ਭਾਜਪਾ ਆਗੂ ਰੂਪਾ ਗਾਂਗੁਲੀ ਨੂੰ ਪੁਲੀਸ ਨੇ ਹਿਰਾਸਤ ’ਚ ਲਿਆ
07:43 AM Oct 04, 2024 IST
ਕੋਲਕਾਤਾ, 3 ਅਕਤੂਬਰ
ਭਾਜਪਾ ਆਗੂ ਅਤੇ ਅਦਾਕਾਰਾ ਰੂਪਾ ਗਾਂਗੁਲੀ ਨੂੰ ਅੱਜ ਕੋਲਕਾਤਾ ਦੇ ਇਕ ਥਾਣੇ ’ਚ ਪ੍ਰਦਰਸ਼ਨ ਕਰ ਕੇ ਪੁਲੀਸ ਦੇ ਕੰਮ ਵਿੱਚ ਰੁਕਾਵਟ ਪਾਉਣ ਦੇ ਦੋਸ਼ ਹੇਠ ਹਿਰਾਸਤ ’ਚ ਲਿਆ ਗਿਆ ਹੈ। ਰੂਪਾ ਗਾਂਗੁਲੀ ਸੁਰੱਖਿਆ ਬਲਾਂ ਨਾਲ ਖਿੱਚ-ਧੂਹ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਪੰਜ ਵਿਅਕਤੀਆਂ ਦੀ ਰਿਹਾਈ ਦੀ ਮੰਗ ਕਰ ਰਹੇ ਸਨ। ਸ਼ਹਿਰ ਦੇ ਬਾਂਸਦਰੋਨੀ ਇਲਾਕੇ ਵਿਚ ਸਥਾਨਕ ਲੋਕਾਂ ਨੇ ਬੁੱਧਵਾਰ ਸਵੇਰੇ ਮਸ਼ੀਨ ਦੇ ਪਹੀਏ ਹੇਠ ਆ ਕੇ 9ਵੀਂ ਜਮਾਤ ਦੇ ਵਿਦਿਆਰਥੀ ਦੀ ਹੋਈ ਮੌਤ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਪੁਲੀਸ ਅਧਿਕਾਰੀਆਂ ਦਾ ਘਿਰਾਓ ਕੀਤਾ। -ਪੀਟੀਆਈ
Advertisement
Advertisement