ਭਾਜਪਾ ਆਗੂਆਂ ਨੇ ਕੇਜਰੀਵਾਲ ਅਤੇ ਆਤਿਸ਼ੀ ਦੇ ਪੁਤਲੇ ਸਾੜੇ
06:54 AM Jan 29, 2025 IST
Advertisement
ਯਮੁਨਾਨਗਰ (ਦਵਿੰਦਰ ਸਿੰਘ):
Advertisement
ਭਾਜਪਾ ਜ਼ਿਲ੍ਹਾ ਯਮੁਨਾ ਨਗਰ ਦੇ ਪ੍ਰਧਾਨ ਰਾਜੇਸ਼ ਸਪਰਾ ਦੀ ਅਗਵਾਈ ਹੇਠ ਪਾਰਟੀ ਵਰਕਰ ਸ਼ਹੀਦ ਭਗਤ ਸਿੰਘ ਚੌਕ ਫੁਆਰਾ ਚੌਕ ਵਿੱਚ ਇਕੱਠੇ ਹੋਏ। ਇਸ ਮੌਕੇ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਦੇ ਪੁਤਲੇ ਫੂਕੇ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਸਪਰਾ ਨੇ ਆਮ ਆਦਮੀ ਪਾਰਟੀ ’ਤੇ ਝੂਠ ਅਤੇ ਗੁੰਮਰਾਹਕੁੰਨ ਰਾਜਨੀਤੀ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਹਰਿਆਣਾ ਦਾ ਵਾਸੀ ਹੋਣ ਦੇ ਬਾਵਜੂਦ ਅਰਵਿੰਦ ਕੇਜਰੀਵਾਲ ਵੱਲੋਂ ਹਰਿਆਣਾ ਰਾਜ ਅਤੇ ਇਸ ਦੇ ਲੋਕਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਇਸ ਲਈ ਕੇਜਰੀਵਾਲ ਨੂੰ ਹਰਿਆਣਾ ਦੇ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਇਸ ਮੌਕੇ ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਕ੍ਰਿਸ਼ਨਾ ਸਿੰਗਲਾ, ਬੀਜੇਵਾਈਐੱਮ ਜ਼ਿਲ੍ਹਾ ਪ੍ਰਧਾਨ ਨਿਸ਼ਚਲ ਚੌਧਰੀ, ਭਾਜਪਾ ਜ਼ਿਲ੍ਹਾ ਯਮੁਨਾਨਗਰ ਮੀਡੀਆ ਇੰਚਾਰਜ ਕਪਿਲ ਮਨੀਸ਼ ਗਰਗ, ਭਾਜਪਾ ਆਗੂ ਪ੍ਰਭਾ ਸਾਗਰ ਜਾੜੌਦੀ, ਸਾਬਕਾ ਚੇਅਰਮੈਨ ਰਾਮੇਸ਼ਵਰ ਚੌਹਾਨ ਹਾਜ਼ਰ ਸਨ।
Advertisement
Advertisement