ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੰਵਿਧਾਨ ਬਦਲਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਭਾਜਪਾ: ਪ੍ਰਿਅੰਕਾ ਗਾਂਧੀ

07:09 AM Apr 17, 2024 IST
ਜੋਰਹਾਟ ਜ਼ਿਲ੍ਹੇ ਦੇ ਟੀਟਾਬੋਰ ’ਚ ਕਾਂਗਰਸੀ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦੀ ਹੋਈ ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ। -ਫੋਟੋ: ਪੀਟੀਆਈ

ਟੀਟਾਬੋਰ (ਅਸਾਮ), 16 ਅਪਰੈਲ
ਕਾਂਗਰਸੀ ਨੇਤਾ ਪ੍ਰਿਅੰਕਾ ਗਾਂਧੀ ਨੇ ਅੱਜ ਕਿਹਾ ਕਿ ਅਗਾਮੀ ਲੋਕ ਸਭਾ ਚੋਣਾਂ ਵਿੱਚ ਜੇਕਰ ਵਿਰੋਧੀ ਗੱਠਜੋੜ ਜਿੱਤਦਾ ਹੈ ਤਾਂ ਚਾਹ ਦੇ ਬਾਗਾਂ ’ਚ ਕੰਮ ਕਰਨ ਵਾਲੇ ਵਰਕਰਾਂ ਦੀ ਦਿਹਾੜੀ ਵਧਾਈ ਜਾਵੇਗੀ। ਉਨ੍ਹਾਂ ਇਹ ਗੱਲ ਅਸਾਮ ਦੇ ਜੋਰਹਾਟ ਜ਼ਿਲ੍ਹੇ ’ਚ ਪਾਰਟੀ ਉਮੀਦਵਾਰ ਗੌਰਵ ਗੋਗੋਈ ਦੇ ਹੱਕ ’ਚ ਰੋਡ ਸ਼ੋਅ ਦੌਰਾਨ ਆਖੀ। ਰੋਡ ਸ਼ੋਅ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਸੱਤਾਧਾਰੀ ਪਾਰਟੀ ਸੰਵਿਧਾਨ ਨੂੰ ‘ਬਦਲਣਾ’ ਚਾਹੁੰਦੀ ਅਤੇ ਜੇਕਰ ਅਜਿਹਾ ਹੋਇਆ ਤਾਂ ਦੇਸ਼ ਦੇ ਆਮ ਲੋਕਾਂ ਨੂੰ ਸਭ ਤੋਂ ਵੱਧ ਦੁੱਖ ਸਹਿਣਾ ਪਵੇਗਾ।
ਪ੍ਰਿਅੰਕਾ ਗਾਂਧੀ ਵਾਡਰਾ ਨੇ ਕਿਹਾ, ‘‘ਮੈਂ ਜਦੋਂ ਦੋ ਤਿੰਨ ਸਾਲ ਪਹਿਲਾਂ ਅਸੈਂਬਲੀ ਚੋਣਾਂ ਦੇ ਮੱਦੇਨਜ਼ਰ ਅਸਾਮ ਆਈ ਸੀ ਤਾਂ ਚਾਹ ਬਾਗਾਨਾਂ ਦਾ ਦੌਰਾ ਕੀਤਾ ਸੀ। ਮੈਂ ਵਾਅਦਾ ਕੀਤਾ ਸੀ ਕਿ ਕਾਂਗਰਸ ਸਰਕਾਰ ਬਣਨ ’ਤੇ ਦਿਹਾੜੀ ਵਧਾਈ ਜਾਵੇਗੀ ਪਰ ਤੁਸੀਂ ਭਾਜਪਾ ਨੂੰ ਚੁਣਿਆ ਅਤੇ ਦਿਹਾੜੀ ਲਗਪਗ 250 ਰੁਪਏ ਤੋਂ ਨਹੀਂ ਵਧੀ।’’ ਉਨ੍ਹਾਂ ਕਿਹਾ, ‘‘ਮੈਂ ਤੁਹਾਨੂੰ ਫਿਰ ਕਹਿ ਰਹੀ ਹਾਂ ਕਿ ਜੇਕਰ ਅਸੀਂ ਕੇਂਦਰ ਵਿੱਚ ਸਰਕਾਰ ਬਣਾਉਂਦੇ ਹਾਂ ਤਾਂ ਸਾਡਾ ਚੋਣ ਮਨੋਰਥ ਪੱਤਰ ਚਾਹ ਬਾਗਾਨਾਂ ਦੇ ਵਰਕਰਾਂ ਦੀ ਦਿਹਾੜੀ ਵਧਾਉਣ ਦੀ ਗਾਰੰਟੀ ਦਿੰਦਾ ਹੈ।’’ ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਨੇ ਕਰਨਾਟਕ ਤੇ ਪਾਰਟੀ ਦੇ ਸ਼ਾਸਨ ਵਾਲੇ ਹੋਰ ਸੂਬਿਆਂ ’ਚ ਜੋ ਵੀ ਵਾਅਦੇ ਕੀਤੇ, ਉਹ ਪੁਗਾਏ ਹਨ। ਪ੍ਰਿਅੰਕਾ ਨੇ ਦੋਸ਼ ਲਾਇਆ ਕਿ ਜੇਕਰ ਸੱਤਾਧਾਰੀ ਪਾਰਟੀ ਤੀਜੀ ਵਾਰ ਸੱਤਾ ਵਿੱਚ ਆਈ ਤਾਂ ਉਹ ਸੰਵਿਧਾਨ ਨੂੰ ਬਦਲ ਦੇਵੇਗੀ ਤੇ ਆਮ ਲੋਕ ਆਪਣੇ ਅਧਿਕਾਰ ਖੁੱਸਣ ਮਗਰੋਂ ਸਭ ਤੋਂ ਵੱਧ ਦੁੱਖ ਭੋਗਣਗੇ।’’ -ਪੀਟੀਆਈ

Advertisement

ਲੋਕਾਂ ਨੂੰ ਸੋਚ ਸਮਝ ਕੇ ਵੋਟ ਪਾਉਣ ਦੀ ਅਪੀਲ

ਪ੍ਰਿਅੰਕਾ ਗਾਂਧੀ ਨੇ ਇਕੱਠ ਨੂੰ ਅਪੀਲ ਕੀਤੀ, ‘‘ਕਿਸਾਨਾਂ, ਵਰਕਰਾਂ, ਵਿਦਿਆਰਥੀਆਂ, ਗਰੀਬਾਂ ਤੇ ਹੋਰ ਲੋਕਾਂ ਕੋਲ ਵੋਟ ਦਾ ਅਹਿਮ ਅਧਿਕਾਰ ਹੈ, ਜਿਹੜਾ ਉਨ੍ਹਾਂ ਨੂੰ ਸੰਵਿਧਾਨ ਵੱਲੋਂ ਦਿੱਤਾ ਗਿਆ ਹੈ। ਕਿਰਪਾ ਕਰਕੇ ਸਿਆਣਪ ਨਾਲ ਇਸ ਦੀ ਵਰਤੋਂ ਕਰੋ।’’

Advertisement
Advertisement
Advertisement