ਭਾਜਪਾ ਆਗੂ ਅਡਵਾਨੀ ਦੀ ਸਿਹਤ ’ਚ ਸੁਧਾਰ
06:21 AM Dec 18, 2024 IST
ਨਵੀਂ ਦਿੱਲੀ, 17 ਦਸੰਬਰ
ਭਾਜਪਾ ਦੇੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ (97) ਜੋ ਕਿ ਦਿੱਲੀ ਦੇ ਇੰਦਰਪ੍ਰਸਥ ਅਪੋਲੋ ਹਸਪਤਾਲ ’ਚ ਦਾਖਲ ਹਨ, ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਅਤੇ ਉਨ੍ਹਾਂ ਨੂੰ ਇੱਕ ਦੋ ਦਿਨਾਂ ਵਿੱਚ ਇਨਸੈਂਟਿਵ ਕੇਅਰ ਯੂਨਿਟ (ਆਈਸੀਯੂ) ’ਚੋਂ ਬਾਹਰ ਤਬਦੀਲ ਕੀਤਾ ਜਾ ਸਕਦਾ ਹੈ। ਅੱਜ ਇੱਕ ਬਿਆਨ ’ਚ ਇਹ ਜਾਣਕਾਰੀ ਦਿੱਤੀ ਗਈ। ਸਾਬਕਾ ਉਪ ਪ੍ਰਧਾਨ ਮੰਤਰੀ ਐੱਲ.ਕੇ. ਅਡਵਾਨੀ ਮੈਡੀਕਲ ਜਾਂਚ ਲਈ 12 ਦਸੰਬਰ ਤੋਂ ਆਈਸੀਯੂ ਵਿੱਚ ਡਾ. ਵਿਨੀਤ ਸੂਰੀ ਦੇ ਦੇਖਰੇਖ ਹੇਠ ਹਨ। ਹਸਪਤਾਲ ਵੱਲੋਂ ਮੀਡੀਆ ਨੂੰ ਜਾਰੀ ਬਿਆਨ ’ਚ ਪੁਸ਼ਟੀ ਕੀਤੀ ਗਈ ਕਿ ਅਡਵਾਨੀ ਦੀ ਸਿਹਤ ’ਚ ਹੋ ਰਹੇ ਸੁਧਾਰ ਦੇ ਮੱਦੇਨਜ਼ਰ ਡਾਕਟਰਾਂ ਨੇ ਸੰਕੇਤ ਦਿੱਤੇ ਹਨ ਕਿ ਉਨ੍ਹਾਂ ਨੂੰ ਅਗਲੇ ਇੱਕ ਦੋ ਦਿਨਾਂ ’ਚ ਆਈਸੀਯੂ ਤੋਂ ਬਾਹਰ ਤਬਦੀਲ ਕੀਤਾ ਜਾ ਸਕਦਾ ਹੈ। ਉੱਘੇ ਭਾਜਪਾ ਆਗੂ ਅਡਵਾਨੀ ਸ਼ਨਿਚਰਵਾਰ ਤੋਂ ਹਸਪਤਾਲ ’ਚ ਦਾਖਲ ਹਨ। -ਏਐੱਨਆਈ
Advertisement
Advertisement