For the best experience, open
https://m.punjabitribuneonline.com
on your mobile browser.
Advertisement

ਭਾਜਪਾ ਆਗੂ ਕਿਸ਼ੋਰ ਮਕਵਾਨਾ ਅਨੁਸੂਚਿਤ ਜਾਤੀ ਕਮਿਸ਼ਨ ਦੇ ਨਵੇਂ ਮੁਖੀ ਨਿਯੁਕਤ

07:53 AM Mar 10, 2024 IST
ਭਾਜਪਾ ਆਗੂ ਕਿਸ਼ੋਰ ਮਕਵਾਨਾ ਅਨੁਸੂਚਿਤ ਜਾਤੀ ਕਮਿਸ਼ਨ ਦੇ ਨਵੇਂ ਮੁਖੀ ਨਿਯੁਕਤ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਨਵੀਂ ਦਿੱਲੀ, 9 ਮਾਰਚ
ਭਾਰਤੀ ਜਨਤਾ ਪਾਰਟੀ ਦੇ ਆਗੂ ਕਿਸ਼ੋਰ ਮਕਵਾਨਾ ਨੂੰ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ (ਐੱਨਸੀਐੱਸਸੀ) ਦਾ ਨਵਾਂ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਇੱਕ ਅਧਿਕਾਰਤ ਹੁਕਮ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਮਕਵਾਨਾ ਭਾਜਪਾ ਦੀ ਗੁਜਰਾਤ ਇਕਾਈ ਦੇ ਬੁਲਾਰੇ ਹਨ। ਉਹ ਪੱਤਰਕਾਰ ਤੇ ਕਾਲਮਨਵੀਸ ਵੀ ਹਨ। ਸਮਾਜਿਕ ਨਿਆਂ ਮੰਤਰਾਲੇ ਵੱਲੋਂ ਜਾਰੀ ਹੁਕਮਾਂ ’ਚ ਕਿਹਾ ਗਿਆ ਹੈ, ‘ਰਾਸ਼ਟਰਪਤੀ ਨੇ ਐੱਨਸੀਐੱਸਸੀ ’ਚ ਚੇਅਰਪਰਸਨ ਦੇ ਅਹੁਦੇ ’ਤੇ ਨਿਯੁਕਤੀ ਦੇ ਵਾਰੰਟ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਉਸ ’ਤੇ ਦਸਤਖਤ ਕੀਤੇ ਹਨ।’ ਪਿਛਲੇ ਸਾਲ ਭਾਜਪਾ ਨੇਤਾ ਵਿਜੈ ਸਾਂਪਲਾ ਨੇ ਐੱਨਸੀਐੱਸਸੀ ਦੇ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਜਿਸ ਮਗਰੋਂ ਅਰੁਣ ਹਲਦਰ ਨੇ ਕਾਰਜਕਾਰੀ ਚੇਅਰਪਰਸਨ ਦਾ ਅਹੁਦਾ ਸੰਭਾਲਿਆ ਸੀ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×