For the best experience, open
https://m.punjabitribuneonline.com
on your mobile browser.
Advertisement

ਭਾਜਪਾ ਐੱਸਸੀ ਮੋਰਚਾ ਦਾ ਮੀਤ ਪ੍ਰਧਾਨ ‘ਆਪ’ ਵਿੱਚ ਸ਼ਾਮਲ

07:53 AM Apr 24, 2024 IST
ਭਾਜਪਾ ਐੱਸਸੀ ਮੋਰਚਾ ਦਾ ਮੀਤ ਪ੍ਰਧਾਨ ‘ਆਪ’ ਵਿੱਚ ਸ਼ਾਮਲ
ਚੰਡੀਗੜ੍ਹ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਰੌਬਿਨ ਸਾਂਪਲਾ ਅਤੇ ਹੋਰ।
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 23 ਅਪਰੈਲ
ਇੱਥੇ ਅੱਜ ਭਾਜਪਾ ਐੱਸਸੀ ਮੋਰਚਾ ਪੰਜਾਬ ਦੇ ਮੀਤ ਪ੍ਰਧਾਨ ਰੌਬਿਨ ਸਾਂਪਲਾ ਨੇ ਭਾਜਪਾ ਨੂੰ ਅਲਵਿਦਾ ਕਹਿ ਕੇ ‘ਆਪ’ ਦਾ ਪੱਲਾ ਫੜ ਲਿਆ।
ਉਨ੍ਹਾਂ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਥੇ ਆਪਣੀ ਰਿਹਾਇਸ਼ ’ਤੇ ਸਨਮਾਨ ਕੀਤਾ। ਰੌਬਿਨ ਸਾਂਪਲਾ ਜਲੰਧਰ ਦੇ ਨੌਜਵਾਨਾਂ ਵਿੱਚ ਚੰਗੀ ਪੈਂਠ ਰੱਖਦੇ ਹਨ। ਇਸ ਲਈ ‘ਆਪ’ ਆਗੂਆਂ ਦਾ ਦਾਅਵਾ ਹੈ ਕਿ ਰੌਬਿਨ ਸਾਂਪਲਾ ਦੇ ‘ਆਪ’ ਵਿੱਚ ਸ਼ਾਮਲ ਹੋਣ ਨਾਲ ‘ਆਪ’ ਜਲੰਧਰ ’ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਹੋਰ ਮਜ਼ਬੂਤ ਹੋ ਗਈ ਹੈ।
ਇਸ ਦੌਰਾਨ ਰੌਬਿਨ ਸਾਂਪਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੀ ਇੱਕ ਅਜਿਹੀ ਪਾਰਟੀ ਹੈ ਜੋ ਆਪਣੇ ਵਰਕਰਾਂ ਅਤੇ ਵਾਲੰਟੀਅਰਾਂ ਨਾਲ ਡੱਟ ਕੇ ਖੜ੍ਹਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਜੋ ਸਿਰਫ਼ ਭ੍ਰਿਸ਼ਟ ਆਗੂਆਂ ਦੀ ਪਾਰਟੀ ਹੈ, ਉਸ ਵਿੱਚ ਉਨ੍ਹਾਂ ਦੀ ਕੋਈ ਕਦਰ ਨਹੀਂ ਹੈ।

Advertisement

ਵਿਜੈ ਸਾਂਪਲਾ ਦਾ ਭਤੀਜਾ ਹੋਣ ਸਬੰਧੀ ਛਿੜੀ ਰਹੀ ਚਰਚਾ

‘ਆਪ’ ਦਾ ਪੱਲਾ ਫੜਨ ਵਾਲੇ ਰੌਬਿਨ ਸਾਂਪਲਾ ਦਾ ਦਿਨ ਭਰ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਤੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਵਿਜੈ ਸਾਂਪਲਾ ਦਾ ਭਤੀਜਾ ਹੋਣ ਸਬੰਧੀ ਚਰਚਾਵਾਂ ਚਲਦੀਆਂ ਰਹੀਆਂ। ਇਸ ਬਾਰੇ ਵਿਜੈ ਸਾਂਪਲਾ ਨੇ ਸਪੱਸ਼ਟ ਕੀਤਾ ਕਿ ਰੌਬਿਨ ਉਨ੍ਹਾਂ ਦੇ ਨਜ਼ਦੀਕੀ ਹਨ, ਪਰ ਭਤੀਜੇ ਨਹੀਂ ਹਨ। ਉਨ੍ਹਾਂ ਕਿਹਾ ਕਿ ਰੌਬਿਨ ਦੇ ‘ਆਪ’ ਵਿੱਚ ਜਾਣ ਦਾ ਦੁੱਖ ਹੈ, ਜੇ ਉਸ ਨੇ ਗੱਲ ਕੀਤੀ ਹੁੰਦੀ ਤਾਂ ਉਹ ਉਸ ਨੂੰ ਪਾਰਟੀ ਛੱਡਣ ਨਾ ਦਿੰਦੇ।

Advertisement
Author Image

joginder kumar

View all posts

Advertisement
Advertisement
×