For the best experience, open
https://m.punjabitribuneonline.com
on your mobile browser.
Advertisement

‘ਮਹਿਲਾਵਾਂ ਖ਼ਿਲਾਫ਼ ਅਪਰਾਧ ਕਰਨ ਵਾਲਿਆਂ ਦੀ ਰਾਖੀ ਕਰਦੀ ਹੈ ਭਾਜਪਾ’

06:48 AM May 07, 2024 IST
‘ਮਹਿਲਾਵਾਂ ਖ਼ਿਲਾਫ਼ ਅਪਰਾਧ ਕਰਨ ਵਾਲਿਆਂ ਦੀ ਰਾਖੀ ਕਰਦੀ ਹੈ ਭਾਜਪਾ’
Advertisement

ਨਵੀਂ ਦਿੱਲੀ: ਕਰਨਾਟਕ ’ਚ ਜਨਤਾ ਦਲ (ਐੱਸ) ਦੇ ਆਗੂ ਪ੍ਰਜਵਲ ਰੇਵੰਨਾ ’ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ’ਤੇ ਅੱਜ ਕਾਂਗਰਸ ਨੇ ਭਾਜਪਾ ਨੂੰ ਨਿਸ਼ਾਨੇ ’ਤੇ ਲੈਂਦਿਆਂ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਹਮੇਸ਼ਾ ਉਨ੍ਹਾਂ ਲੋਕਾਂ ਦੀ ਰਾਖੀ ਕੀਤੀ ਹੈ ਜਿਨ੍ਹਾਂ ਨੇ ਮਹਿਲਾਵਾਂ ਖ਼ਿਲਾਫ਼ ਅਪਰਾਧ ਕੀਤੇ ਹਨ। ਆਲ ਇੰਡੀਆ ਮਹਿਲਾ ਕਾਂਗਰਸ ਦੀ ਸਾਬਕਾ ਮੁਖੀ ਨੈਟਾ ਡਿਸੂਜ਼ਾ ਨੇ ਕਿਹਾ ਕਿ ਭਾਜਪਾ ਨੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਜਿਹਾ ਨਾਅਰਾ ਦਿੱਤਾ ਸੀ ਪਰ ਹਕੀਕਤ ਕੀ ਹੈ, ਉਹ ਦੇਸ਼ ਦੇ ਲੋਕਾਂ ਸਾਹਮਣੇ ਹੈ। ਉਨ੍ਹਾਂ ਪਾਰਟੀ ਹੈੱਡਕੁਆਰਟਰ ’ਚ ਪ੍ਰੈੱਸ ਕਾਨਫਰੰਸ ਕਰਦੇ ਦੋਸ਼ ਲਾਇਆ, ‘ਭਾਵੇਂ ਉਹ ਮਹਿਲਾ ਪਹਿਲਵਾਨ ਹੋਣ ਜਾਂ ਅੰਕਿਤਾ ਭੰਡਾਰੀ ਜਿਹੀਆਂ ਧੀਆਂ, ਪ੍ਰਧਾਨ ਮੰਤਰੀ ਨੇ ਕਦੀ ਵੀ ਕਿਸੇ ਧੀ ਨੂੰ ਇਨਸਾਫ ਦੇਣ ਦੀ ਕੋਸ਼ਿਸ਼ ਨਹੀਂ ਕੀਤੀ। ਭਾਜਪਾ ਸਰਕਾਰ ਨੇ ਹਮੇਸ਼ਾ ਮਹਿਲਾਵਾਂ ਖ਼ਿਲਾਫ਼ ਅਪਰਾਧ ਕਰਨ ਵਾਲਿਆਂ ਦੀ ਰਾਖੀ ਕੀਤੀ ਹੈ।’ ਉਹ ਰਿਸ਼ੀਕੇਸ਼ ਦੇ ਇੱਕ ਰਿਜ਼ੌਰਟ ਦੇ ਮਾਲਕ ਵੱਲੋਂ 19 ਸਾਲਾ ਰਿਸੈਪਸ਼ਨਿਸਟ ਅੰਕਿਤਾ ਭੰਡਾਰੀ ਦੇ ਕਤਲ ਦਾ ਹਵਾਲਾ ਦੇ ਰਹੇ ਸਨ। ਰਿਜ਼ੌਰਟ ਦਾ ਮਾਲਕ ਇੱਕ ਭਾਜਪਾ ਆਗੂ ਦਾ ਪੁੱਤਰ ਸੀ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×