One nation one election ਜੇਪੀਸੀ ਦੀ ਪ੍ਰਧਾਨਗੀ ਲਈ ਭਾਜਪਾ ਐੱਮਪੀ ਮਹਿਤਾਬ ਭਰਤਹਰੀ ਦੇ ਨਾਮ ’ਤੇ ਵਿਚਾਰ
01:08 AM Dec 20, 2024 IST
ਨਵੀਂ ਦਿੱਲੀ, 19 ਦਸੰਬਰ
ਭਾਜਪਾ ਸੰਸਦ ਮੈਂਬਰ ਭਰਤਹਰੀ ਮਹਿਤਾਬ ਨੂੰ ‘ਇਕ ਦੇਸ਼ ਇਕ ਚੋਣ’ ਨਾਲ ਸਬੰਧਤ ਦੋ ਸੰਵਿਧਾਨਕ ਸੋਧ ਬਿਲਾਂ ਦੀ ਪੜਚੋਲ ਕਰਨ ਵਾਲੀ ਸਾਂਝੀ ਸੰਸਦੀ ਕਮੇਟੀ ਦਾ ਚੇਅਰਮੈਨ ਬਣਾਉਣ ਬਾਰੇ ਵਿਚਾਰ ਕੀਤਾ ਗਿਆ ਹੈ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਮਹਿਤਾਬ ਦੇ ਸੰਸਦੀ ਤਜਰਬੇ ਨੂੰ ਦੇਖਦਿਆਂ ਉਨ੍ਹਾਂ ਨੂੰ ਇਹ ਅਹਿਮ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ। ਉਹ ਉੜੀਸਾ ਤੋਂ ਸੱਤ ਵਾਰ ਲੋਕ ਸਭਾ ਮੈਂਬਰ ਰਹੇ ਹਨ ਤੇ ਉਹ ਮੌਜੂਦਾ ਸਮੇਂ ਵਿੱਤ ਮੰਤਰਾਲੇ ਦੀ ਸਟੈਂਡਿੰਗ ਕਮੇਟੀ ਦੇ ਮੁਖੀ ਹਨ। ਮਹਿਤਾਬ ਉਨ੍ਹਾਂ ਦਸ ਭਾਜਪਾ ਸੰਸਦ ਮੈਂਬਰਾਂ ਵਿਚੋਂ ਇਕ ਹਨ ਜਿਨ੍ਹਾਂ ਨੂੰ ‘ਇਕ ਦੇਸ਼ ਇਕ ਚੋਣ’ ਨਾਲ ਸਬੰਧਤ ਬਿੱਲਾਂ ਦੀ ਘੋਖ ਕਰਨ ਵਾਲੀ 21 ਮੈਂਬਰੀ ਤਜਵੀਜ਼ਤ ਸਾਂਝੀ ਸੰਸਦੀ ਕਮੇਟੀ ਵਿਚ ਰੱਖਿਆ ਗਿਆ ਹੈ। ਇਸ ਕਮੇਟੀ ਵਿਚ ਹੋਰਨਾਂ ਭਾਜਪਾ ਮੈਂਬਰਾਂ ਵਿਚ ਅਨੁਰਾਗ ਠਾਕੁਰ ਤੇ ਪੀਪੀ ਚੌਧਰੀ ਵੀ ਸ਼ਾਮਲ ਹਨ। -ਪੀਟੀਆਈ
Advertisement
Advertisement