For the best experience, open
https://m.punjabitribuneonline.com
on your mobile browser.
Advertisement

ਭਾਜਪਾ ਝੂਠੇ ਕੇਸਾਂ ਦਾ ਰਿਕਾਰਡ ਬਣਾਉਣ ਦੀ ਰਾਹ ’ਤੇ: ਅਖਿਲੇਸ਼ ਯਾਦਵ

07:44 AM Mar 24, 2024 IST
ਭਾਜਪਾ ਝੂਠੇ ਕੇਸਾਂ ਦਾ ਰਿਕਾਰਡ ਬਣਾਉਣ ਦੀ ਰਾਹ ’ਤੇ  ਅਖਿਲੇਸ਼ ਯਾਦਵ
Advertisement

ਲਖਨਊ, 23 ਮਾਰਚ
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਭਗਵਾਂ ਪਾਰਟੀ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਝੂਠੇ ਕੇਸਾਂ ’ਚ ਫਸਾਉਣ ਦਾ ਰਿਕਾਰਡ ਬਣਾ ਲਵੇਗੀ ਪਰ ਲੋਕ ਇਸ ਦਾ ਘਮੰਡ ਤੋੜ ਦੇਣਗੇ। ਇਕ ਨਿੱਜੀ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਅਖਿਲੇਸ਼ ਨੇ ਕਿਹਾ, ‘‘ਕੀ ਸਰਕਾਰ ਅਤੇ ਭਾਜਪਾ ਦੇ ਲੋਕ, ਆਮ ਲੋਕਾਂ ਖ਼ਿਲਾਫ਼ ਝੂਠੇ ਕੇਸ ਦਰਜ ਕਰਨ ਦਾ ਇਕ ਆਲਮੀ ਰਿਕਾਰਡ ਬਣਾਉਣ ਜਾ ਰਹੇ ਹਨ? ਉਨ੍ਹਾਂ ਨੇ ਲੋਕਾਂ ’ਤੇ ਝੂਠੇ ਕੇਸ ਪਾਏ ਹਨ। ਉੱਤਰ ਪ੍ਰਦੇਸ਼ ਵਿੱਚ ਅਜਿਹੀਆਂ ਕਿੰਨੀਆਂ ਹੀ ਉਦਾਹਰਨਾਂ ਹਨ ਜਿੱਥੇ ਕਿ ਲੋਕਾਂ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਗਿਆ।’’ ਪਾਰਟੀ ਨੇ ‘ਐਕਸ’ ਦੇ ਆਪਣੇ ਹੈਂਡਲ ’ਤੇ ਇਸ ਗੱਲਬਾਤ ਸਬੰਧੀ ਬਾਈਟ ਵੀ ਸਾਂਝੀ ਕੀਤੀ ਹੈ। ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਹਾਲ ਹੀ ਵਿੱਚ ਕੀਤੀ ਗਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਬਾਰੇ ਉਨ੍ਹਾਂ ਕਿਹਾ, ‘‘ਸਿਰਫ਼ ਬੈਂਕ ਖਾਤੇ ਹੀ ਜ਼ਬਤ ਨਹੀਂ ਕੀਤੇ ਜਾ ਰਹੇ ਹਨ ਬਲਕਿ ਮੁੱਖ ਮੰਤਰੀ ਵੀ ਜ਼ਬਤ ਕੀਤੇ ਜਾ ਰਹੇ ਹਨ। ਕੀ ਇਹ ਭਾਜਪਾ ਵਿੱਚ ਹਾਰ ਦਾ ਡਰ ਨਹੀਂ ਹੈ। ਭਾਜਪਾ ਹਾਰ ਚੁੱਕੀ ਹੈ।’’ ਅਖਿਲੇਸ਼ ਨੇ ਕਿਹਾ, ‘‘ਦੇਸ਼ ਦੇ ਨੌਜਵਾਨ ਕਿਸਾਨ ਅਤੇ ਮਜ਼ਦੂਰ ਆਪਣੀਆਂ ਵੋਟਾਂ ਰਾਹੀਂ ਉਨ੍ਹਾਂ ਦਾ ਘਮੰਡ ਤੋੜ ਦੇਣਗੇ।’’ -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×