For the best experience, open
https://m.punjabitribuneonline.com
on your mobile browser.
Advertisement

‘ਹਾਰ ਦੇ ਡਰੋਂ ਭਾਜਪਾ ਸੌੜੀ ਸਿਆਸਤ ’ਤੇ ਉੱਤਰੀ’

08:17 AM Feb 01, 2025 IST
‘ਹਾਰ ਦੇ ਡਰੋਂ ਭਾਜਪਾ ਸੌੜੀ ਸਿਆਸਤ ’ਤੇ ਉੱਤਰੀ’
ਹਰਚੰਦ ਬਰਸਟ, ਰਣਜੋਧ ਹਡਾਣਾ ਤੇ ਇੰਦਰਜੀਤ ਸੰਧੂ।
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 31 ਜਨਵਰੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦਿੱਲੀ ਸਥਿਤ ਰਿਹਾਇਸ਼ ’ਤੇ ਚੋਣ ਕਮਿਸ਼ਨ ਵੱਲੋਂ ਛਾਪਾ ਮਾਰਨ ਦੀ ਕਾਰਵਾਈ ਦਾ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਗੰਭੀਰ ਨੋਟਿਸ ਲਿਆ ਹੈ। ‘ਆਪ’ ਦੇ ਸੂਬਾਈ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ (ਚੇਅਰਮੈਨ ਪੰਜਾਬ ਮੰਡੀਕਰਨ ਬੋਰਡ ਪੰਜਾਬ), ‘ਆਪ’ ਦੇ ਸੂਬਾਈ ਸਕੱਤਰ ਰਣਜੋਧ ਸਿੰਘ ਹਡਾਣਾ (ਚੇਅਰਮੈਨ ਪੀਆਰਟੀਸੀ ਪੰਜਾਬ) ਅਤੇ ਸੂਬਾਈ ਆਗੂ ਇੰਦਰਜੀਤ ਸੰਧੂ (ਚੇਅਰਮੈਨ ਵੇਅਰਹਾਊਸ ਪੰਜਾਬ) ਸਣੇ ਕਈ ਹੋਰ ਆਗੂਆਂ ਕਿਹਾ ਕਿ ਚੋਣ ਕਮਿਸ਼ਨ ਅਤੇ ਦਿੱਲੀ ਪੁਲੀਸ ਵੱਲੋਂ ਇਹ ਕਾਰਵਾਈ ਆਪਣੀ ਹਾਰ ਤੋਂ ਘਬਰਾ ਕੇ ਬੌਖਲਾਹਟ ’ਚ ਆਈ ਭਾਜਪਾ ਦੇ ਇਸ਼ਾਰੇ ’ਤੇ ਕੀਤੀ ਗਈ ਹੈ। ‘ਆਪ’ ਦੇ ਆਗੂਆਂ ਨੇ ਇਸ ਹਵਾਲੇ ਨਾਲ਼ ਭਾਜਪਾ ’ਤੇ ਸੌੜੀ ਰਾਜਨੀਤੀ ਕਰਨ ਦੇ ਇਲਜ਼ਾਮ ਲਾਏ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਪੱਖ-ਪਾਤ ਕਰ ਰਿਹਾ ਹੈ ਅਤੇ ਭਾਜਪਾ ਆਗੂਆਂ ਦੀਆਂ ਆਪਹੁਦਰੀਆਂ ਅਤੇ ਚੋਣ ਨਿਯਮਾਂ ਦੀਆਂ ਉਲੰਘਣਾ ’ਤੇ ਆਧਾਰਿਤ ਕਾਰਵਾਈਆਂ ਪ੍ਰਤੀ ਅੱਖਾਂ ਬੰਦ ਕਰੀਂ ਬੈਠਾ ਹੈ। ਉਨ੍ਹਾਂ ਕਿਹਾ ਕਿ ਅਸਲ ’ਚ ਭਾਜਪਾ ਪੰਜਾਬ ਅਤੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ਾਂ ਕਰ ਰਹੀ ਹੈ, ਜਿਸ ਨੂੰ ਨਾ ਤਾਂ ਪੰਜਾਬ ਅਤੇ ਨਾ ਹੀ ਦਿੱਲੀ ਦੇ ਲੋਕ ਬਰਦਾਸ਼ਤ ਕਰਨਗੇ। ਹਰਚੰਦ ਬਰਸਟ ਨੇ ਕਿਹਾ ਕਿ ਅਜਿਹਾ ਕਰ ਕੇ ਭਾਜਪਾ ਪੰਜਾਬ ਅਤੇ ਪੰਜਾਰੀਆਂ ਨੂੰ ਡਰਾਉਣਾ ਚਾਹੁੰਦੀ ਹੈ ਪਰ ਉਸ ਨੂੰ ਇਹ ਗੱਲ ਚੇਤੇ ਰੱਖਣ ਦੀ ਲੋੜ ਹੈ ਕਿ ਪੰਜਾਬੀ ਡਰਨ ਵਾਲ਼ਿਆਂ ਵਿੱਚੋਂ ਨਹੀਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ 5 ਫਰਵਰੀ ਨੂੰ ਦਿੱਲੀ ਦੇ ਲੋਕ ਇਸ ਵਾਰ ਮੁੜ ‘ਆਪ’ ਦੇ ਹੱਕ ਵਿੱਚ ਹੀ ਫ਼ਤਵਾ ਦੇਣਗੇ।

Advertisement

Advertisement
Advertisement
Author Image

sukhwinder singh

View all posts

Advertisement