For the best experience, open
https://m.punjabitribuneonline.com
on your mobile browser.
Advertisement

ਭਾਜਪਾ ਆਗੂਆਂ ਨੇ ਚੋਣ ਮੈਨੀਫੈਸਟੋ ਦੇ ਸੋਹਲੇ ਗਾਏ

09:18 AM Apr 15, 2024 IST
ਭਾਜਪਾ ਆਗੂਆਂ ਨੇ ਚੋਣ ਮੈਨੀਫੈਸਟੋ ਦੇ ਸੋਹਲੇ ਗਾਏ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਅਪਰੈਲ
ਭਾਜਪਾ ਵੱਲੋਂ ਲੋਕ ਸਭਾ ਚੋਣਾਂ ਲਈ ਜਾਰੀ ਕੀਤੇ ਗਏ ਚੋਣ ਮਨੋਰਥ ਪੱਤਰ ਨੂੰ ਲੈ ਕੇ ਜਿੱਥੇ ਵਿਰੋਧੀਆਂ ਨੇ ਨਿਸ਼ਾਨੇ ਸੇਧੇ ਹਨ, ਉਥੇ ਹੀ ਭਾਜਪਾ ਆਗੂ ਇਸ ਦੇ ਸੋਹਲੇ ਗਾ ਰਹੇ ਹਨ।
ਦਿੱਲੀ ਭਾਜਪਾ ਦੇ ਆਗੂਆਂ ਸ੍ਰੀਮਤੀ ਬੰਸੁਰੀ ਸਵਰਾਜ ਅਤੇ ਸ੍ਰੀ ਹਰੀਸ਼ ਖੁਰਾਣਾ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਭਾਜਪਾ ਦਾ ਚੋਣ ਮਨੋਰਥ ਪੱਤਰ-2024 ਨੌਜਵਾਨਾਂ ਤੇ ਗਰੀਬਾਂ ਦੇ ਵਿਕਾਸ ਨੂੰ ਸਮਰਪਿਤ ਕਰਨ ਦਾ ਵਾਅਦਾ ਹੈ।
ਭਾਜਪਾ ਆਗੂਆਂ ਨੇ ਕਿਹਾ ਹੈ ਕਿ ਲੋਕ ਹਿੱਤਾਂ ਨੂੰ ਸਮਰਪਿਤ ਭਾਜਪਾ ਦਾ ਚੋਣ ਮਨੋਰਥ ਪੱਤਰ ਦੇਖ ਕੇ ਆਮ ਆਦਮੀ ਪਾਰਟੀ ਦੀ ਆਗੂ ਆਤਿਸ਼ੀ ਅਤੇ ਉਸ ਦੇ ਕਾਂਗਰਸੀ ਸਹਿਯੋਗੀ ਆਪਣੀ ਹਾਰ ਨੂੰ ਸਾਫ਼ ਦੇਖ ਰਹੇ ਹਨ ਅਤੇ ਹੁਣ ਉਹ ਸਿਆਸੀ ਨਿਰਾਸ਼ਾ ਦੇ ਆਲਮ ਵਿੱਚ ਹਨ।
ਭਾਜਪਾ ਨੇਤਾਵਾਂ ਨੇ ਕਿਹਾ ਹੈ ਕਿ ਸ੍ਰੀਮਤੀ ਆਤਿਸ਼ੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਅੱਜ ਦਾ ਭਾਰਤ ਉਨ੍ਹਾਂ ਨੌਜਵਾਨਾਂ ਦਾ ਭਾਰਤ ਹੈ, ਜੋ ਭ੍ਰਿਸ਼ਟਾਚਾਰ ਦਾ ਅੰਤ ਦੇਖਣਾ ਚਾਹੁੰਦੇ ਹਨ ਅਤੇ ਅੱਜ ਦੇ ਨੌਜਵਾਨ ਨੌਕਰੀ ਦੇਣ ਵਾਲੇ ਬਣਨਾ ਚਾਹੁੰਦੇ ਹਨ, ਨਾ ਕਿ ਨੌਕਰੀ ਲੱਭਣ ਵਾਲੇ। ਨੌਜਵਾਨਾਂ ਦੀਆਂ ਇਛਾਵਾਂ ਅਨੁਸਾਰ ਭਾਜਪਾ ਦਾ ਸੰਕਲਪ ਪੱਤਰ ਸਵੈ-ਰੁਜ਼ਗਾਰ ਪੈਦਾ ਕਰਨ ਵਾਲਾ ਪਰਚਾ ਹੈ।
ਉਨ੍ਹਾਂ ਕਿਹਾ ਕਿ ਸ੍ਰੀਮਤੀ ਆਤਿਸ਼ੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਭਾਰਤ ਵਿੱਚ ਓਲੰਪਿਕ ਦੇ ਆਯੋਜਨ ਦੀ ਜ਼ਾਹਰ ਕੀਤੀ ਗਈ ਸੰਭਾਵਨਾ ਨੇ ਨੌਜਵਾਨਾਂ ਵਿੱਚ ਰਾਸ਼ਟਰੀ ਸਵੈਮਾਣ ਦੀ ਭਾਵਨਾ ਨੂੰ ਵਧਾਇਆ ਹੈ।

Advertisement

Advertisement
Author Image

Advertisement
Advertisement
×