For the best experience, open
https://m.punjabitribuneonline.com
on your mobile browser.
Advertisement

ਭਾਜਪਾ ਸੰਸਦ ਮੈਂਬਰ ਬਾਬਾ ਬਾਲਕਨਾਥ ਤੇ ਰੇਣੂਕਾ ਸਿੰਘ ਦੇ ਅਸਤੀਫ਼ੇ ਪ੍ਰਵਾਨ

07:27 AM Dec 09, 2023 IST
ਭਾਜਪਾ ਸੰਸਦ ਮੈਂਬਰ ਬਾਬਾ ਬਾਲਕਨਾਥ ਤੇ ਰੇਣੂਕਾ ਸਿੰਘ ਦੇ ਅਸਤੀਫ਼ੇ ਪ੍ਰਵਾਨ
Advertisement

ਨਵੀਂ ਦਿੱਲੀ, 8 ਦਸੰਬਰ
ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਭਾਜਪਾ ਸੰਸਦ ਮੈਂਬਰਾਂ ਬਾਬਾ ਬਾਲਕਨਾਥ ਤੇ ਰੇਣੂਕਾ ਸਿੰਘ ਦੇ ਅਸਤੀਫ਼ੇ ਪ੍ਰਵਾਨ ਕਰ ਲਏ ਹਨ। ਬਾਲਕਨਾਥ ਰਾਜਸਥਾਨ ਦੇ ਅਲਵਰ ਤੋਂ ਸੰਸਦ ਮੈਂਬਰ ਸਨ ਅਤੇ ਉਨ੍ਹਾਂ ਨੇ ਸੂਬੇ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਤਿਜਾਰਾ ਸੀਟ ਤੋਂ ਜਿੱਤ ਹਾਸਲ ਕਰਨ ਮਗਰੋਂ ਅਸਤੀਫ਼ਾ ਦਿੱਤਾ ਸੀ। ਛੱਤੀਸਗੜ੍ਹ ਦੇ ਸੁਰਗੁਜਾ ਹਲਕੇ ਤੋਂ ਸੰਸਦ ਮੈਂਬਰ ਰੇਣੂਕਾ ਸਿੰਘ ਨੇ ਵਿਧਾਨ ਸਭਾ ਚੋਣਾਂ ਦੌਰਾਨ ਭਾਰਤਪੁਰ-ਸੋਨਹਾਟ ਹਲਕੇ ਤੋਂ ਜਿੱਤ ਹਾਸਲ ਕੀਤੀ ਸੀ। ਦੱਸਣਯੋਗ ਹੈ ਕਿ ਕੇਂਦਰ ’ਚ ਸੱਤਾਧਾਰੀ ਭਾਜਪਾ ਦੇ ਇਕੱਠੇ 12 ਸੰਸਦ ਮੈਂਬਰਾਂ ਨੇ ਅਸਤੀਫ਼ੇ ਦਿੱਤੇ ਸਨ। ਇਨ੍ਹਾਂ ’ਚ ਇੱਕ ਰਾਜ ਸਭਾ ਮੈਂਬਰ ਤੇ 11 ਲੋਕ ਸਭਾ ਮੈਂਬਰ ਸ਼ਾਮਲ ਹਨ। ਅਸਤੀਫ਼ਾ ਦੇਣ ਵਾਲੇ ਹੋਰ ਸੰਸਦ ਮੈਂਬਰਾਂ ਵਿੱਚ ਨਰੇਂਦਰ ਸਿੰਘ ਤੋਮਰ, ਪ੍ਰਹਿਲਾਦ ਸਿੰਘ ਜੋਸ਼ੀ, ਰਾਕੇਸ਼ ਸਿੰਘ, ਉਦੈ ਪ੍ਰਤਾਪ ਸਿੰਘ ਅਤੇ ਰਿਤੀ ਪਾਠਕ (ਸਾਰੇ ਮੱਧ ਪ੍ਰਦੇਸ਼ ਤੋਂ), ਰਾਜਵਰਧਨ ਸਿੰਘ ਰਾਠੌੜ, ਦੀਆ ਕੁਮਾਰੀ, ਕਿਰੋੜੀ ਲਾਲ ਮੀਨਾ (ਰਾਜਸਥਾਨ ਤੋਂ ਰਾਜ ਸਭਾ ਮੈਂਬਰ) ਤੋਂ ਇਲਾਵਾ ਛੱਤੀਸਗੜ੍ਹ ਤੋਂ ਅਰੁਣ ਸਾਓ ਤੇ ਗੋਮਤੀ ਸਾਈ ਸ਼ਾਮਲ ਹਨ। -ਪੀਟੀਆਈ

Advertisement

Advertisement
Author Image

Advertisement
Advertisement
×