For the best experience, open
https://m.punjabitribuneonline.com
on your mobile browser.
Advertisement

ਡਰਾ ਕੇ ਵਿਰੋਧੀਆਂ ਦੀ ਆਵਾਜ਼ ਦਬਾਉਣ ਲੱਗੀ ਭਾਜਪਾ: ਭਗਵੰਤ ਮਾਨ

08:28 AM May 05, 2024 IST
ਡਰਾ ਕੇ ਵਿਰੋਧੀਆਂ ਦੀ ਆਵਾਜ਼ ਦਬਾਉਣ ਲੱਗੀ ਭਾਜਪਾ  ਭਗਵੰਤ ਮਾਨ
ਗੁਜਰਾਤ ਦੇ ਭਰੂਚ ’ਚ ਰੋਡ ਸ਼ੋਅ ਕਰਦੇ ਹੋਏ ਭਗਵੰਤ ਮਾਨ ਤੇ ‘ਆਪ’ ਉਮੀਦਵਾਰ ਚੈਤਰ ਵਸਾਵਾ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਭਰੁਚ (ਗੁਜਰਾਤ), 4 ਮਈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਗੁਜਰਾਤ ਦੇ ਭਰੂਚ ਵਿੱੱਚ ‘ਆਪ’ ਉਮੀਦਵਾਰ ਚੈਤਰ ਵਸਾਵਾ ਦੇ ਹੱਕ ਚੋਣ ਪ੍ਰਚਾਰ ਦੌਰਾਨ ਰੋਡ-ਸ਼ੋਅ ਕੱਢਦਿਆਂ ਵਾਗਰਾ, ਜੰਬੂਸਾਰ ਅਤੇ ਕਰਜਨ ਵਿੱਚ ਲੋਕਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਦੇਸ਼ ਵਿੱਚ ਵਿਰੋਧੀਆਂ ਨੂੰ ਡਰਾ ਧਮਕਾ ਕੇ ਅਤੇ ਪੈਸਿਆਂ ਦੇ ਦਮ ’ਤੇ ਖਰੀਦ ਕੇ ਵਿਰੋਧੀਆਂ ਦੀ ਆਵਾਜ਼ ਨੂੰ ਬੰਦ ਕਰਨ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ’ਚ ਭਾਜਪਾ ਨੇ ਗ਼ੈਰਕਾਨੂੰਨੀ ਢੰਗ ਨਾਲ ਆਪਣਾ ਮੇਅਰ ਬਣਾਉਣ ਲਈ ‘ਆਪ’ ਦੀਆਂ 8 ਵੋਟਾਂ ਨੂੰ ਰੱਦ ਕਰ ਦਿੱਤਾ ਪਰ ਫਿਰ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਆਮ ਆਦਮੀ ਪਾਰਟੀ ਦਾ ਮੇਅਰ ਚੁਣਿਆ ਗਿਆ। ਮਾਨ ਨੇ ਕਿਹਾ, ‘‘ਸੂਰਤ ਵਿੱਚ ਕਾਂਗਰਸ ਉਮੀਦਵਾਰ ਨੇ ਆਪਣੀ ਨਾਮਜ਼ਦਗੀ ਵਾਪਸ ਲੈ ਲਈ ਅਤੇ ਉਨ੍ਹਾਂ ਨੇ ਆਜ਼ਾਦ ਉਮੀਦਵਾਰਾਂ ਨੂੰ ਖ਼ਰੀਦ ਲਿਆ। ਭਾਜਪਾ ਉਮੀਦਵਾਰ ਨੂੰ ਜੇਤੂ ਐਲਾਨ ਦਿੱਤਾ ਗਿਆ। ਜਦਕਿ ਸੰਵਿਧਾਨਕ ਤੌਰ ’ਤੇ ਚੋਣ ਹੋਣੀ ਚਾਹੀਦੀ ਸੀ, ਕਿਉਂਕਿ ਦੂਜੇ ਉਮੀਦਵਾਰਾਂ ਦੀ ਗ਼ੈਰ-ਮੌਜੂਦਗੀ ’ਚ ਵੀ ਨੋਟਾ ਹੈ।’’ ਉਨ੍ਹਾਂ ਕਿਹਾ ਕਿ ਉਹ (ਭਾਜਪਾ) ਕਿਸੇ ਵੀ ਤਰ੍ਹਾਂ ਜਿੱਤਣਾ ਚਾਹੁੰਦੇ ਹਨ। ਉਨ੍ਹਾਂ ਲਈ ਜਨਤਾ ਦਾ ਫ਼ਤਵਾ ਕੋਈ ਮਾਇਨੇ ਨਹੀਂ ਰੱਖਦਾ। ਇਸ ਕਰਕੇ ਆਪਣੀ ਜਮਹੂਰੀਅਤ ਨੂੰ ਬਚਾਉਣ ਲਈ ਸਾਨੂੰ ਭਾਜਪਾ ਨੂੰ ਵੋਟ ਨਹੀਂ ਪਾਉਣੀ ਚਾਹੀਦੀ। ਪੰਜਾਬ ਦੇ ਮੁੱਖ ਮੰਤਰੀ ਨੇ ਆਖਿਆ, ‘‘ਦੇਸ਼ ਵਿੱਚ ਭਾਜਪਾ ਸੰਵਿਧਾਨ ਨੂੰ ਖਤਮ ਕਰਨ ’ਚ ਜੁੱਟੀ ਹੋਈ ਹੈ। ਸੰਵਿਧਾਨ ਦੀ ਰਾਖੀ ਲਈ ‘ਆਪ’ ਨੂੰ ਵੋਟਾਂ ਪਾ ਕੇ ਕਾਮਯਾਬ ਕਰਨਾ ਬੇਹੱਦ ਜ਼ਰੂਰੀ ਹੈ।’’

Advertisement

Advertisement
Author Image

sukhwinder singh

View all posts

Advertisement
Advertisement
×