For the best experience, open
https://m.punjabitribuneonline.com
on your mobile browser.
Advertisement

ਭਾਜਪਾ ਐੱਮਪੀ ਰਵੀ ਕਿਸ਼ਨ ਮੇਰੇ ਪਿਤਾ ਹਨ; ਲੜਕੀ ਨੇ ਅਦਾਲਤ ’ਚ ਦਾਇਰ ਕੀਤਾ ਕੇਸ

07:20 AM Apr 21, 2024 IST
ਭਾਜਪਾ ਐੱਮਪੀ ਰਵੀ ਕਿਸ਼ਨ ਮੇਰੇ ਪਿਤਾ ਹਨ  ਲੜਕੀ ਨੇ ਅਦਾਲਤ ’ਚ ਦਾਇਰ ਕੀਤਾ ਕੇਸ
Advertisement

ਮੁੰਬਈ: ਇੱਥੋਂ ਦੀ ਇੱਕ 25 ਵਰ੍ਹਿਆਂ ਦੀ ਲੜਕੀ ਨੇ ਇੱਥੋਂ ਦੀ ਇੱਕ ਅਦਾਲਤ ਵਿੱਚ ਭਾਜਪਾ ਦੇ ਗੋਰਖਪੁਰ ਤੋਂ ਐੱਮਪੀ ਰਵੀ ਕਿਸ਼ਨ ਖ਼ਿਲਾਫ਼ ਦੀਵਾਨੀ ਕੇਸ ਦਾਖ਼ਲ ਕਰ ਕੇ ਦਾਅਵਾ ਕੀਤਾ ਹੈ ਕਿ ਉਹ ਉਸ ਦੇ ਪਿਤਾ ਹਨ ਤੇ ਉਸ ਨੇ ਅਦਾਲਤ ਤੋਂ ਡੀਐੱਨਏ ਟੈਸਟ ਕਰਵਾਉਣ ਦੀ ਵੀ ਮੰਗ ਕੀਤੀ ਹੈ। ਸ਼ਿਨੋਵਾ ਨੇ ਇਸ ਕੇਸ ਰਾਹੀਂ ਅਦਾਲਤ ਤੋਂ ਮੰਗ ਕੀਤੀ ਹੈ ਕਿ ਉਹ ਇਹ ਐਲਾਨ ਕਰੇ ਉਹ ਅਦਾਕਾਰ-ਰਾਜਸੀ ਆਗੂ ਕਿਸ਼ਨ ਅਤੇ ਅਪਰਨਾ ਸੋਨੀ ਦੀ ਧੀ ਹੈ। ਉਸ ਨੇ ਅਦਾਲਤ ਤੋਂ ਕਿਸੇ ਵੀ ਢੰਗ ਨਾਲ ਐੱਮਪੀ ਰਵੀ ਕਿਸ਼ਨ ਨੂੰ ਉਸ ਨੂੰ ਆਪਣੀ ਧੀ ਮੰਨਣ ਤੋਂ ਇਨਕਾਰ ਕਰਨ ਦਾ ਸਥਾਈ ਹੱਲ ਕੱਢਣ ਦੀ ਵੀ ਮੰਗ ਕੀਤੀ ਹੈ। ਸ਼ਿਨੋਵਾ ਨੇ ਬੰਬਈ ਹਾਈ ਕੋਰਟ ਵਿੱਚ ਇੱਕ ਰਿੱਟ ਪਟੀਸ਼ਨ ਦਾਖ਼ਲ ਕਰ ਕੇ ਯੂਪੀ ਵਿੱਚ ਅਪਰਨਾ ਸੋਨੀ ਤੇ ਹੋਰਾਂ ਖ਼ਿਲਾਫ਼ ਐੱਮਪੀ ਕਿਸ਼ਨ ਦੀ ਪਤਨੀ ਪ੍ਰੀਤੀ ਸ਼ੁਕਲਾ ਵੱਲੋਂ ਤਿੰਨ ਦਿਨ ਪਹਿਲਾਂ ਦਰਜ ਕਰਵਾਇਆ ਕੇਸ ਵੀ ਰੱਦ ਕਰਨ ਦੀ ਮੰਗ ਕੀਤੀ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×