰ ਮੋਗਾ ਤੋਂ ਰੋਡ ਸ਼ੋਅ ਸ਼ੁਰੂ ਕਰਕੇ ਫ਼ਰੀਦਕੋਟ ਦੇ ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਵਿਚ ਨਤਮਸਤਕ ਹੋਣਗੇ। ਉਨ੍ਹਾਂ ਦੀ ਆਮਦ ਤੋਂ 24 ਘੰਟੇ ਪਹਿਲਾਂ ਹੀ ਮੋਗਾ ਭਾਜਪਾ ’ਚ ਚੱਲ ਰਹੇ ਅੰਦਰੂਨੀ ਕਾਟੋ ਕਲੇਸ਼ ਦੌਰਾਨ ਬਾਘਾਪੁਰਾਣਾ ਵਿਧਾਨ ਸਭਾ ਹਲਕਾ ਕਨਵੀਨਰ ਤੇ ਸੂਬਾ ਕਾਰਜਕਾਰੀ ਕਮੇਟੀ ਮੈਂਬਰ ਗੁਰਮਿੰਦਰਜੀਤ ਸਿੰਘ ਬਬਲੂ ਆਮ ਆਦਮੀ ਪਾਰਟੀ ਦੇ ਕੌਮੀ ਆਗੂ ਸੰਦੀਪ ਪਾਠਕ ਅਤੇ ‘ਆਪ’ ਦੇ ਸੂਬਾਈ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਅਤੇ ਇਥੋਂ ਦੇ ਪਾਰਟੀ ਉਮੀਦਵਾਰ ਤੇ ਅਦਾਕਾਰ ਕਰਮਜੀਤ ਅਨਮੋਲ ਦੀ ਅਗਵਾਈ ਹੇਠ ‘ਆਪ’ ਚ ਸ਼ਾਮਲ ਹੋ ਗਏ। ਸ੍ਰੀ ਬਬਲੂ ਮੋਗਾ ਨਿਗਮ ਦੇ ਸਾਬਕਾ ਕੌਂਸਲਰ ਅਤੇ ਮਰਹੂਮ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਨਿੱਜੀ ਪੀਏ ਵਜੋਂ ਵੀ ਤਾਇਨਾਤ ਰਹੇ ਸਨ। ਪੰਜਾਬ ਵਿੱਚ ਲੋਕ ਚੋਣਾਂ ਦੇ ਪ੍ਰਚਾਰ ਦੌਰਾਨ ਭਾਜਪਾ ਆਗੂਆਂ ਨੂੰ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Advertisement

Advertisement
Author Image

sukhwinder singh

View all posts

Advertisement
Advertisement
×