For the best experience, open
https://m.punjabitribuneonline.com
on your mobile browser.
Advertisement

ਆਗੂਆਂ ਦੀ ਸੁਰੱਖਿਆ ਦੇ ਮੁੱਦੇ ’ਤੇ ਭਾਜਪਾ ‘ਸਸਤੀ ਸਿਆਸਤ’ ਨਾ ਕਰੇ: ਕਾਂਗਰਸ

07:33 AM Jul 16, 2024 IST
ਆਗੂਆਂ ਦੀ ਸੁਰੱਖਿਆ ਦੇ ਮੁੱਦੇ ’ਤੇ ਭਾਜਪਾ ‘ਸਸਤੀ ਸਿਆਸਤ’ ਨਾ ਕਰੇ  ਕਾਂਗਰਸ
Advertisement

ਨਵੀਂ ਦਿੱਲੀ, 15 ਜੁਲਾਈ
ਕਾਂਗਰਸ ਨੇ ਭਾਜਪਾ ਨੂੰ ਉਸ ਦੇ ਇਸ ਦਾਅਵੇ ਕਿ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਹਿੰਸਾ ਨੂੰ ਹੱਲਾਸ਼ੇਰੀ ਦਿੰਦੇ ਹਨ, ਲਈ ਭੰਡਿਆ ਹੈ। ਕਾਂਗਰਸ ਨੇ ਕਿਹਾ ਕਿ ਭਾਜਪਾ ਨੂੰ ਆਗੂਆਂ ਦੀ ਸੁਰੱਖਿਆ ਦੇ ਮੁੱਦੇ ’ਤੇ ‘ਹੋਛੀ ਸਿਆਸਤ’ ਨਹੀਂ ਕਰਨੀ ਚਾਹੀਦੀ। ਭਾਜਪਾ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ’ਤੇ ਜਾਨਲੇਵਾ ਹਮਲੇ ਦੀ ਕੋਸ਼ਿਸ਼ ਮਗਰੋਂ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਨੂੰ ਲੰਘੇ ਦਿਨ ਨਿਸ਼ਾਨਾ ਬਣਾਇਆ ਸੀ। ਭਾਜਪਾ ਦੇ ਆਈਟੀ ਵਿਭਾਗ ਦੇ ਮੁਖੀ ਅਮਿਤ ਮਾਲਵੀਆ ਨੇ ਕਿਹਾ ਸੀ, ‘‘ਤੀਜੀ ਵਾਰ ਨਾਕਾਮ ਰਹੇ ਰਾਹੁਲ ਗਾਂਧੀ ਅਕਸਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਹਿੰਸਾ ਨੂੰ ਹੱਲਾਸ਼ੇਰੀ ਦੇਣ ਦੇ ਨਾਲ ਇਸ ਨੂੰ ਤਰਕਸੰਗਤ ਵੀ ਦੱਸਦੇ ਹਨ। ਭਾਰਤ ਇਹ ਕਿਵੇਂ ਭੁੱਲ ਸਕਦਾ ਹੈ ਕਿਵੇਂ ਪੰਜਾਬ ਪੁਲੀਸ ਨੇ ਤਤਕਾਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਪ੍ਰਧਾਨ ਮੰਤਰੀ ਦੀ ਸੁਰੱਖਿਆ ਨਾਲ ਸਮਝੌਤਾ ਕੀਤਾ ਸੀ...ਜਦੋਂ ਪ੍ਰਧਾਨ ਮੰਤਰੀ ਦਾ ਕਾਫ਼ਲਾ ਇਕ ਪੁਲ ’ਤੇ ਫਸ ਕੇ ਰਹਿ ਗਿਆ ਸੀ।’’
ਕਾਂਗਰਸ ਦੇ ਮੀਡੀਆ ਤੇ ਪਬਲੀਸਿਟੀ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਭਾਜਪਾ ’ਤੇ ਪਲਟਵਾਰ ਕਰਦਿਆਂ ਕਿਹਾ, ‘‘ਆਗੂਆਂ ਦੀ ਸੁਰੱਖਿਆ ਦੇ ਮੁੱਦੇ ’ਤੇ ਹੋਛੀ ਸਿਆਸਤ ਨਹੀਂ ਕੀਤੀ ਜਾਣੀ ਚਾਹੀਦੀ। ਕਾਂਗਰਸ ਪਾਰਟੀ ਨੇ ਸੱਜੇ ਪੱਖੀ ਦਹਿਸ਼ਤੀਆਂ ਦੇ ਹੱਥੋਂ ਹੀ ਮਹਾਤਮਾ (ਗਾਂਧੀ) ਜੀ ਨੂੰ ਗੁਆਇਆ ਸੀ। ਅਸੀਂ ਦਹਿਸ਼ਤਗਰਦਾਂ ਹੱਥੋਂ ਦੋ ਪ੍ਰਧਾਨ ਮੰਤਰੀ ਗੁਆਏ ਹਨ। ਅਸੀਂ ਭਾਜਪਾ ਸਰਕਾਰ ਦੀ ਨੱਕ ਹੇਠ ਛੱਤੀਸਗੜ੍ਹ ਦੀ ਆਪਣੀ ਪੂਰੀ ਲੀਡਰਸ਼ਿਪ ਖੱਬੇਪੱਖੀ ਦਹਿਸ਼ਤਗਰਦਾਂ ਹੱਥੋਂ ਗੁਆਈ ਸੀ।’’ -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×