ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਜਪਾ ਨੇ ਪੈਸੇ ਦੇ ਜ਼ੋਰ ’ਤੇ ਸੰਦੇਸ਼ਖਲੀ ਬਾਰੇ ਝੂਠ ਫੈਲਾਇਆ: ਮਮਤਾ ਬੈਨਰਜੀ

07:13 AM May 06, 2024 IST

ਬੋਲਪੁਰ, 5 ਮਈ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਦੋਸ਼ ਲਾਇਆ ਕਿ ਭਾਜਪਾ ਨੇ ਪੈਸੇ ਦੇ ਜ਼ੋਰ ’ਤੇ ਸੰਦੇਸ਼ਖਲੀ ਬਾਰੇ ਝੂਠ ਫੈਲਾਇਆ ਹੈ। ਟੀਐੱਮਸੀ ਮੁਖੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਮਗਰਮੱਛ ਦੇ ਹੰਝੂ’ ਵਹਾਉਣੇ ਬੰਦ ਕਰਨੇ ਚਾਹੀਦੇ ਹਨ ਕਿਉਂਕਿ ਭਾਜਪਾ ਵੱਲੋਂ ਰਚੀ ਗਈ ਸਾਜ਼ਿਸ਼ ਦਾ ਖੁਲਾਸਾ ਇੱਕ ਹਾਲੀਆ ਸਟਿੰਗ ’ਚ ਹੋ ਗਿਆ ਹੈ।
ਟੀਐੱਮਸੀ ਨੇ ਬੀਤੇ ਦਿਨ ਸੋਸ਼ਲ ਮੀਡਆ ’ਤੇ ਇਕ ਵੀਡੀਓ ਜਾਰੀ ਕੀਤੀ ਜਿਸ ’ਚ ਦਾਅਵਾ ਕੀਤਾ ਗਿਆ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਸੰਦੇਸ਼ਖਲੀ ਘਟਨਾ ਪਿੱਛੇ ਭਾਜਪਾ ਦਾ ਹੱਥ ਸੀ। ਇਸ ਵੀਡੀਓ ’ਚ ਸੰਦੇਸ਼ਖਲੀ ਤੋਂ ਭਾਜਪਾ ਦੇ ਮੰਡਲ ਪ੍ਰਧਾਨ ਹੋਣ ਦਾ ਦਾਅਵਾ ਕਰਨ ਵਾਲੇ ਗੰਗਾਧਰ ਕਾਇਲ ਨੂੰ ਇਹ ਕਹਿੰਦਿਆਂ ਸੁਣਿਆ ਜਾ ਸਕਦਾ ਹੈ ਕਿ ਪੂਰੀ ਸਾਜ਼ਿਸ਼ ਪਿੱਛੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਸ਼ੁਵੇਂਦੂ ਅਧਿਕਾਰੀ ਦਾ ਹੱਥ ਹੈ। ਪੀਟੀਆਈ ਹਾਲਾਂਕਿ ਟੀਐੱਮਸੀ ਵੱਲੋਂ ਸਾਂਝੀ ਕੀਤੀ ਵੀਡੀਓ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਨਹੀਂ ਕਰਦਾ। ਬੋਲਪੁਰ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਬੈਨਰਜੀ ਨੇ ਦੋਸ਼ ਲਾਇਆ, ‘ਇਸ ਝੂਠ ਦੀ ਸਾਜ਼ਿਸ਼ ਭਾਜਪਾ ਨੇ ਰਚੀ ਤੇ ਇਸ ਨੇ ਕੁਝ ਲੋਕਾਂ ਨੂੰ ਝੂਠ ਬੋਲਣ ਲਈ ਪੈਸੇ ਦਿੱਤੇ।’ ਉਨ੍ਹਾਂ ਦਾਅਵਾ ਕੀਤਾ, ‘ਕੀ ਕਦੀ ਕਿਸੇ ਨੇ ਸੋਚਿਆ ਸੀ ਕਿ ਭਾਜਪਾ ਇੰਨੀ ਹੇਠਾਂ ਡਿੱਗ ਜਾਵੇਗੀ ਕਿ ਸੰਦੇਸ਼ਖਲੀ ਬਾਰੇ ਅਫਵਾਹਾਂ ਫੈਲਾਏਗੀ? ਅਜਿਹੇ ਨਫਰਤੀ ਦੋਸ਼ ਲਗਾ ਕੇ ਪੱਛਮੀ ਬੰਗਾਲ ਦੀਆਂ ਮਾਵਾਂ ਦੀ ਬੇਇੱਜ਼ਤੀ ਨਾ ਕਰੋ। ਸਾਡੀ ਪਾਰਟੀ ਖ਼ਿਲਾਫ਼ ਝੂਠੇ ਦੋਸ਼ ਲਾਉਣ ਲਈ ਪੈਸੇ ਦੀ ਪੇਸ਼ਕਸ਼ ਕਰਕੇ ਸੂਬੇ ਦੀਆਂ ਮਹਿਲਾਵਾਂ ਦਾ ਅਪਮਾਨ ਕਰਨ ਦੀ ਹਿੰਮਤ ਨਾ ਕਰੋ।’ ਬੈਨਰਜੀ ਨੇ ਦੋਸ਼ ਲਾਇਆ ਕਿ ਵੀਡੀਓ ’ਤੇ ਭਾਜਪਾ ਆਗੂਆਂ ਦੀ ਪ੍ਰਤੀਕਿਰਿਆ ਦੇਖ ਕੇ ਇਹ ਸਪੱਸ਼ਟ ਸੀ ਕਿ ਉਹ ਡਰੇ ਹੋਏ ਹਨ। ਉਨ੍ਹਾਂ ਕਿਹਾ, ‘ਜੇਕਰ ਟੀਐੱਮਸੀ ਦੇ ਨੇਤਾਵਾਂ ਸਮੇਤ ਕਿਸੇ ਵੀ ਵਿਅਕਤੀ ਨੇ ਕੋਈ ਗਲਤ ਕੰਮ ਕੀਤਾ ਹੈ ਤਾਂ ਪਾਰਟੀ ਤੇ ਸੂਬਾ ਸਰਕਾਰ ਹਮੇਸ਼ਾ ਉਨ੍ਹਾਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਲਈ ਤਿਆਰ ਰਹਿੰਦੀ ਹੈ ਫਿਰ ਭਾਵੇਂ ਉਹ ਕਿੰਨੇ ਹੀ ਪ੍ਰਭਾਵਸ਼ਾਲੀ ਕਿਉਂ ਨਾ ਹੋਣ।’ -ਪੀਟੀਆਈ

Advertisement

Advertisement
Advertisement