ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਜਪਾ ਈਡੀ ਅਤੇ ਸੀਬੀਆਈ ਦੇ ਨਾਂ ’ਤੇ ਲੋਕਾਂ ਨੂੰ ਧਮਕਾਉਣ ਲੱਗੀ: ਮਮਤਾ

07:13 AM Jan 30, 2024 IST
ਮੁੱਖ ਮੰਤਰੀ ਮਮਤਾ ਬੈਨਰਜੀ ਕੂਚ ਬਿਹਾਰ ਦੇ ਦੌਰੇ ਦੌਰਾਨ ਨਗਾਰਾ ਵਜਾਉਂਦੀ ਹੋਈ। -ਫੋਟੋ: ਪੀਟੀਆਈ

ਕੂਚ ਬਿਹਾਰ/ਸਿਲੀਗੁੜੀ, 29 ਜਨਵਰੀ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੋਸ਼ ਲਾਇਆ ਕਿ ਭਾਜਪਾ ਈਡੀ ਤੇ ਸੀਬੀਆਈ ਦੇ ਨਾਂ ’ਤੇ ਲੋਕਾਂ ਨੂੰ ਧਮਕਾਉਣ ਲੱਗੀ ਹੈ। ਉਨ੍ਹਾਂ ਕਿਹਾ ਕਿ ਅਗਾਮੀ ਲੋਕ ਸਭਾ ਚੋਣਾਂ ਵਿੱਚ ਭਗਵਾ ਪਾਰਟੀ ਨੂੰ ਵੋਟ ਨਾ ਪਾਉਣ ਦੀ ਸੂਰਤ ਵਿੱਚ ਭਾਜਪਾ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਕੇਂਦਰੀ ਜਾਂਚ ਏਜੰਸੀਆਂ ਭੇਜਣ ਦੀ ਧਮਕੀ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਬੀਐੱਸਐੱਫ ਵੱਲੋਂ ਸਰਹੱਦੀ ਇਲਾਕਿਆਂ ਦੇ ਲੋਕਾਂ ’ਤੇ ਕਥਿਤ ਤਸ਼ਦਦ ਢਾਹੁਣ ਤੋਂ ਇਲਾਵਾ ਉਨ੍ਹਾਂ ਨੂੰ ਵੱਖਰੇ ਸ਼ਨਾਖਤੀ ਕਾਰਡ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਅਪੀਲ ਕੀਤੀ ਕਿ ਲੋਕ ‘ਐੱਨਆਰਸੀ ਦੇ ਜਾਲ’ ਤੋਂ ਬਚਣ ਲਈ ਅਜਿਹੇ ਕਾਰਡਾਂ ਨੂੰ ਸਵੀਕਾਰ ਨਾ ਕਰਨ।
ਇਥੇ ਜਨਤਕ ਵੰਡ ਸਮਾਗਮ ਦੌਰਾਨ ਬੈਨਰਜੀ ਨੇ ਕਿਹਾ, ‘‘ਭਾਜਪਾ ਚੋਣਾਂ ਲਈ ਕੇਂਦਰੀ ਏਜੰਸੀਆਂ ਨੂੰ ਵਰਤ ਰਹੀ ਹੈ... ਇਹ ਲੋਕਾਂ ਨੂੰ ਫੋਨ ’ਤੇ ਧਮਕਾ ਰਹੀ ਹੈ ਕਿ ਜੇਕਰ ਉਨ੍ਹਾਂ ਭਗਵਾ ਪਾਰਟੀ ਨੂੰ ਵੋਟ ਨਾ ਪਾਈ ਤਾਂ ਉਨ੍ਹਾਂ ਦੇ ਘਰਾਂ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਤੇ ਸੀਬੀਆਈ ਭੇਜੀ ਜਾਵੇਗੀ।’’ ਬੈਨਰਜੀ ਨੇ ਕਿਹਾ ਕਿ ਉਹ ਕਿਸੇ ਇਕ ਖਾਸ ਭਗਵਾਨ ਨੂੰ ਪੂਜਣ ਬਾਰੇ ਭਾਜਪਾ ਦੇ ਕਿਸੇ ਤਾਨਾਸ਼ਾਹੀ ਫੈਸਲੇ ਨੂੰ ਸਵੀਕਾਰ ਨਹੀਂ ਕਰੇਗੀ। ਉਨ੍ਹਾਂ ਕਿਹਾ, ‘‘ਮੈਂ ਰਮਾਇਣ, ਕੁਰਾਨ, ਬਾਈਬਲ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੀ ਹਾਂ....ਮੈਂ ਗਰੀਬ ਲੋਕਾਂ ਦੇ ਘਰਾਂ ਵਿੱਚ ਜਾ ਕੇ ਭੋਜਨ, ਜੋ ਬਾਹਰੋਂ ਮੰਗਵਾਇਆ ਹੁੰਦਾ ਹੈ, ਖਾਣ ਦਾ ਢਕਵੰਜ ਨਹੀਂ ਕਰਦੀ।’’
ਬੈਨਰਜੀ ਨੇ ਭਾਜਪਾ ਸ਼ਾਸਿਤ ਮਨੀਪੁਰ ਵਿੱਚ ਨਸਲੀ ਹਿੰਸਾ ਦੇ ਹਵਾਲੇ ਨਾਲ ਦਾਅਵਾ ਕੀਤਾ ਕਿ 200 ਤੋਂ ਵੱਧ ਗਿਰਜਾਘਰ ਫੂਕ ਦਿੱਤੇ ਗਏ ਤੇ ਕਈ ਔਰਤਾਂ ਨੂੰ ਨਗਨ ਕਰਕੇ ਘੁਮਾਇਆ ਗਿਆ। ਉਨ੍ਹਾਂ ਕਿਹਾ, ‘‘ਮਨੀਪੁਰ ਵਿੱਚ 200 ਗਿਰਜਾਘਰਾਂ ਨੂੰ ਫੂਕ ਦਿੱਤਾ ਗਿਆ ਤੇ ਮਹਿਲਾਵਾਂ ਦੀ ਨਗਨ ਪਰੇਡ ਕਰਵਾਈ ਗਈ।’’ ਕ੍ਰਿਸਮਸ ਦੀ ਛੁੱਟੀ ਵੀ ਰੱਦ ਕੀਤੀ ਗਈ। -ਪੀਟੀਆਈ

Advertisement

Advertisement