ਭਾਜਪਾ ਸੰਸਦ ਮੈਂਬਰ ਨੇ ਪ੍ਰਿਯੰਕਾ ਨੂੰ ‘1984’ ਲਿਖਿਆ ਬੈਗ ਦਿੱਤਾ
06:29 AM Dec 21, 2024 IST
Advertisement
ਨਵੀਂ ਦਿੱਲੀ:
Advertisement
ਭਾਜਪਾ ਸੰਸਦ ਮੈਂਬਰ ਅਪਰਾਜਿਤਾ ਸਾਰੰਗੀ ਨੇ ਅੱਜ ਕਾਂਗਰਸ ਦੀ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਨੂੰ ਬੈਗ ਤੋਹਫੇ ’ਚ ਦਿੱਤਾ, ਜਿਸ ’ਤੇ ਲਾਲ ਰੰਗ ਨਾਲ ‘1984’ ਲਿਖਿਆ ਹੋਇਆ ਹੈ। ਸਾਰੰਗੀ ਨੇ ਪ੍ਰਿਯੰਕਾ ਨੂੰ ਇਹ ਬੈਗ ਅਜਿਹੇ ਸਮੇਂ ਦਿੱਤਾ ਹੈ ਜਦੋਂ ਕੁਝ ਦਿਨ ਪਹਿਲਾਂ ਉਹ ਫਲਸਤੀਨ ਤੇ ਬੰਗਲਾਦੇਸ਼ ਦੀ ਹਮਾਇਤ ’ਚ ਸੁਨੇਹਾ ਲਿਖਿਆ ਬੈਗ ਲੈ ਕੇ ਸੰਸਦ ’ਚ ਪੁੱਜੀ ਸੀ। ਭੁਵਨੇਸ਼ਵਰ ਤੋਂ ਭਾਜਪਾ ਦੀ ਸੰਸਦ ਮੈਂਬਰ ਸਾਰੰਗੀ ਨੇ ਸੰਸਦ ਦੇ ਗਲਿਆਰੇ ’ਚ ਪ੍ਰਿਯੰਕਾ ਗਾਂਧੀ ਨੂੰ ਇਹ ਬੈਗ ਦਿੱਤਾ। ਪ੍ਰਿਯੰਕਾ ਨੇ ਸਾਰੰਗੀ ਤੋਂ ਬੈਗ ਲਿਆ ਤੇ ਅੱਗੇ ਵੱਧ ਗਈ। ਭਾਜਪਾ ਆਗੂ ਨੇ ਕਿਹਾ ਕਿ ਬੈਗ ’ਤੇ ‘1984’ ਲਿਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਵੀ ਇੱਕ ਮੁੱਦਾ ਹੈ ਜੋ ਕਾਂਗਰਸ ਆਗੂ ਨੂੰ ਚੁੱਕਣਾ ਚਾਹੀਦਾ ਹੈ। -ਪੀਟੀਆਈ
Advertisement
Advertisement