ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੈਰਕਾਨੂੰਨੀ ਪੈਸੇ ਨਾਲ ਪ੍ਰਚਾਰ ਕਰ ਰਹੀ ਹੈ ਭਾਜਪਾ: ਸਿੱਬਲ

08:51 AM Apr 07, 2024 IST
ਨਵੀਂ ਦਿੱਲੀ, 6 ਅਪਰੈਲ ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਅੱਜ ਚੋਣ ਬਾਂਡ ਦੇ ਮੁੱਦੇ ’ਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਭਾਜਪਾ ਇਸ ਰਾਹੀਂ ਇਕੱਠੇ ਕੀਤੇ ‘ਗੈਰਕਾਨੂੰਨੀ ਪੈਸੇ’ ਨਾਲ ਆਪਣਾ ਪ੍ਰਚਾਰ ਕਰ ਰਹੀ ਹੈ ਜਦੋਂਕਿ ਜਾਂਚ ਏਜੰਸੀਆਂ ‘ਸੁੱਤੀਆਂ’ ਪਈਆਂ ਹਨ। ਇਹ ਹੀ ‘ਮੋਦੀ ਕੀ ਗਾਰੰਟੀ’ ਹੈ। ਚੋਣ ਬਾਂਡ ਸਬੰਧੀ ਮਾਮਲੇ ਵਿੱਚ ਪਟੀਸ਼ਨਰਾਂ ਲਈ ਕੇਸ ਲੜ ਰਹੇ ਸੀਨੀਅਰ ਵਕੀਲ ਸਿੱਬਲ ਨੇ ਇੱਥੇ ਇੱਕ ਪ੍ਰੈਸ ਕਾਨਫਰੰਸ ਵਿੱਚ ਦਾਅਵਾ ਕੀਤਾ ਕਿ 33 ਘਾਟੇ ਵਿੱਚ ਚੱਲ ਰਹੀਆਂ ਫਰਮਾਂ ਨੇ ਲਗਪਗ 581 ਕਰੋੜ ਰੁਪਏ ਦੇ ਚੋਣ ਬਾਂਡਾਂ ’ਚੋਂ 434 ਕਰੋੜ ਰੁਪਏ ਭਾਜਪਾ ਨੂੰ ਦਿੱਤੇ। ਉਨ੍ਹਾਂ ਕਿਹਾ ਕਿ ਚੋਣ ਬਾਂਡ ਸਬੰਧੀ ਸੁਪਰੀਮ ਕੋਰਟ ਦੇ ਫ਼ੈਸਲੇ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਭਾਜਪਾ ਅਤੇ ਹੋਰ ਪਾਰਟੀਆਂ ਕੋਲ ਪੈਸਾ ਗੈਰਕਾਨੂੰਨੀ ਸੀ। ਉਨ੍ਹਾਂ ਕਿਹਾ, ‘‘ਜੇ ਭਾਜਪਾ ਕੋਲ ਗੈਰਕਾਨੂੰਨੀ ਪੈਸਾ ਹੈ ਤਾਂ ਮੈਂ ਭਾਜਪਾ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਉਸ ਨੂੰ ਕੋਈ ਆਮਦਨ ਕਰ ਨੋਟਿਸ ਮਿਲਿਆ ਹੈ? ਮੈਂ ਆਮਦਨ ਕਰ ਵਿਭਾਗ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਤੁਸੀਂ ਭਾਜਪਾ ਨੂੰ ਕੋਈ ਨੋਟਿਸ ਭੇਜਿਆ ਹੈ? ਮੈਂ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਤੋਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਤੁਸੀਂ ਛਾਪਾ ਮਾਰਿਆ?’’ ਉਨ੍ਹਾਂ ਕਿਹਾ, ‘‘ਤੁਸੀਂ ਕਾਂਗਰਸ ਦਾ ਬੈਂਕ ਖਾਤਾ ਫਰੀਜ਼ ਕਰ ਦਿੱਤਾ ਹੈ ਪਰ ਤੁਹਾਨੂੰ (ਭਾਜਪਾ) ਲਗਪਗ 6,655 ਕਰੋੜ ਰੁਪਏ ਮਿਲੇ ਹਨ, ਕੀ ਤੁਹਾਡੇ ਖਾਤੇ ਫਰੀਜ਼ ਕੀਤੇ ਗਏ?’’ ਸਿੱਬਲ ਨੇ ਕਿਹਾ, ‘‘ਨਾ ਤਾਂ ਆਈਟੀ ਵਿਭਾਗ ਨੇ ਕੋਈ ਨੋਟਿਸ ਭੇਜਿਆ ਅਤੇ ਨਾ ਹੀ ਈਡੀ ਨੇ ਛਾਪੇ ਮਾਰੇ। ਸੀਬੀਆਈ ਨੇ ਵੀ ਐੱਫਆਈਆਰ ਦਰਜ ਨਹੀਂ ਕੀਤੀ। ਤੁਹਾਨੂੰ ਨਾ ਕੋਈ ਨੋਟਿਸ ਮਿਲਦਾ ਹੈ ਤੇ ਨਾ ਹੀ ਛਾਪੇ ਮਾਰੇ ਜਾਂਦੇ ਹਨ।’’ ਉਨ੍ਹਾਂ ਕਿਹਾ, ‘‘ਭਾਜਪਾ ਵੀ ਸੁਰੱਖਿਅਤ ਹੈ ਤੇ ਕੰਪਨੀਆਂ ਵੀ ਸੁਰੱਖਿਅਤ ਹਨ। ਈਡੀ, ਆਈਟੀ ਵਿਭਾਗ ਅਤੇ ਸੀਬੀਆਈ ਵਰਗੀਆਂ ਏਜੰਸੀਆਂ ਸੁੱਤੀਆਂ ਪਈਆਂ ਹਨ ਤੇ ਭਾਜਪਾ ਉਸ ਪੈਸੇ ਨਾਲ ਪ੍ਰਚਾਰ ਕਰ ਰਹੀ ਹੈ। ਇਹ ਹੀ ‘ਮੋਦੀ ਕੀ ਗਾਰੰਟੀ’ ਹੈ। ਗਾਰੰਟੀ ਇਹ ਹੈ ਕਿ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਵੇਗੀ ਕਿਉਂਕਿ ਈਡੀ, ਸੀਬੀਆਈ ਅਤੇ ਈਡੀ ਵਰਗੀਆਂ ਜਾਂਚ ਏਜੰਸੀਆਂ ਉਨ੍ਹਾਂ ਦੀਆਂ ਹੀ ਹਨ।’’ ਉਨ੍ਹਾਂ ਆਰਐੱਸਐੱਸ ਮੁਖੀ ਮੋਹਨ ਭਾਗਵਤ ਨੂੰ ਵੀ ਸਵਾਲ ਕੀਤਾ ਕਿ ਉਹ ਇਸ ਮੁੱਦੇ ’ਤੇ ਚੁੱਪ ਕਿਉਂ ਹਨ। ਉਨ੍ਹਾਂ ਕਿਹਾ, ‘‘ਮੈਂ ਮੋਹਨ ਭਾਗਵਤ ਜੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਕਹਿੰਦੇ ਹੋ ਕਿ ਤੁਸੀਂ ਸਿਆਸਤ ਨਹੀਂ ਕਰਦੇ ਅਤੇ ਦੇਸ਼ ਬਾਰੇ ਸੋਚਦੇ ਹੋ ਪਰ ਜਦੋਂ ਤੋਂ ਚੋਣ ਬਾਂਡ ਬਾਰੇ ਫ਼ੈਸਲਾ ਆਇਆ ਹੈ, ਤੁਸੀਂ ਕੁੱਝ ਨਹੀਂ ਕਿਹਾ। ਉਨ੍ਹਾਂ ਨੂੰ ਕਹਿਣਾ ਚਾਹੀਦਾ ਹੈ ਕਿ ਮੋਦੀ ਸਰਕਾਰ ਗਲਤ ਸੀ।’’ -ਪੀਟੀਆਈ

ਨਵੀਂ ਦਿੱਲੀ, 6 ਅਪਰੈਲ
ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਅੱਜ ਚੋਣ ਬਾਂਡ ਦੇ ਮੁੱਦੇ ’ਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਭਾਜਪਾ ਇਸ ਰਾਹੀਂ ਇਕੱਠੇ ਕੀਤੇ ‘ਗੈਰਕਾਨੂੰਨੀ ਪੈਸੇ’ ਨਾਲ ਆਪਣਾ ਪ੍ਰਚਾਰ ਕਰ ਰਹੀ ਹੈ ਜਦੋਂਕਿ ਜਾਂਚ ਏਜੰਸੀਆਂ ‘ਸੁੱਤੀਆਂ’ ਪਈਆਂ ਹਨ। ਇਹ ਹੀ ‘ਮੋਦੀ ਕੀ ਗਾਰੰਟੀ’ ਹੈ।
ਚੋਣ ਬਾਂਡ ਸਬੰਧੀ ਮਾਮਲੇ ਵਿੱਚ ਪਟੀਸ਼ਨਰਾਂ ਲਈ ਕੇਸ ਲੜ ਰਹੇ ਸੀਨੀਅਰ ਵਕੀਲ ਸਿੱਬਲ ਨੇ ਇੱਥੇ ਇੱਕ ਪ੍ਰੈਸ ਕਾਨਫਰੰਸ ਵਿੱਚ ਦਾਅਵਾ ਕੀਤਾ ਕਿ 33 ਘਾਟੇ ਵਿੱਚ ਚੱਲ ਰਹੀਆਂ ਫਰਮਾਂ ਨੇ ਲਗਪਗ 581 ਕਰੋੜ ਰੁਪਏ ਦੇ ਚੋਣ ਬਾਂਡਾਂ ’ਚੋਂ 434 ਕਰੋੜ ਰੁਪਏ ਭਾਜਪਾ ਨੂੰ ਦਿੱਤੇ। ਉਨ੍ਹਾਂ ਕਿਹਾ ਕਿ ਚੋਣ ਬਾਂਡ ਸਬੰਧੀ ਸੁਪਰੀਮ ਕੋਰਟ ਦੇ ਫ਼ੈਸਲੇ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਭਾਜਪਾ ਅਤੇ ਹੋਰ ਪਾਰਟੀਆਂ ਕੋਲ ਪੈਸਾ ਗੈਰਕਾਨੂੰਨੀ ਸੀ। ਉਨ੍ਹਾਂ ਕਿਹਾ, ‘‘ਜੇ ਭਾਜਪਾ ਕੋਲ ਗੈਰਕਾਨੂੰਨੀ ਪੈਸਾ ਹੈ ਤਾਂ ਮੈਂ ਭਾਜਪਾ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਉਸ ਨੂੰ ਕੋਈ ਆਮਦਨ ਕਰ ਨੋਟਿਸ ਮਿਲਿਆ ਹੈ? ਮੈਂ ਆਮਦਨ ਕਰ ਵਿਭਾਗ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਤੁਸੀਂ ਭਾਜਪਾ ਨੂੰ ਕੋਈ ਨੋਟਿਸ ਭੇਜਿਆ ਹੈ? ਮੈਂ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਤੋਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਤੁਸੀਂ ਛਾਪਾ ਮਾਰਿਆ?’’ ਉਨ੍ਹਾਂ ਕਿਹਾ, ‘‘ਤੁਸੀਂ ਕਾਂਗਰਸ ਦਾ ਬੈਂਕ ਖਾਤਾ ਫਰੀਜ਼ ਕਰ ਦਿੱਤਾ ਹੈ ਪਰ ਤੁਹਾਨੂੰ (ਭਾਜਪਾ) ਲਗਪਗ 6,655 ਕਰੋੜ ਰੁਪਏ ਮਿਲੇ ਹਨ, ਕੀ ਤੁਹਾਡੇ ਖਾਤੇ ਫਰੀਜ਼ ਕੀਤੇ ਗਏ?’’ ਸਿੱਬਲ ਨੇ ਕਿਹਾ, ‘‘ਨਾ ਤਾਂ ਆਈਟੀ ਵਿਭਾਗ ਨੇ ਕੋਈ ਨੋਟਿਸ ਭੇਜਿਆ ਅਤੇ ਨਾ ਹੀ ਈਡੀ ਨੇ ਛਾਪੇ ਮਾਰੇ। ਸੀਬੀਆਈ ਨੇ ਵੀ ਐੱਫਆਈਆਰ ਦਰਜ ਨਹੀਂ ਕੀਤੀ। ਤੁਹਾਨੂੰ ਨਾ ਕੋਈ ਨੋਟਿਸ ਮਿਲਦਾ ਹੈ ਤੇ ਨਾ ਹੀ ਛਾਪੇ ਮਾਰੇ ਜਾਂਦੇ ਹਨ।’’ ਉਨ੍ਹਾਂ ਕਿਹਾ, ‘‘ਭਾਜਪਾ ਵੀ ਸੁਰੱਖਿਅਤ ਹੈ ਤੇ ਕੰਪਨੀਆਂ ਵੀ ਸੁਰੱਖਿਅਤ ਹਨ। ਈਡੀ, ਆਈਟੀ ਵਿਭਾਗ ਅਤੇ ਸੀਬੀਆਈ ਵਰਗੀਆਂ ਏਜੰਸੀਆਂ ਸੁੱਤੀਆਂ ਪਈਆਂ ਹਨ ਤੇ ਭਾਜਪਾ ਉਸ ਪੈਸੇ ਨਾਲ ਪ੍ਰਚਾਰ ਕਰ ਰਹੀ ਹੈ। ਇਹ ਹੀ ‘ਮੋਦੀ ਕੀ ਗਾਰੰਟੀ’ ਹੈ। ਗਾਰੰਟੀ ਇਹ ਹੈ ਕਿ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਵੇਗੀ ਕਿਉਂਕਿ ਈਡੀ, ਸੀਬੀਆਈ ਅਤੇ ਈਡੀ ਵਰਗੀਆਂ ਜਾਂਚ ਏਜੰਸੀਆਂ ਉਨ੍ਹਾਂ ਦੀਆਂ ਹੀ ਹਨ।’’
ਉਨ੍ਹਾਂ ਆਰਐੱਸਐੱਸ ਮੁਖੀ ਮੋਹਨ ਭਾਗਵਤ ਨੂੰ ਵੀ ਸਵਾਲ ਕੀਤਾ ਕਿ ਉਹ ਇਸ ਮੁੱਦੇ ’ਤੇ ਚੁੱਪ ਕਿਉਂ ਹਨ। ਉਨ੍ਹਾਂ ਕਿਹਾ, ‘‘ਮੈਂ ਮੋਹਨ ਭਾਗਵਤ ਜੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਕਹਿੰਦੇ ਹੋ ਕਿ ਤੁਸੀਂ ਸਿਆਸਤ ਨਹੀਂ ਕਰਦੇ ਅਤੇ ਦੇਸ਼ ਬਾਰੇ ਸੋਚਦੇ ਹੋ ਪਰ ਜਦੋਂ ਤੋਂ ਚੋਣ ਬਾਂਡ ਬਾਰੇ ਫ਼ੈਸਲਾ ਆਇਆ ਹੈ, ਤੁਸੀਂ ਕੁੱਝ ਨਹੀਂ ਕਿਹਾ। ਉਨ੍ਹਾਂ ਨੂੰ ਕਹਿਣਾ ਚਾਹੀਦਾ ਹੈ ਕਿ ਮੋਦੀ ਸਰਕਾਰ ਗਲਤ ਸੀ।’’ -ਪੀਟੀਆਈ

Advertisement

Advertisement