For the best experience, open
https://m.punjabitribuneonline.com
on your mobile browser.
Advertisement

ਵਿਰੋਧ ’ਚ ਬੋਲਣ ਵਾਲਿਆਂ ਨੂੰ ਜੇਲ੍ਹਾਂ ’ਚ ਡੱਕ ਰਹੀ ਹੈ ਭਾਜਪਾ: ਮਮਤਾ

07:30 AM Apr 24, 2024 IST
ਵਿਰੋਧ ’ਚ ਬੋਲਣ ਵਾਲਿਆਂ ਨੂੰ ਜੇਲ੍ਹਾਂ ’ਚ ਡੱਕ ਰਹੀ ਹੈ ਭਾਜਪਾ  ਮਮਤਾ
Advertisement

ਹਸਨ, 23 ਅਪਰੈਲ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਦੋਸ਼ ਲਾਇਆ ਭਾਜਪਾ ਉਨ੍ਹਾਂ ਲੋਕਾਂ ਦੀ ਹੱਤਿਆ ਕਰਨ ਜਾਂ ਉਨ੍ਹਾਂ ਨੂੰ ਜੇਲ੍ਹ ’ਚ ਸੁੱਟਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਉਸ ਖ਼ਿਲਾਫ਼ ਬੋਲ ਰਹੇ ਹਨ। ਮਮਤਾ ਬੈਨਰਜੀ ਟੀਐੱਮਸੀ ਦੇ ਜਨਰਲ ਸਕੱਤਰ ਤੇ ਆਪਣੇ ਭਤੀਜੇ ਅਭਿਸ਼ੇਕ ਬੈਨਰਜੀ ਦੇ ਘਰ ਤੇ ਦਫ਼ਤਰ ਦੀ ਕਥਿਤ ਤੌਰ ’ਤੇ ਰੇਕੀ ਕਰਨ ਦੇ ਮਾਮਲੇ ’ਚ ਕੋਲਕਾਤਾ ਪੁਲੀਸ ਵੱਲੋਂ ਮੁੰਬਈ ਦੇ ਰਹਿਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਜ਼ਿਕਰ ਕਰ ਰਹੇ ਸਨ। ਇਹ ਵਿਅਕਤੀ ਕਥਿਤ ਤੌਰ ’ਤੇ 26/11 ਦੇ ਮੁੰਬਈ ਅਤਿਵਾਦੀ ਹਮਲੇ ਦੇ ਦੋਸ਼ੀ ਡੇਵਿਡ ਹੈਡਲੀ ਨੂੰ ਵੀ ਮਿਲਿਆ ਸੀ।
ਬੀਰਭੂਮ ਤੋਂ ਪਾਰਟੀ ਦੀ ਉਮੀਦਵਾਰ ਸ਼ਤਾਬਦੀ ਰੌਇ ਦੇ ਹੱਕ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਪੁੱਛਿਆ ਕਿ ਜੇਕਰ ਭਾਜਪਾ ਨੂੰ ਚੋਣਾਂ ਜਿੱਤਣ ਦਾ ਭਰੋਸਾ ਹੈ ਤਾਂ ਉਹ ਵਿਰੋਧੀ ਧਿਰ ਦੇ ਆਗੂਆਂ ਨੂੰ ਡਰਾ-ਧਮਕਾ ਕਿਉਂ ਰਹੀ ਹੈ। ਉਨ੍ਹਾਂ ਕਿਹਾ, ‘ਇੱਕ ਭਾਜਪਾ ਆਗੂ ਕਹਿੰਦਾ ਹੈ ਕਿ ਉਹ ਬੰਬ ਧਮਾਕਾ ਕਰ ਦੇਵੇਗਾ। ਜੇਕਰ ਤੁਹਾਨੂੰ ਮਮਤਾ ਬੈਨਰਜੀ ਤੋਂ ਕੋਈ ਪ੍ਰੇਸ਼ਾਨੀ ਹੈ ਤਾਂ ਮੈਨੂੰ ਮਾਰ ਦਿਓ। ਤੁਸੀਂ ਅਭਿਸ਼ੇਕ ਬੈਨਰਜੀ ਦੀ ਹੱਤਿਆ ਦੀ ਸਾਜ਼ਿਸ਼ ਰਚ ਰਹੇ ਹੋ ਅਤੇ ਅਸੀਂ ਉਸ ਵਿਅਕਤੀ ਨੂੰ ਸਾਜ਼ਿਸ਼ ਅੰਜਾਮ ਦੇਣ ਤੋਂ ਪਹਿਲਾਂ ਗ੍ਰਿਫ਼ਤਾਰ ਕਰ ਲਿਆ ਹੈ।’ ਉਨ੍ਹਾਂ ਕਿਹਾ, ‘ਜੋ ਲੋਕ ਉਨ੍ਹਾਂ (ਭਾਜਪਾ) ਖ਼ਿਲਾਫ਼ ਬੋਲਦੇ ਹਨ, ਉਹ ਉਨ੍ਹਾਂ ਦੀ ਹੱਤਿਆ ਕਰਨਾ ਚਾਹੁੰਦੇ ਹਨ ਜਾਂ ਉਨ੍ਹਾਂ ਨੂੰ ਜੇਲ੍ਹ ’ਚ ਸੁੱਟਣਾ ਚਾਹੁੰਦੇ ਹਨ। ਉਹ ਅਜਿਹੇ ਲੋਕਾਂ ਨੂੰ ਦੁਨੀਆ ਤੋਂ ਹਟਾਉਣਾ ਚਾਹੁੰਦੇ ਹਨ। ਜੇਕਰ ਤੁਹਾਨੂੰ ਆਪਣੀ ਜਿੱਤ ਦਾ ਇੰਨਾ ਭਰੋਸਾ ਹੈ ਤਾਂ ਲੋਕਾਂ ਨੂੰ ਧਮਕਾਉਣ ਦੀ ਕੀ ਲੋੜ ਹੈ।’ -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×