ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਜਪਾ ਆਗੂ ਨਵਨੀਤ ਰਾਣਾ ਨੇ ਓਵਾਇਸੀ ਭਰਾਵਾਂ ਨੂੰ ‘15 ਸਕਿੰਟਾਂ’ ਦੀ ਦਿੱਤੀ ਚਿਤਾਵਨੀ

07:14 AM May 10, 2024 IST

ਹੈਦਰਾਬਾਦ, 9 ਮਈ
ਭਾਜਪਾ ਆਗੂ ਨਵਨੀਤ ਰਾਣਾ ਨੇ ਏਆਈਐਮਆਈਐਮ ਦੇ ਪ੍ਰਧਾਨ ਅਸਦੂਦੀਨ ਓਵਾਇਸੀ ਅਤੇ ਉਨ੍ਹਾਂ ਦੇ ਭਰਾ ਅਕਬਰੂਦੀਨ ਖ਼ਿਲਾਫ਼ ਤਿੱਖੇ ਹਮਲੇ ਕਰਦਿਆਂ ਕਿਹਾ ਹੈ ਕਿ ਜੇਕਰ ਪੁਲੀਸ ਨੂੰ 15 ਸਕਿੰਟਾਂ ਲਈ ਡਿਊਟੀ ਤੋਂ ਹਟਾ ਦਿੱਤਾ ਜਾਵੇ ਤਾਂ ਇਨ੍ਹਾਂ ਭਰਾਵਾਂ ਨੂੰ ਪਤਾ ਨਹੀਂ ਲੱਗੇਗਾ ਕਿ ਉਹ ਕਿੱਥੋਂ ਆਏ ਅਤੇ ਕਿੱਥੇ ਗਏ। ਰਾਣਾ ਦਾ ਇਹ ਧਮਾਕੇਦਾਰ ਬਿਆਨ ਏਆਈਐਮਆਈਐਮ ਦੇ ਵਿਧਾਇਕ ਅਕਬਰੂਦੀਨ ਓਵਾਇਸੀ ਦੇ 2013 ਦੇ ਇੱਕ ਵਿਵਾਦਪੂਰਨ ਭਾਸ਼ਣ ਦੇ ਜਵਾਬ ਵਿੱਚ ਆਇਆ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਜੇਕਰ ਪੁਲੀਸ ਨੂੰ ਹਟਾ ਦਿੱਤਾ ਜਾਂਦਾ ਹੈ ਤਾਂ ਦੇਸ਼ ਵਿੱਚ ‘ਹਿੰਦੂ-ਮੁਸਲਿਮ ਅਨੁਪਾਤ’ ਨੂੰ ਸੰਤੁਲਿਤ ਕਰਨ ਵਿੱਚ ਉਨ੍ਹਾਂ ਨੂੰ ਸਿਰਫ ‘15 ਮਿੰਟ’ ਲੱਗਣਗੇ। ਮਹਾਰਾਸ਼ਟਰ ਦੀ ਅਮਰਾਵਤੀ ਲੋਕ ਸਭਾ ਸੀਟ ਤੋਂ ਭਾਜਪਾ ਦੀ ਉਮੀਦਵਾਰ ਰਾਣਾ ਨੇ ਕਿਹਾ, ‘‘ਛੋਟਾ (ਅਕਬਰੂਦੀਨ) ਕਹਿੰਦਾ ਹੈ ਕਿ 15 ਮਿੰਟਾਂ ਲਈ ਪੁਲੀਸ ਨੂੰ ਹਟਾਓ ਅਤੇ ਅਸੀਂ ਦਿਖਾਵਾਂਗੇ ਕਿ ਅਸੀਂ ਕੀ ਕਰ ਸਕਦੇ ਹਾਂ।’’ ਉਨ੍ਹਾਂ ਕਿਹਾ, ‘‘ਮੈਂ ਛੋਟੇ ਨੂੰ ਦੱਸਾਂਗੀ ਤੁਹਾਨੂੰ 15 ਮਿੰਟ ਲੱਗਣਗੇ ਪਰ ਸਾਡੇ ਲਈ ਸਿਰਫ 15 ਸਕਿੰਟ ਦਾ ਸਮਾਂ ਬਹੁਤ ਹੋਵੇਗਾ। ਜੇਕਰ ਤੁਸੀਂ ਪੁਲੀਸ ਨੂੰ ਹਟਾਉਂਦੇ ਹੋ। 15 ਸਕਿੰਟਾਂ ’ਚ ਤੁਹਾਨੂੰ ਪਤਾ ਨਹੀਂ ਲੱਗੇਗਾ ਕਿ ਤੁਸੀਂ ਕਿੱਥੋਂ ਆਏ ਅਤੇ ਕਿੱਥੇ ਚਲੇ ਗਏ।’’ ਉਧਰ ਅਸਦੂਦੀਨ ਓਵਾਇਸੀ ਨੇ ਕਿਹਾ ਕਿ ਉਹ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਹਿਣਾ ਚਾਹੁੰਦੇ ਹਨ ਕਿ ਇਨ੍ਹਾਂ ਨੂੰ ਇਕ ਘੰਟਾ ਦਿਓ। ਮੋਦੀ ਜੀ ਕੋਲ ਤਾਕਤ ਹੈ ਇਨ੍ਹਾਂ ਨੂੰ 15 ਸਕਿੰਟ ਦੀ ਥਾਂ ਇਕ ਘੰਟਾ ਦੇਣ।’’ -ਪੀਟੀਆਈ

Advertisement

Advertisement
Advertisement