ਭਾਜਪਾ ਵੋਟਾਂ ਲਈ ਲੋਕਾਂ ’ਚ ਵੰਡੀਆਂ ਪਾ ਰਹੀ ਹੈ: ਵੜਿੰਗ
08:34 AM Sep 14, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 13 ਸਤੰਬਰ
ਸੂਬਾ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਰਤੀ ਜਨਤਾ ਪਾਰਟੀ ’ਤੇ ਤਿੱਖੇ ਨਿਸ਼ਾਨੇ ਸੇਧੇ ਹਨ। ਆਪਣੇ ਗ੍ਰਹਿ ਵਿਖੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਵੋਟਾਂ ਲਈ ਧਰਮ, ਜਾਤ ਅਤੇ ਫਿਰਕਿਆਂ ਦੇ ਨਾਂ ’ਤੇ ਆਮ ਲੋਕਾਂ ’ਚ ਵੰਡੀਆਂ ਪਾ ਰਹੀ ਹੈ, ਜਿਸ ਦਾ ਸਿੱਟਾ ਬਹੁਤ ਭਿਆਨਕ ਨਿਕਲੇਗਾ।
ਉਨ੍ਹਾਂ ਕਿਹਾ ਕਿ ਬੀਤੀਆਂ ਲੋਕ ਸਭਾ ਚੋਣਾਂ ਤੇ ਇਸ ਤੋਂ ਪਹਿਲਾਂ ਦੀਆਂ ਚੋਣਾਂ ਭਾਜਪਾ ਨੇ ਸਿਰਫ ਤੇ ਸਿਰਫ ਫਿਰਕੂ ਪੱਤਾ ਖੇਡ ਕੇ ਜਿੱਤੀਆਂ ਹਨ, ਜਦੋਂ ਕਿ ਵਿਕਾਸ ਦੇ ਨਾਂ ’ਤੇ ਉਨ੍ਹਾਂ ਕੋਈ ਕੰਮ ਨਹੀਂ ਕੀਤਾ।
Advertisement
Advertisement
Advertisement