For the best experience, open
https://m.punjabitribuneonline.com
on your mobile browser.
Advertisement

ਭਾਜਪਾ ਆਗੂਆਂ ਨੇ ਸ਼ਹੀਦਾਂ ਦੇ ਅਸਥਾਨਾਂ ਤੋਂ ਮਿੱਟੀ ਇਕੱਠੀ ਕੀਤੀ

10:44 AM Sep 25, 2023 IST
ਭਾਜਪਾ ਆਗੂਆਂ ਨੇ ਸ਼ਹੀਦਾਂ ਦੇ ਅਸਥਾਨਾਂ ਤੋਂ ਮਿੱਟੀ ਇਕੱਠੀ ਕੀਤੀ
Advertisement

ਸੁਨਾਮ ਊਧਮ ਸਿੰਘ ਵਾਲਾ (ਨਿੱਜੀ ਪੱਤਰ ਪ੍ਰੇਰਕ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਹਿੰਮ ‘ਮੇਰੀ ਮਿੱਟੀ ਮੇਰਾ ਦੇਸ਼’ ਦੇ ਸੱਦੇ ’ਤੇ ਪੰਜਾਬ ਭਾਜਪਾ ਦੀ ਸੂਬਾ ਸਕੱਤਰ ਦਾਮਨ ਥਿੰਦ ਬਾਜਵਾ ਵੱਲੋਂ ਨਮੋਲ ਤੋਂ ਸ਼ਹੀਦ ਬਲਜਿੰਦਰ ਸਿੰਘ ਅਤੇ ਸ਼ਹੀਦ ਮਨਪ੍ਰੀਤ ਸਿੰਘ, ਲਖਮੀਰਵਾਲਾ ਤੋਂ ਸ਼ਹੀਦ ਦਰਬਾਰਾ ਸਿੰਘ ਦੇ ਘਰ ਜਾ ਕੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲ ਕੇ ਉਨ੍ਹਾਂ ਦੇ ਘਰ ਦੀ ਮਿੱਟੀ ਨੂੰ ਕਲਸ਼ ਵਿੱਚ ਭਰ ਕੇ ਇਕੱਠਾ ਕੀਤਾ ਗਿਆ। ਇਸ ਮੌਕੇ ਦਾਮਨ ਥਿੰਦ ਬਾਜਵਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੱਕੋ ਇੱਕ ਸੰਕਲਪ ਇਹ ਹੈ ਕਿ ਦੇਸ਼ ਦੇ ਸ਼ਹੀਦਾਂ ਨੂੰ ਉਨ੍ਹਾਂ ਦਾ ਬਣਦਾ ਮਾਣ- ਸਨਮਾਨ ਜ਼ਰੂਰ ਮਿਲੇ। ਪੂਰੇ ਭਾਰਤ ਵਿੱਚੋਂ ਜਿਨ੍ਹਾਂ ਦੇਸ਼ ਦੇ ਸੈਨਿਕਾਂ ਜਾਂ ਆਮ ਲੋਕਾਂ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਹਨ, ਉਨ੍ਹਾਂ ਦੇ ਘਰਾਂ, ਗਲੀਆਂ ਅਤੇ ਸਮਾਰਕਾਂ ਦੀ ਮਿੱਟੀ ਇਕੱਠੀ ਕੀਤੀ ਜਾ ਰਹੀ ਹੈ। ਇਸ ਮਿੱਟੀ ਨੂੰ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੇ ਅੰਮ੍ਰਿਤ ਵਾਟਿਕਾ ਪ੍ਰਾਜੈਕਟ ਵਿੱਚ ਸ਼ਹੀਦਾਂ ਦੀ ਯਾਦਗਾਰ ਵਿੱਚ ਸੁਸ਼ੋਭਿਤ ਕੀਤਾ ਜਾਵੇਗਾ। ਇਸ ਮੋਕੇ ਸਰਪੰਚ ਰਾਜ ਸਿੰਘ ਗੋਬਿੰਦ ਨਗਰ, ਪਰਮਜੀਤ ਸਿੰਘ ਦੁੱਲਟ, ਯਾਦਵਿੰਦਰ ਸਿੰਘ ਵਿੱਕੀ, ਬੰਟੀ ਮਾਨ, ਬਿੰਦਰ ਪਾਲ ਐਮ.ਸੀ, ਪੰਜਾਬ ਸਿੰਘ, ਰਤਨ ਸਿੰਘ, ਸਚਿਨ, ਸਾਬਕਾ ਫੋਜੀ ਕਰਨੈਲ ਸਿੰਘ, ਭਾਜਪਾ ਦੇ ਸਰਕਲ ਪ੍ਰਧਾਨ ਦਰਸ਼ਨ ਸਰਪੰਚ ਨਮੋਲ, ਸੁੱਖੀ ਨਮੋਲ, ਸਰਪੰਚ ਸਤਗੁਰ ਸਿੰਘ ਲਖਮੀਰਵਾਲਾ ਆਦਿ ਹਾਜ਼ਰ ਸਨ।

Advertisement

Advertisement
Advertisement
Author Image

Advertisement