ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਜਪਾ ਧਰਮ ਦੇ ਨਾਂ ’ਤੇ ਵੰਡੀਆਂ ਪਾ ਰਹੀ ਹੈ: ਰੰਧਾਵਾ

08:51 AM May 06, 2024 IST
ਰੈਲੀ ਦੌਰਾਨ ਕਾਂਗਰਸ ਉਮੀਦਵਾਰ ਸੁਖਜਿੰਦਰ ਰੰਧਾਵਾ ਤੇ ਹੋਰ।

ਐੱਨਪੀ ਧਵਨ
ਪਠਾਨਕੋਟ, 5 ਮਈ
ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਸ਼ਾਮ ਨੂੰ ਇੱਥੇ ਪਾਰਟੀ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਜਪਾ ਉਪਰ ਤਿੱਖੇ ਹਮਲੇ ਕੀਤੇ ਅਤੇ ਕਿਹਾ ਕਿ ਭਾਜਪਾ ਵਾਲੇ ਆਪਣੇ-ਆਪ ਨੂੰ ਵੱਧ ਰਾਸ਼ਟਰਵਾਦੀ ਦੱਸ ਰਹੇ ਹਨ ਤੇ ਧਰਮ ਦੇ ਨਾਂ ’ਤੇ ਲੋਕਾਂ ਵਿੱਚ ਵੰਡੀਆਂ ਪਾ ਰਹੇ ਹਨ। ਉਨ੍ਹਾਂ ਕਿਹਾ ,‘‘ਭਗਵਾਨ ਰਾਮ ਜੀ ਸਾਡੇ ਸਭਨਾਂ ਦੇ ਹਨ ਤੇ ਕਣ-ਕਣ ਵਿੱਚ ਵੱਸੇ ਹੋਏ ਹਨ। ਤੁਹਾਡੇ ਤਾਂ ਮੂੰਹ ’ਚ ਰਾਮ ਹੈ ਪਰ ਹਨੂਮਾਨ ਵਾਂਗ ਸਾਡੇ ਤਾਂ ਦਿਲ ’ਚ ਰਾਮ ਹੈ। ਮੇਰਾ ਪਿੰਡ ਡੇਰਾ ਬਾਬਾ ਨਾਨਕ ਹੈ ਅਤੇ ਅਸੀਂ 1971 ਦੀ ਜੰਗ ਵੇਲੇ ਫੌਜ ਦਾ ਸਾਥ ਦੇ ਕੇ ਪਾਕਿਸਤਾਨ ਦੀ ਹਿੱਕ ਤੇ ਚੜ੍ਹਾਈ ਕੀਤੀ। ਸਾਡੇ ਪਰਿਵਾਰ ਨੇ ਦੇਸ਼ ਲਈ ਕੁਰਬਾਨੀਆਂ ਕੀਤੀਆਂ ਅਤੇ ਸਾਡੇ ਵਿੱਚ ਭਾਜਪਾ ਵਾਲਿਆਂ ਨਾਲੋਂ ਵੱਧ ਦੇਸ਼ ਭਗਤੀ ਹੈ।’’ ਉਨ੍ਹਾਂ ਜੋਸ਼ ਵਿੱਚ ਆ ਕੇ ਜੈ ਸ੍ਰੀ ਰਾਮ ਅਤੇ ਭਾਰਤ ਮਾਤਾ ਕੀ ਜੈ ਦੇ ਨਾਅਰੇ ਵੀ ਲਗਵਾਏ। ਉਨ੍ਹਾਂ ਮੋਦੀ ਸਰਕਾਰ ਤੇ ਵਿਅੰਗ ਕੀਤਾ ਤੇ ਕਿਹਾ ਕਿ ਇਹ ਤਾਂ 2 ਹਜ਼ਾਰ ਰੁਪਏ ਦਾ ਨੋਟ ਨਹੀਂ ਚਲਾ ਸਕੇ ਤੇ ਦੇਸ਼ ਕੀ ਚਲਾ ਸਕਣਗੇ। ਉਨ੍ਹਾਂ ਸਾਫ ਕਿਹਾ ਕਿ ਪ੍ਰਧਾਨ ਮੰਤਰੀ ਜੀ ਦੱਸੋ 10 ਸਾਲਾਂ ਦੀਆਂ 20 ਕਰੋੜ ਨੌਕਰੀਆਂ ਕਿੱਥੇ ਗਈਆਂ। ਜੁਮਲੇਬਾਜ਼ੀ ਵਾਲੀਆਂ ਗੱਲਾਂ ਛੱਡੋ ਅਤੇ ਦੇਸ਼ ਨੂੰ ਤਰੱਕੀ ਵਾਲੇ ਪਾਸੇ ਲਿਜਾਣ ਵਾਲੀਆਂ ਗੱਲਾਂ ਉਪਰ ਆਓ। ਉਨ੍ਹਾਂ ਕਿਹਾ ਕਿ ਇਸ ਖੇਤਰ ਅੰਦਰ ਇੰਡਸਟਰੀ ਆਉਣੀ ਚਾਹੀਦੀ ਹੈ ਤਾਂ ਹੀ ਗੁਰਦਾਸਪੁਰ ਦਾ ਸਰਹੱਦੀ ਇਲਾਕਾ ਬਚ ਸਕੇਗਾ। ਸੁਖਜਿੰਦਰ ਰੰਧਾਵਾ ਨੇ ਸ਼੍ਰੋਮਣੀ ਅਕਾਲੀ ਦਲ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਵਾਰ ਕਿਸਾਨ ਅੰਦੋਲਨ ਹੋਣ ਕਾਰਨ ਇਨ੍ਹਾਂ ਦਾ ਭਾਜਪਾ ਨਾਲ ਗੱਠਜੋੜ ਨਹੀਂ ਹੋ ਸਕਿਆ। ਦੇਰ ਸਵੇਰ ਤੱਕ ਇਨ੍ਹਾਂ ਦਾ 2027 ਵਿੱਚ ਵਿਧਾਨ ਸਭਾ ਚੋਣਾਂ ਵੇਲੇ ਗੱਠਜੋੜ ਹੋਣਾ ਹੀ ਹੋਣਾ ਹੈ। ਇਸ ਕਰ ਕੇ ਇਨ੍ਹਾਂ ਨੂੰ ਵੋਟਾਂ ਪਾਉਣ ਦਾ ਕੋਈ ਫਾਇਦਾ ਨਹੀਂ। ਉਨ੍ਹਾਂ ‘ਆਪ’ ਦੀ ਸਰਕਾਰ ਬਾਰੇ ਵੀ ਕਿਹਾ ਕਿ ਇਹ ਵੀ ਫੇਲ੍ਹ ਸਾਬਿਤ ਹੋਈ ਹੈ। ਇਸ ਤੋਂ ਪਹਿਲਾਂ ਪਠਾਨਕੋਟ ਦੇ ਸਾਬਕਾ ਵਿਧਾਇਕ ਅਮਿਤ ਵਿੱਜ ਨੇ ਕਿਹਾ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀਆਂ ਆਸਾਂ ਤੇ ਖਰ੍ਹੀ ਨਹੀਂ ਉਤਰ ਸਕੀ। ਇਸ ਕਰਕੇ ਦੇਸ਼ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਲਿਆਓ।

Advertisement

Advertisement
Advertisement