ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੈਸੇ ਦੇ ਕੇ ਵੋਟਾਂ ਖਰੀਦ ਰਹੀ ਹੈ ਭਾਜਪਾ: ਮਮਤਾ

07:22 AM May 09, 2024 IST

ਕੋਲਕਾਤਾ, 8 ਮਈ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਨੇ ਅੱਜ ਇੱਥੇ ਦੋਸ਼ ਲਾਇਆ ਕਿ ਭਾਜਪਾ ਲੋਕਾਂ ਨੂੰ ਪੈਸੇ ਦੇ ਕੇ ਉਨ੍ਹਾਂ ਦੀਆਂ ਵੋਟਾਂ ਖਰੀਦ ਰਹੀ ਹੈ। ਤ੍ਰਿਣਮੂਲ ਕਾਂਗਰਸ ਉਮੀਦਵਾਰ ਮਿਤਾਲੀ ਬਾਗ ਦੇ ਸਮਰਥਨ ’ਚ ਆਰਾਮਬਾਗ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਨੇ ਦੋਸ਼ ਲਾਇਆ ਕਿ ਭਾਜਪਾ ਵੋਟ ਖਰੀਦਣ ਲਈ ਲੋਕਾਂ ਨੂੰ 5000 ਰੁਪਏ, 10,000 ਅਤੇ 15,000 ਰੁਪਏ ਤੱਕ ਦੇ ਰਹੀ ਹੈ। ਉਨ੍ਹਾਂ ਕਿਹਾ, ‘‘ਭਾਜਪਾ ਦੇ ਮੌਜੂਦਾ ਆਗੂ ਪੁਰਾਣੇ ਸਮੇਂ ਦੇ ਸੀਪੀਆਈ(ਐੱਮ) ਦੇ ਸਮਾਜ ਵਿਰੋਧੀ ਲੋਕਾਂ ਵਾਂਗ ਹਨ। ਜੇਕਰ ਤੁਸੀਂ ਅਤਿਵਾਦ ਦਾ ਰਾਜ ਕਾਇਮ ਨਹੀਂ ਰੱਖਣਾ ਚਾਹੁੰਦੇ ਤਾਂ ਭਾਜਪਾ ਨੂੰ ਵੋਟ ਦੇਣ ਤੋਂ ਬਚੋ।’’ ਮਮਤਾ ਨੇ ਕਿਹਾ ਕਿ ਇਹ ਚੋਣਾਂ ਦਿੱਲੀ ਵਿੱਚ ਸੱਤਾ ਸਮੀਕਰਨ ਬਦਲਣ ਲਈ ਹਨ। ਉਨ੍ਹਾਂ ਕਿਹਾ, ‘‘ਦਿੱਲੀ ਵਿੱਚ ਇਸ ਸੱਤਾ ਸਮੀਕਰਨ ਨੂੰ ਬਦਲਣਾ ਪਵੇਗਾ ਅਤੇ ਬਦਲਾਅ ਲਿਆਉਣਾ ਪਵੇਗਾ।’’ ਤ੍ਰਿਣਮੂਲ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਭਾਜਪਾ ਦੀ ਪੱਛਮੀ ਬੰਗਾਲ ਦੇ ਲੋਕਾਂ ਨੂੰ ਬਦਨਾਮ ਕਰਨ ਦੀ ਆਦਤ ਹੈ। ਉਨ੍ਹਾਂ ਕਿਹਾ, ‘‘ਦੇਖੋ, ਉਨ੍ਹਾਂ ਕਿਵੇਂ ਸੰਦੇਸ਼ਖਲੀ ਦੀਆਂ ਮਹਿਲਾਵਾਂ ਨੂੰ ਜਬਰ-ਜਨਾਹ ਦੇ ਝੂਠੇ ਦੋਸ਼ ਲਗਾਉਣ ਲਈ ਪੈਸੇ ਦੇ ਕੇ ਉਨ੍ਹਾਂ ਦਾ ਅਪਮਾਨ ਕੀਤਾ ਹੈ।’’ ਮਮਤਾ ਨੇ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੇਰ ਤੋਂ ਸ਼ਾਮ ਤੱਕ ਝੂੁਠ ਬੋਲਦੇ ਰਹਿੰਦੇ ਹਨ। ਉਨ੍ਹਾਂ ਕਿਹਾ, ‘‘ਭਾਜਪਾ ਸੀਏਏ ਅਤੇ ਐੱਨਆਰਸੀ ਦੀ ਵਰਤੋਂ ਕਰਕੇ ਲੋਕਾਂ ਨੂੰ ਬਾਹਰ ਕੱਢ ਦੇਵੇਗੀ। ਜੇਕਰ ਮੋਦੀ ਮੁੜ ਸੱਤਾ ਵਿੱਚ ਆਉਂਦੇ ਹਨ ਤਾਂ ਘੱਟ ਗਿਣਤੀਆਂ, ਆਦਿਵਾਸੀਆਂ ਅਤੇ ਹੋਰ ਪੱਛੜੇ ਵਰਗਾਂ ਦੇ ਅੱਗੇ ਹੋਂਦ ਦਾ ਸੰਕਟ ਪੈਦਾ ਹੋ ਜਾਵੇਗਾ।’’ -ਪੀਟੀਆਈ

Advertisement

Advertisement
Advertisement