For the best experience, open
https://m.punjabitribuneonline.com
on your mobile browser.
Advertisement

ਕੱਚਾਤੀਵੂ ਮੁੱਦਾ ਸਿਆਸੀ ਹਥਿਆਰ ਵਜੋਂ ਵਰਤ ਰਹੀ ਹੈ ਭਾਜਪਾ: ਚਿਦੰਬਰਮ

08:30 AM Apr 07, 2024 IST
ਕੱਚਾਤੀਵੂ ਮੁੱਦਾ ਸਿਆਸੀ ਹਥਿਆਰ ਵਜੋਂ ਵਰਤ ਰਹੀ ਹੈ ਭਾਜਪਾ  ਚਿਦੰਬਰਮ
Advertisement

ਚੇਨੱਈ, 6 ਅਪਰੈਲ
ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਨੇ ਕਿਹਾ ਹੈ ਕਿ ਭਾਜਪਾ ਵੱਲੋਂ ਕੱਚਾਤੀਵੂ ਮੁੱਦਾ ਲੋਕ ਸਭਾ ਚੋਣਾਂ ’ਚ ਸਿਆਸੀ ਹਥਿਆਰ ਵਜੋਂ ਵਰਤਣ ਦੀ ਕੋਸ਼ਿਸ਼ ਕੰਮ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਭਾਜਪਾ ਨੂੰ ਹਾਰ ਦਾ ਮੂੰਹ ਦੇਖਣਾ ਪਵੇਗਾ। ਉਨ੍ਹਾਂ ਕਿਹਾ ਕਿ ਕੱਚਾਤੀਵੂ ਮੁੱਦਾ 50 ਸਾਲ ਪਹਿਲਾਂ ਹਲ ਕਰ ਲਿਆ ਗਿਆ ਸੀ ਪਰ ਭਾਜਪਾ ਹੁਣ ਇਸ ਨੂੰ ਸਿਆਸੀ ਲਾਹਾ ਲੈਣ ਲਈ ਵਰਤ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰੀ ਮੰਤਰੀ ਨਿਰਮਲਾ ਸੀਤਾਰਾਮਨ ਅਤੇ ਐੱਸ ਜੈਸ਼ੰਕਰ ਨੂੰ ਕੱਚਾਤੀਵੂ ਜਾਂ ਤਾਮਿਲਾਂ ਨਾਲ ਇੰਨਾ ਹੀ ਹੇਜ ਹੈ ਤਾਂ ਉਹ ਤਾਮਿਲਨਾਡੂ ਤੋਂ ਚੋਣ ਕਿਉਂ ਨਹੀਂ ਲੜਦੇ ਹਨ। ‘ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਿੱਛੇ ਛੁਪ ਕੇ ਮੁੱਦਾ ਕਿਉਂ ਚੁੱਕ ਰਹੇ ਹਨ।’ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਮੰਤਰੀ ਕੱਚਾਤੀਵੂ ਬਾਰੇ ਬਿਆਨ ਦੇਣ ਸਮੇਂ ਸਾਵਧਾਨੀ ਰੱਖਣ ਕਿਉਂਕਿ ਇਸ ਨਾਲ 25 ਲੱਖ ਸ੍ਰੀਲੰਕਨ ਤਾਮਿਲਾਂ ਅਤੇ 10 ਲੱਖ ਭਾਰਤੀ ਤਾਮਿਲਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀਆਂ ਦੇ ਬਿਆਨਾਂ ਨਾਲ ਸ੍ਰੀਲੰਕਾ ਸਰਕਾਰ ਅਤੇ ਉਥੇ ਰਹਿੰਦੇ ਤਾਮਿਲਾਂ ਵਿਚਕਾਰ ਟਕਰਾਅ ਪੈਦਾ ਹੋ ਸਕਦਾ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×