For the best experience, open
https://m.punjabitribuneonline.com
on your mobile browser.
Advertisement

ਅੰਗਰੇਜ਼ਾਂ ਦੇ ਸਿਧਾਂਤ ’ਤੇ ਚੱਲ ਰਹੀ ਹੈ ਭਾਜਪਾ: ਔਜਲਾ

10:33 AM May 20, 2024 IST
ਅੰਗਰੇਜ਼ਾਂ ਦੇ ਸਿਧਾਂਤ ’ਤੇ ਚੱਲ ਰਹੀ ਹੈ ਭਾਜਪਾ  ਔਜਲਾ
ਰਾਜਾਸਾਂਸੀ ’ਚ ਚੋਣ ਰੈਲੀ ਦੌਰਾਨ ਗੁਰਜੀਤ ਸਿੰਘ ਔਜਲਾ। -ਫੋਟੋ: ਮਾਨ
Advertisement

ਨਿੱਜੀ ਪੱਤਰ ਪ੍ਰੇਰਕ
ਮਜੀਠਾ, 19 ਮਈ
ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਅੰਗਰੇਜ਼ਾਂ ਨੇ ਸਿਧਾਂਤ ’ਤੇ ਚੱਲਦਿਆਂ ਲੋਕਾਂ ’ਤੇ ਅੱਤਿਆਚਾਰ ਕਰ ਰਹੀ ਹੈ। ਅੱਜ ਹਲਕਾ ਰਾਜਾਸਾਂਸੀ ਅਤੇ ਅਟਾਰੀ ਵਿੱਚ ਚੋਣ ਮੀਟਿੰਗਾਂ ਕਰਦਿਆਂ ਔਜਲਾ ਨੇ ਕਿਹਾ ਕਿ ਭਾਜਪਾ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਲੋਕਾਂ ਵਿੱਚ ਕਾਂਗਰਸ ਪ੍ਰਤੀ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਭਾਜਪਾ ਨੇ ਸਬ ਤੋਂ ਵੱਧ ਧੱਕਾ ਕਿਸਾਨਾਂ ਨਾਲ ਕੀਤਾ ਹੈ। ਪਹਿਲਾਂ ਵੀ ਸਾਲ ਭਰ ਕਿਸਾਨ ਸੜਕਾਂ ’ਤੇ ਰੁਲਦੇ ਰਹੇ ਅਤੇ ਮੰਡੀਆਂ ’ਚ ਨਾ ਰੁਲਣ ਲਈ ਹੱਕ ਮੰਗਦੇ ਰਹੇ। ਹੁਣ ਫਿਰ ਕਿਸਾਨਾਂ ਨੂੰ ਸੜਕਾਂ ’ਤੇ ਬੈਠਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਕਈ ਕਿਸਾਨਾਂ ਦੀ ਇਹਨਾਂ ਸੰਘਰਸ਼ਾਂ ਦੌਰਾਨ ਮੌਤ ਹੋ ਗਈ ਪਰ ਪ੍ਰਧਾਨ ਮੰਤਰੀ ਨੇ ਇੱਕ ਵਾਰ ਵੀ ਉਨ੍ਹਾਂ ਦਾ ਦੁੱਖ ਸੁਣਨ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਖੁਦ ਇੱਕ ਕਿਸਾਨ ਹਨ ਅਤੇ ਕਿਸਾਨਾਂ ਦਾ ਦਰਦ ਸਮਝ ਸਮਦੇ ਹਨ। ਇਸੇ ਲਈ ਐੱਮਐੱਸਪੀ ਗਾਰੰਟੀ ਕਾਨੂੰਨ ਨੂੰ ਲਿਆਉਣ ਦਾ ਮੁੱਦਾ ਕਾਂਗਰਸ ਨੇ ਸਬ ਤੋਂ ਪਹਿਲਾਂ ਆਪਣੇ ਮੈਨੀਫੇਸਟੋਂ ’ਚ ਪਾਇਆ ਹੈ ਅਤੇ ਇਸ ਨੂੰ ਪੂਰਾ ਵੀ ਕੀਤਾ ਜਾਏਗਾ। ਇਸ ਮੌਕੇ ਦਿਲਰਾਜ ਸਿੰਘ ਸਰਕਾਰੀਆ ਜਸਪਾਲ ਭੱਟੀ ਪ੍ਰਧਾਨ ਕਾਂਗਰਸ ਪਾਰਟੀ ਇੰਦਰਪਾਲ ਸਿੰਘ ਲਾਲੀ ਸਾਬਕਾ ਪ੍ਰਧਾਨ, ਦਿਆਲ ਸਿੰਘ ਸਾਬਕਾ ਪ੍ਰਧਾਨ, ਹਰਮਨ ਸਿੱਧੂ, ਕਵਲਜੀਤ ਸਿੰਘ ਲਾਲੀ ਮੀਰਾਕੋਟ, ਅਮਰਪ੍ਰੀਤ ਸਿੰਘ ਮੀਰਾ ਕੋਟ, ਮਨਜਿੰਦਰ ਸਿੰਘ ਮੰਨਾ, ਅਮਨਦੀਪ ਕੌਰ ਰੰਧਾਵਾ ਇਕਬਾਲ ਸਿੰਘ ਤੁੰਗ, ਸਨਪ੍ਰੀਤ ਔਜਲਾ, ਅੰਧਲੀਪ ਕੌਰ ਔਜਲਾ, ਰਾਜਪਾਲ ਸਿੰਘ ਮੀਰਾਕੋਟ, ਪ੍ਰੋਫੈਸਰ ਰੁਪਿੰਦਰ ਸੰਧੂ, ਗੋਬਿੰਦ ਸਿੰਘ ਮਿੰਟੂ ਬੌਕਸਰ, ਬਲਦੇਵ ਸਿੰਘ ਹੇਰ ਅਤੇ ਹਰਜਿੰਦਰ ਸਿੰਘ ਕਾਂਗਰਸੀ ਆਗੂ ਅਤੇ ਵਰਕਰ ਸ਼ਾਮਲ ਸਨ।

Advertisement

Advertisement
Author Image

sukhwinder singh

View all posts

Advertisement
Advertisement
×