ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਜਪਾ ਆਗੂ ਦੇ ਗੰਨਮੈਨ ਦੀ ਭੇਤ-ਭਰੀ ਹਾਲਤ ਵਿੱਚ ਮੌਤ

09:05 AM Oct 14, 2024 IST

ਸਰਬਜੀਤ ਸਿੰਘ ਭੰਗੂ/ਮੇਜਰ ਸਿੰਘ ਮੱਟਰਾਂ
ਪਟਿਆਲਾ/ਭਵਾਨੀਗੜ੍ਹ, 13 ਅਕਤੂਬਰ
ਭਵਾਨੀਗੜ੍ਹ ਦੇ ਭਾਜਪਾ ਆਗੂ ਅਤੇ ਆਰਐੱਸਐਸ ਕਾਰਕੁਨ ਜੀਵਨ ਗਰਗ ਦੇ ਸੁਰੱਖਿਆ ਗਾਰਡ ਨਵਜੋਤ ਸਿੰਘ (28) ਦੀ ਅੱਜ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ। ਉਸ ਦੀ ਮੌਤ ਸਰਕਾਰੀ ਕਾਰਬਾਈਨ ਵਿੱਚੋਂ ਚੱਲੀ ਗੋਲੀ ਲੱਗਣ ਕਾਰਨ ਹੋਈ ਹੈ। ਉਹ ਮਾਲਵਾ ਐਨਕਲੇਵ, ਭਾਦਸੋਂ ਰੋਡ ਪਟਿਆਲਾ ਦਾ ਰਹਿਣ ਵਾਲਾ ਸੀ।
ਜਾਣਕਾਰੀ ਅਨੁਸਾਰ ਅੱਜ ਜਦੋਂ ਉਹ ਆਪਣੀ ਸਕਾਰਪੀਓ ਗੱਡੀ ਰਾਹੀਂ ਪਟਿਆਲਾ ਤੋਂ ਭਵਾਨੀਗੜ੍ਹ ਜਾ ਰਿਹਾ ਸੀ, ਤਾਂ ਕੁਝ ਕੁ ਕਿੱਲੋਮੀਟਰ ਜਾਣ ’ਤੇ ਧਬਲਾਨ ਪਿੰਡ ਦੇ ਟੀ-ਪੁਆਇੰਟ ’ਤੇ ਉਸ ਦੀ ਸਕਾਰਪੀਓ ਰੁਕ ਗਈ ਤੇ ਫਿਰ ਇਸ ਵਿੱਚੋਂ ਗੋਲੀ ਚੱਲਣ ਦੀ ਆਵਾਜ਼ ਆਈ। ਉਸ ਦੇ ਮੱਥੇ ’ਤੇ ਗੋਲੀ ਲੱਗਣ ਦਾ ਨਿਸ਼ਾਨ ਹੈ। ਉੱਧਰ, ਸੂਚਨਾ ਮਿਲਣ ’ਤੇ ਘਟਨਾ ਸਥਾਨ ’ਤੇ ਪੁੱਜੇ ਥਾਣਾ ਪਸਿਆਣਾ ਦੇ ਐੱਸਐੱਚਓ ਇੰਸਪੈਕਟਰ ਕਰਨਵੀਰ ਸਿੰਘ ਸਿੱਧੂ ਤੇ ਟੀਮ ਨੇ ਮੁੱਢਲੀ ਕਾਰਵਾਈ ਮਗਰੋਂ ਲਾਸ਼ ਸਰਕਾਰੀ ਰਾਜਿੰਦਰਾ ਹਸਪਤਾਲ ਪਹੁੰਚਾ ਦਿੱਤੀ। ਦੂਜੇ ਪਾਸੇ, ਭਵਾਨੀਗੜ੍ਹ ਦੇ ਰਹਿਣ ਵਾਲੇ ਭਾਜਪਾ ਆਗੂ ਜੀਵਨ ਗਰਗ ਨੇ ਦੱਸਿਆ ਕਿ ਅੱਜ 11 ਕੁ ਵਜੇ ਨਵਜੋਤ ਸਿੰਘ ਦੀ ਮਾਤਾ ਨੇ ਫੋਨ ਕੀਤਾ ਕਿ ਉਸ ਦੇ ਪੁੱਤਰ ਦੀ ਭਵਾਨੀਗੜ੍ਹ ਜਾਂਦੇ ਹੋਏ ਰਸਤੇ ਵਿੱਚ ਕਾਰ ਵਿੱਚ ਹੀ ਮੌਤ ਹੋ ਗਈ। ਸ੍ਰੀ ਗਰਗ ਨੇ ਦੱਸਿਆ ਕਿ ਮਗਰੋਂ ਉਨ੍ਹਾਂ ਨੇ ਐੱਸਐੱਸਪੀ ਸੰਗਰੂਰ ਨੂੰ ਫੋਨ ਕਰ ਕੇ ਘਟਨਾ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਨਵਜੋਤ ਸਿੰਘ ਉਸ ਨਾਲ ਕੁੱਝ ਮਹੀਨੇ ਪਹਿਲਾਂ ਹੀ ਸੁਰੱਖਿਆ ਗਾਰਡ ਦੀ ਡਿਊਟੀ ’ਤੇ ਆਇਆ ਸੀ। ਥਾਣਾ ਮੁਖੀ ਪਸਿਆਣਾ ਨੇ ਕਿਹਾ ਕਿ ਪੁਲੀਸ ਵੱਲੋਂ ਮੌਤ ਦੇ ਕਾਰਨਾਂ ਸਬੰਧੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।

Advertisement

Advertisement