For the best experience, open
https://m.punjabitribuneonline.com
on your mobile browser.
Advertisement

ਭਾਜਪਾ ਨੇ ਸ਼ਹਿਰ ਨੂੰ ‘ਅਪਰਾਧ ਦੀ ਰਾਜਧਾਨੀ’ ਬਣਾਇਆ: ਕੇਜਰੀਵਾਲ

07:47 AM Jan 11, 2025 IST
ਭਾਜਪਾ ਨੇ ਸ਼ਹਿਰ ਨੂੰ ‘ਅਪਰਾਧ ਦੀ ਰਾਜਧਾਨੀ’ ਬਣਾਇਆ  ਕੇਜਰੀਵਾਲ
ਮੀਡੀਆ ਨੂੰ ਸੰਬੋਧਨ ਕਰਦੇ ਹੋਏ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ। -ਫੋਟੋ: ਮਾਨਸ ਰੰਜਨ ਭੂਈ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਜਨਵਰੀ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਜਪਾ ’ਤੇ ਤਿੱਖਾ ਹਮਲਾ ਕਰਦੇ ਹੋਏ, ਉਨ੍ਹਾਂ ’ਤੇ ਦਿੱਲੀ ਨੂੰ ‘ਭਾਰਤ ਦੀ ਅਪਰਾਧ ਦੀ ਰਾਜਧਾਨੀ’ ਵਿੱਚ ਬਦਲਣ ਦਾ ਦੋਸ਼ ਲਗਾਇਆ। ਇਥੇ ਇੱਕ ਰੈਲੀ ਵਿੱਚ ਬੋਲਦਿਆਂ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਭਾਜਪਾ ਦੀ ਦਿੱਲੀ ਪ੍ਰਤੀ ਅਣਗਹਿਲੀ ਅਤੇ ‘ਨਫ਼ਰਤ’ ਪਿਛਲੇ 25 ਸਾਲਾਂ ਤੋਂ ਕੌਮੀ ਰਾਜਧਾਨੀ ਦੀ ਸੱਤਾ ਹਾਸਲ ਕਰਨ ਵਿੱਚ ਨਾਕਾਮੀ ਦਾ ਮੁੱਖ ਦਾ ਕਾਰਨ ਹੈ। ਲੁੱਟਾਂ-ਖੋਹਾਂ, ਚੇਨ ਸਨੈਚਿੰਗ ਅਤੇ ਗੈਂਗ ਵਾਰ ਵਰਗੇ ਮੁੱਦਿਆਂ ਵੱਲ ਇਸ਼ਾਰਾ ਕਰਦੇ ਹੋਏ ਕੇਜਰੀਵਾਲ ਨੇ ਦੋਸ਼ ਲਾਇਆ ਕਿ ਦਿੱਲੀ ਔਰਤਾਂ ਲਈ ਬਾਹਰ ਜਾਣ ਲਈ ਅਸੁਰੱਖਿਅਤ ਹੋ ਗਈ ਹੈ।
ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਜੇ ‘ਆਪ’ ਦੀ ਸਰਕਾਰ ਬਣਦੀ ਹੈ ਤਾਂ ਨਿੱਜੀ ਸੁਰੱਖਿਆ ਗਾਰਡਾਂ ਨੂੰ ਨਿਯੁਕਤ ਕਰਨ ਲਈ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ (ਆਰਡਬਲਿਊਏ) ਨੂੰ ਫੰਡ ਮੁਹੱਈਆ ਕਰਵਾਏ ਜਾਣਗੇ, ਜਿਸ ਦਾ ਉਦੇਸ਼ ਪੁਲੀਸ ਫੋਰਸ ਦੀ ਥਾਂ ਲਏ ਬਿਨਾਂ ਸੁਰੱਖਿਆ ਨੂੰ ਵਧਾਉਣਾ ਹੈ। ਕੇਜਰੀਵਾਲ ਨੇ ਭਾਜਪਾ ਦੇ ਪਰਵੇਸ਼ ਵਰਮਾ ਖ਼ਿਲਾਫ਼ ਚੋਣ ਕਮਿਸ਼ਨ ਤੋਂ ਕਾਰਵਾਈ ਦੀ ਮੰਗ ਕੀਤੀ ਹੈ ਉਨ੍ਹਾਂ ਭਾਜਪਾ ਦੀ ਆਲੋਚਨਾ ਕੀਤੀ ਅਤੇ ਇਸ ਨੂੰ ‘ਧਰਨਾ ਪਾਰਟੀ’ ਕਿਹਾ ਅਤੇ ਇਸ ’ਤੇ ਰੋਹਿੰਗਿਆ ਮੁੱਦੇ ਦੇ ਬਹਾਨੇ ਪੂਰਵਾਂਚਲ ਦੇ ਵੋਟਰਾਂ ਨੂੰ ਵੰਡਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਭਾਜਪਾ ਨੇ ਦਿੱਲੀ ਨੂੰ ਭਾਰਤ ਦੀ ਅਪਰਾਧ ਦੀ ਰਾਜਧਾਨੀ ਬਣਾ ਦਿੱਤਾ ਹੈ। ਦਿੱਲੀ ਵਿੱਚ ਲੁੱਟਾਂ-ਖੋਹਾਂ, ਚੇਨ ਸਨੈਚਿੰਗ ਅਤੇ ਗੈਂਗ ਵਾਰ ਹੋ ਰਹੇ ਹਨ, ਔਰਤਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਭਾਜਪਾ ਦਿੱਲੀ ਦੇ ਲੋਕਾਂ ਨਾਲ ਨਫ਼ਰਤ ਕਰਦੀ ਹੈ। ਉਨ੍ਹਾਂ ਦੀ ਨਫ਼ਰਤ ਕਾਰਨ ਉਹ ਪਿਛਲੇ 25 ਸਾਲਾਂ ਵਿੱਚ ਦਿੱਲੀ ਵਿੱਚ ਸੱਤਾ ਵਿੱਚ ਵਾਪਸ ਨਹੀਂ ਆਏ। ਉਨ੍ਹਾਂ ਕਿਹਾ ਕਿ ਉਹ ਦਿੱਲੀ ਦੇ ਲੋਕਾਂ ਨੂੰ ਭਰੋਸਾ ਦਿਵਾਉਂਦਾ ਹੈ ਕਿ ‘ਆਪ’ ਦੀ ਸਰਕਾਰ ਬਣਨ ’ਤੇ ਆਰਡਬਲਿਊਏਜ਼ ਨੂੰ ਨਿੱਜੀ ਸੁਰੱਖਿਆ ਨਿਯੁਕਤ ਕਰਨ ਲਈ ਦਿੱਲੀ ਸਰਕਾਰ ਤੋਂ ਫੰਡ ਮਿਲੇਗਾ। ਪੁਲੀਸ ਨੂੰ ਬਦਲਣਾ ਸਾਡਾ ਮਕਸਦ ਨਹੀਂ ਹੈ... ਕੱਲ੍ਹ ਉਨ੍ਹਾਂ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਸੀ ਕਿ ਭਾਜਪਾ ਪੁਰਵਾਂਚਲ ਦੇ ਲੋਕਾਂ ਦੀਆਂ ਵੋਟਾਂ ਕੱਟ ਰਹੀ ਹੈ। ਰੋਹਿੰਗਿਆ ਦੇ ਹਵਾਲੇ ਨਾਲ ਵੋਟਾਂ ਹਟਾਉਣ ਦਾ ਕੰਮ ਕੀਤਾ ਜਾ ਰਿਹਾ ਹੈ।

Advertisement

ਕੇਜਰੀਵਾਲ ਨੇ ਕੱਚੀਆਂ ਕਲੋਨੀਆਂ ਦੇ ਮਾਮਲੇ ’ਤੇ ਭਾਜਪਾ ਦੀ ਕਾਰਗੁਜ਼ਾਰੀ ’ਤੇ ਚੁੱਕੇ ਸਵਾਲ

‘ਆਪ’ ਮੁਖੀ ਅਰਵਿੰਦ ਕੇਜਰੀਵਾਲ ਨੇ ਪਿਛਲੇ ਦਹਾਕੇ ਦੌਰਾਨ ਦਿੱਲੀ ਵਿੱਚ ਗੈਰਕਾਨੂੰਨੀ ਕਲੋਨੀਆਂ ਨੂੰ ਨਜ਼ਰਅੰਦਾਜ਼ ਕਰਨ ਲਈ ਭਾਜਪਾ ਦੀ ਆਲੋਚਨਾ ਕੀਤੀ। ਪ੍ਰੈੱਸ ਕਾਨਫਰੰਸ ਵਿੱਚ ਬੋਲਦਿਆਂ ਕੇਜਰੀਵਾਲ ਨੇ ਕਿਹਾ ਕਿ ਉਹ ਭਾਜਪਾ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਪਿਛਲੇ 10 ਸਾਲਾਂ ਵਿੱਚ ਦਿੱਲੀ ਦੀਆਂ ਅਣਅਧਿਕਾਰਤ ਕਾਲੋਨੀਆਂ ਲਈ ਕੀ ਕੀਤਾ ਹੈ। ਕੀ ਉਨ੍ਹਾਂ ਨੇ ‘ਪੁਰਵਾਂਚਲ’ ਸਮਾਜ ਲਈ ਇਕ ਵੀ ਸੜਕ, ਸਿੰਗਲ ਲੇਨ ਬਣਾਈ ਹੈ। ਉਨ੍ਹਾਂ ਕੋਲ ਇੰਨੀ ਤਾਕਤ ਸੀ, ਉਨ੍ਹਾਂ ਨੂੰ ਅਜਿਹਾ ਕਰਨਾ ਚਾਹੀਦਾ ਸੀ। ਕੇਜਰੀਵਾਲ ਨੇ ਆਪਣੀ ਸਰਕਾਰ ਦੇ ਯਤਨਾਂ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਉਨ੍ਹਾਂ ਇਨ੍ਹਾਂ ਕਲੋਨੀਆਂ ਵਿੱਚ ਸੀਵਰ ਕੁਨੈਕਸ਼ਨ, ਬਿਜਲੀ ਕੁਨੈਕਸ਼ਨ, ਪਾਣੀ ਦੀ ਪਾਈਪ ਲਾਈਨ, ਸੀਸੀਟੀਵੀ ਕੈਮਰੇ ਲਗਾ। ਸਕੂਲ, ‘ਮੁਹੱਲਾ’ ਕਲੀਨਿਕ, ਹਸਪਤਾਲ ਖੋਲ੍ਹੇ ਗਏ। ਉਨ੍ਹਾਂ ਇਨ੍ਹਾਂ ਨੂੰ ਸਨਮਾਨਜਨਕ ਜੀਵਨ ਦਿੱਤਾ। ਭਾਜਪਾ ਨੇ ਇਨ੍ਹਾਂ ਲਈ ਕੀ ਕੀਤਾ ਹੈ, ਸਿਵਾਏ ਗੰਦੀ ਰਾਜਨੀਤੀ ਦੇ। ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਪੁਰਵਾਂਚਲੀ ਵੋਟਰਾਂ ਦਾ ਫੀਸਦ ਵੀਹ ਸੀਟਾਂ ਉਪਰ ਅਸਰ ਪਾਉਂਦਾ ਹੈ ਅਤੇ ਵੱਡੇ ਵੋਟ ਬੈਂਕ ਵੱਲ ਆਮ ਆਦਮੀ ਪਾਰਟੀ ਅਤੇ ਭਾਜਪਾ ਦੀ ਬਾਜ ਅੱਖ ਲੱਗੀ ਹੋਈ ਹੈ।

Advertisement

Advertisement
Author Image

joginder kumar

View all posts

Advertisement