For the best experience, open
https://m.punjabitribuneonline.com
on your mobile browser.
Advertisement

ਹਰ ਮੁੱਦੇ ’ਤੇ ਝੂਠ ਬੋਲ ਰਹੀ ਹੈ ਭਾਜਪਾ: ਸੁਸ਼ੀਲ ਗੁਪਤਾ

07:14 AM May 07, 2024 IST
ਹਰ ਮੁੱਦੇ ’ਤੇ ਝੂਠ ਬੋਲ ਰਹੀ ਹੈ ਭਾਜਪਾ  ਸੁਸ਼ੀਲ ਗੁਪਤਾ
ਚੋਣ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਾ. ਸੁਸ਼ੀਲ ਗੁਪਤਾ।
Advertisement

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 6 ਮਈ
ਆਮ ਅਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ‘ਇੰਡਿਆ’ ਗੱਠਜੋੜ ਦੇ ਕੁਰੂਕਸ਼ੇਤਰ ਲੋਕ ਸਭਾ ਤੋਂ ਉਮੀਦਵਾਰ ਡਾ. ਸੁਸ਼ੀਲ ਗੁਪਤਾ ਨੇ ਅੱਜ ਲਾਡਵਾ ਹਲਕੇ ਦੇ ਕਈ ਪਿੰਡਾਂ ਦਾ ਦੌਰਾ ਕਰ ਕੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਪਿੰਡ ਧਿਆਂਗਲਾ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੁਰੂਕਸ਼ੇਤਰ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰਚਾਰ ਪੂਰੇ ਜ਼ੋਰਾਂ ’ਤੇ ਹੈ। ਉਨ੍ਹਾਂ ਕਿਹਾ ਕਿ ਹਰ ਸ਼ਹਿਰ, ਪਿੰਡ ਤੇ ਵਾਰਡਾਂ ਦੇ ਲੋਕ ਗੱਠਜੋੜ ਦੀ ਸਰਕਾਰ ਬਣਾਉਣ ਲਈ ਕਾਹਲੇ ਹਨ। ਭਾਜਪਾ ਹਰ ਮੁੱਦੇ ’ਤੇ ਝੂਠ ਬੋਲ ਰਹੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਕੇਂਦਰ ਸਰਕਾਰ ਤੋਂ ਦੋ ਸਾਲਾਂ ਤੋਂ ਗਰੀਬਾਂ ਨੂੰ ਮਕਾਨ ਦੇਣ ਦੀ ਮੰਗ ਕਰ ਰਹੀ ਹੈ ਪਰ ਹੁਣ ਇਸ ਮੰਗ ਨੂੰ ਕੇਂਦਰ ਸਰਕਾਰ ਨੇ ਠੁਕਰਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿਰਫ ਝੂਠੇ ਹੋਰਡਿੰਗ ਲਾਏ ਜਾ ਰਹੇ ਹਨ। ਸੂਬੇ ਦਾ ਹਾਲ ਅਜਿਹਾ ਹੈ ਕਿ ਮਾਰਚ 2019 ਵਿਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਇੱਕ ਲੱਖ 68 ਹਜ਼ਾਰ ਲੋਕਾਂ ਨੇ ਮਕਾਨਾਂ ਲਈ ਅਰਜ਼ੀਆਂ ਦਿੱਤੀਆਂ ਸਨ ਪਰ ਹੁਣ ਤਕ ਕਿਸੇ ਨੂੰ ਵੀ ਘਰ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਨਵੀਨ ਜਿੰਦਲ ਦਾ ਕੁਰੂਕਸ਼ੇਤਰ ਨਾਲ 25 ਸਾਲ ਪੁਰਾਣਾ ਰਿਸ਼ਤਾ ਹੈ ਪਰ ਉਸ ਨੇ ਹਲਕੇ ਲਈ ਕੋਈ ਕੰਮ ਨਹੀਂ ਕੀਤਾ। ਭਾਜਪਾ ਕੂੜ ਪ੍ਰਚਾਰ ’ਤੇ ਪੈਸਾ ਬਰਬਾਦ ਕਰ ਰਹੀ ਹੈ। ਜੇ ਕੰਮ ਕੀਤੇ ਹੁੰਦੇ ਤਾਂ ਅੱਜ ਉਨ੍ਹਾਂ ਦੇ ਪਿੰਡਾਂ ਵਿਚ ਦਾਖਲੇ ’ਤੇ ਪਬੰਦੀ ਨਾ ਲੱਗੀ ਹੁੰਦੀ। ਇਸ ਮੌਕੇ ਵਿਧਾਇਕ ਮੇਵਾ ਸਿੰਘ, ‘ਆਪ’ ਆਗੂ ਨਾਇਬ ਸਿੰਘ, ਸੰਜੀ ਭੁਖੜੀ, ਗੁਲਸ਼ਣ ਸੈਣੀ ਤੇ ਹੋਰ ਹਾਜ਼ਰ ਸਨ।

Advertisement

ਮੋਦੀ ਸਰਕਾਰ ’ਤੇ ਸੰਵਿਧਾਨ ’ਤੇ ਹਮਲਾ ਕਰਨ ਦਾ ਦੋਸ਼

ਸ਼ਾਹਬਾਦ ਮਾਰਕੰਡਾ: ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ‘ਇੰਡਿਆ’ ਗੱਠਜੋੜ ਦੇ ਕੁਰੂਕਸ਼ੇਤਰ ਲੋਕ ਸਭਾ ਤੋਂ ਉਮੀਦਵਾਰ ਡਾ. ਸੁਸ਼ੀਲ ਗੁਪਤਾ ਨੇ ਅੱਜ ਲਾਡਵਾ ਹਲਕੇ ਦੀਆਂ ਸੜਕਾਂ ’ਤੇ ਟਰੈਕਟਰ ਚਲਾ ਕੇ ਲੋਕਾਂ ਕੋਲੋਂ ਸਮਰਥਨ ਮੰਗਿਆ। ਉਨ੍ਹਾਂ ਕਿਹਾ ਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਕਿੰਨੀਆਂ ਸਰਕਾਰਾਂ ਆਈਆਂ ਤੇ ਗਈਆਂ। ਕਿਸੇ ਨੇ ਘੱਟ ਕੰਮ ਕੀਤਾ ਤੇ ਕਿਸੇ ਨੇ ਸੰਵਿਧਾਨ ਦੇ ਹਿਸਾਬ ਨਾਲ ਜ਼ਿਆਦਾ ਕੰਮ ਕੀਤਾ ਪਰ ਇਸ ਵਾਰ ਮੋਦੀ ਸਰਕਾਰ ਦੇਸ਼ ਦੇ ਸੰਵਿਧਾਨ ਤੇ ਲੋਕਤੰਤਰ ਨੂੰ ਤੋੜ ਰਹੀ ਹੈ। ਇਸ ਲਈ ਇਸ ਵਾਰ ਦੀਆਂ ਚੋਣਾਂ ਅਹਿਮ ਹਨ। ਇਹ ਚੋਣਾਂ ਕਿਸੇ ਵਿਸ਼ੇਸ਼ ਵਿਅਕਤੀ ਦੇ ਲਈ ਨਹੀਂ ਬਲਕਿ ਦੇਸ਼ ਲਈ ਲੜੀਆਂ ਜਾ ਰਹੀਆਂ ਹਨ। ਇਸ ਲਈ ਸਾਰੀਆਂ ਵਿਰੋਧੀਆਂ ਪਾਰਟੀਆਂ ਨੇ ਮਿਲ ਕੇ ਗੱਠਜੋੜ ਬਣਾਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਬਹੁਮੱਤ ਦੇ ਜ਼ੋਰ ’ਤੇ ਸੁਪਰੀਮ ਕੋਰਟ ਤੇ ਲੋਕਤੰਤਰ ਦਾ ਨਿਰਾਦਰ ਕਰ ਰਹੀ ਹੈ ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Advertisement
Author Image

joginder kumar

View all posts

Advertisement
Advertisement
×