For the best experience, open
https://m.punjabitribuneonline.com
on your mobile browser.
Advertisement

‘ਅੰਨ ਭਾਗਿਆ’ ਸਕੀਮ ਨੂੰ ਨੁੱਕਰੇ ਲਾਉਣ ਦੀ ਕੋਸ਼ਿਸ਼ ’ਚ ਭਾਜਪਾ: ਕਾਂਗਰਸ

09:10 PM Jun 29, 2023 IST
‘ਅੰਨ ਭਾਗਿਆ’ ਸਕੀਮ ਨੂੰ ਨੁੱਕਰੇ ਲਾਉਣ ਦੀ ਕੋਸ਼ਿਸ਼ ’ਚ ਭਾਜਪਾ  ਕਾਂਗਰਸ
Advertisement
Advertisement

ਨਵੀਂ ਦਿੱਲੀ, 25 ਜੂਨ

ਕਾਂਗਰਸ ਨੇ ਦੋਸ਼ ਲਾਇਆ ਕਿ ਕੇਂਦਰ ਕਰਨਾਟਕ ਵਿੱਚ ‘ਅੰਨ ਭਾਗਿਆ’ ਯੋਜਨਾ ਨੂੰ ਨੁੱਕਰੇ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਸੂਬਾ ਸਰਕਾਰ ਵੱਲੋਂ ਦਸ ਕਿਲੋ ਮੁਫ਼ਤ ਚੌਲ ਦੇਣ ਦੀ ਸਕੀਮ ਛੇਤੀ ਹੀ ਲਾਗੂ ਕੀਤੀ ਜਾਵੇਗੀ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਦੋਸ਼ ਲਾਇਆ ਕਿ ਕਰਨਾਟਕ ਦਾ ‘ਦੁਰਭਾਗ’ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਆਪਣੇ ਸੁਰੱਖਿਅਤ ਭਵਿੱਖ ਲਈ ਵੋਟ ਪਾਉਣ ਵਾਲੇ ਸੂਬੇ ਦੇ ਗਰੀਬ ਲੋਕਾਂ ਨੂੰ ਸਜ਼ਾ ਦੇ ਰਹੇ ਹਨ।’ ਜੈਰਾਮ ਰਮੇਸ਼ ਨੇ ਕਿਹਾ, ‘ਕਰਨਾਟਕ ਵਿੱਚ ‘ਪਹਿਲੀ ਜਨਵਰੀ 2023 ਤੋਂ 24 ਮਈ 2023 ਤੱਕ ਰਹੀ ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ਨੇ ਖੁੱਲ੍ਹੀ ਮੰਡੀ ਵਿਕਰੀ ਯੋਜਨਾ ਤਹਿਤ ਸਾਰੇ ਸੂਬਿਆਂ ਤੋਂ 3400 ਪ੍ਰਤੀ ਕੁਇੰਟਲ ਦੇ ਹਿਸਾਬ ਨਾਲ 95 ਫੀਸਦ ਚੌਲ ਚੁੱਕੇ। ਇਹ ਸਾਰਾ ਕੁਝ ‘ਮੋਦੀ ਜੀ ਦੇ ਆਸ਼ੀਰਵਾਦ’ ਨਾਲ ਹੋਇਆ।’ -ਪੀਟੀਆਈ

Advertisement
Tags :
Advertisement
Advertisement
×