ਭਾਜਪਾ ਕੋਲ ‘ਸਵਾਲ ਬਦਲੇ ਨਕਦੀ’ ਦਾ ਕੋਈ ਸਬੂਤ ਨਹੀਂ: ਮੋਇਤਰਾ
11:50 PM Oct 28, 2023 IST
ਨਵੀਂ ਦਿੱਲੀ, 28 ਅਕਤੂਬਰ
ਤ੍ਰਿਣਮੂਲ ਕਾਂਗਰਸ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਅੱਜ ਕਿਹਾ ਕਿ ਉਨ੍ਹਾਂ ਖ਼ਿਲਾਫ਼ ਭਾਜਪਾ ਦਾ ‘ਸਵਾਲ ਬਦਲੇ ਨਕਦੀ’ ਦਾ ਦੋਸ਼ ‘ਨਾਕਾਮ’ ਹੋ ਗਿਆ ਹੈ ਕਿਉਂਕਿ ਇਸ ਦੇ ਪੱਖ ਵਿੱਚ ਉਸ ਕੋਲ ਕੋਈ ਸਬੂਤ ਨਹੀਂ ਹੈ। ਉਨ੍ਹਾਂ ਨਾਲ ਹੀ ਸਵਾਲ ਕੀਤਾ, ‘‘ਧੋਖੇਬਾਜ਼ ਐੱਫਪੀਆਈ ਦੀ ਮਾਲਕੀ ਵਾਲੇ ਅਡਾਨੀ ਨੂੰ ਬੰਦਰਗਾਹਾਂ ਅਤੇ ਹਵਾਈ ਅੱਡਿਆਂ ਨੂੰ ਖ਼ਰੀਦਣ ਦੀ ਮਨਜ਼ੂਰੀ ਕਿਵੇਂ ਮਿਲ ਗਈ।’’ ਮੋਇਤਰਾ ਨੇ ‘ਐਕਸ’ ਉੱਤੇ ਕਿਹਾ, ‘‘ਪਹਿਲਾ ਭਾਜਪਾ ਨੇ ਸਵਾਲਾਂ ਬਦਲੇ ਨਕਦੀ ਕਿਹਾ ਸੀ। ਫਰਜ਼ੀ ਦੋਸ਼ ਦੇ ਸਮਰਥਨ ਵਿੱਚ ਕੋਈ ਸਬੂਤ ਨਾ ਹੋਣ ਕਾਰਨ ਉਹ ਨਾਕਾਮ ਹੋ ਗਈ। ਹੁਣ ਇਹ ‘ਰਾਸ਼ਟਰੀ ਸੁਰੱਖਿਆ’ ਬਣ ਗਿਆ ਹੈ।’’ -ਪੀਟੀਆਈ
Advertisement
Advertisement