ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਜਪਾ-ਜਜਪਾ ਨੇ ਸੂਬੇ ’ਚ ਮਹਿੰਗਾਈ ਤੇ ਬੇਰੁਜ਼ਗਾਰੀ ਵਧਾਈ: ਹੁੱਡਾ

08:33 AM Jan 17, 2024 IST
ਜੀਂਦ ’ਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ।

ਮਹਾਂਵੀਰ ਮਿੱਤਲ
ਜੀਂਦ, 16 ਜਨਵਰੀ
ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਜੀਂਦ ਵਿੱਚ ‘ਹਰ ਘਰ ਕਾਂਗਰਸ-ਘਰ ਘਰ ਕਾਂਗਰਸ’ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਸ੍ਰੀ ਹੁੱਡਾ ਨੇ ਜੀਂਦ ਦੇ ਟਾਊਨ ਹਾਲ-ਘੰਟਾਘਰ ਚੌਕ ਤੋਂ ਇਹ ਮੁਹਿੰਮ ਆਰੰਭੀ ਹੈ। ਇਸ ਦੌਰਾਨ ਹੁੱਡਾ ਘੰਟਾਘਰ ਚੌਕ ’ਤੇ ਲੱਗੀ ਮਹਾਰਾਜਾ ਅਗਰਸੈਨ ਦੀ ਮੂਰਤੀ ਉੱਤੇ ਫੁੱਲਾਂ ਦੀ ਮਾਲਾ ਅਰਪਿਤ ਕੀਤੀ ਗਈ। ਇਸ ਤੋਂ ਬਾਅਦ ਉਹ ਝਾਂਜ ਗੇਟ ’ਤੇ ਪਹੁੰਚ ਕੇ ਲੋਕਾਂ ਨਾਲ ਰੁਬਰੂ ਹੋਏ। ਉਨ੍ਹਾਂ ਨੇ ਵਪਾਰੀਆਂ, ਕਰਮਚਾਰੀਆਂ, ਮਹਿਲਾਵਾਂ, ਨੌਜਵਾਨਾ ਅਤੇ ਸਮਾਜ ਦੇ ਹੋਰ ਵਰਗ ਦੇ ਲੋਕਾਂ ਅੱਗੇ ਕਾਂਗਰਸ ਸਰਕਾਰ ਦੀਆਂ ਨੀਤੀਆਂ ਰੱਖੀਆਂ ਤੇ ਨਾਲ ਹੀ ਭਾਜਪਾ ਸਰਕਾਰ ਦੀ ਪੋਲ ਵੀ ਖੋਲ੍ਹੀ। ਇਸ ਮੁਹਿੰਮ ਵੇਲੇ ਸ੍ਰੀ ਹੁੱਡਾ ਦੇ ਨਾਲ ਸੀਨੀਅਰ ਕਾਂਗਰਸੀ ਨੇਤਾ ਮਹਾਂਵੀਰ ਗੁਪਤਾ, ਮਹਾਂਵੀਰ ਕੰਪਿਊਟਰ, ਪਵਨ ਗਰਗ, ਸੁਭਾਸ਼ ਗੰਗੋਲੀ ਆਦਿ ਹਾਜ਼ਰ ਸਨ। ਪੱਤਰਕਾਰਾਂ ਵੱਲੋਂ ਕਾਂਗਰਸ ਵਿੱਚ ਗੁੱਟਬਾਜ਼ੀ ਸਬੰਧੀ ਕੀਤੇ ਗਏ ਸਵਾਲਾਂ ਦੇ ਜੁਆਬ ਵਿੱਚ ਸ੍ਰੀ ਹੁੱਡਾ ਨੇ ਕਿਹਾ ਕਿ ਕਾਂਗਰਸ ਵਿੱਚ ਕੋਈ ਗੁੱਟਬਾਜ਼ੀ ਨਹੀਂ ਹੈ, ਗੁੱਟਬਾਜ਼ੀ ਤਾਂ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਵਿਚਕਾਰ ਚੱਲ ਰਹੀ ਹੈ, ਜਿੱਥੇ ਉਹ ਫਾਈਲਾਂ ਉੱਤੇ ਦਸਤਖ਼ਤ ਕਰਨ ਤੋਂ ਮਨ੍ਹਾਂ ਕਰ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਭਾਜਪਾ-ਜਜਪਾ ਦੇ ਸਾਸ਼ਨ ਵਿੱਚ ਭ੍ਰਿਸ਼ਟਾਚਾਰ, ਮਹਿੰਗਾਈ ਅਤੇ ਬੇਰੁਜ਼ਗਾਰੀ ਵਧੀ ਹੈ। ਪ੍ਰਦੇਸ਼ ਦੇ ਲੋਕਾਂ ਦਾ ਇਸ ਸਰਕਾਰ ਤੋਂ ਮੋਹ ਭੰਗ ਹੋ ਚੁੱਕਿਆ ਹੈ। ਇਸ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਅਗਲੀ ਸਰਕਾਰ ਪੂਰੇ ਬਹੁਮਤ ਨਾਲ ਕਾਂਗਰਸ ਬਣਾਵੇਗੀ ਅਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇਗੀ।

Advertisement

Advertisement