ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਜਪਾ ਨੇ ਨੌਂ ਸਾਲ ਸੂਬੇ ਲਈ ਕੁੱਝ ਨਹੀਂ ਕੀਤਾ: ਅਰੋੜਾ

07:56 AM Mar 28, 2024 IST
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਾਂਗਰਸੀ ਆਗੂ ਅਸ਼ੋਕ ਅਰੋੜਾ।

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 27 ਮਾਰਚ
ਵਿਰੋਧੀ ਧਿਰਾਂ ਦੇ ‘ਇੰਡਿਆ’ ਗੱਠਜੋੜ ਦੇ ਉਮੀਦਵਾਰ ਸੁਸ਼ੀਲ ਗੁਪਤਾ ਤੇ ਕਾਂਗਰਸ ਦੇ ਸੀਨੀਅਰ ਆਗੂ ਅਸ਼ੋਕ ਅਰੋੜਾ ਨੇ ਕਿਹਾ ਹੈ ਕਿ ਉਹ 30 ਮਾਰਚ ਨੂੰ ਥਾਨੇਸਰ ਹਲਕੇ ਵਿਚ ਇਕ ਦਰਜਨ ਤੋਂ ਵਧ ਰੈਲੀਆਂ ਨੂੰ ਸੰਬੋਧ ਕਰ ਕੇ ਲੋਕਾਂ ਨੂੰ ‘ਇੰਡਿਆ’ ਗੱਠਜੋੜ ਦੇ ਉਮੀਦਵਾਰ ਨੂੰ ਵੋਟ ਦੇਣ ਦੀ ਅਪੀਲ ਕਰਨਗੇ। ਅਰੋੜਾ ਨੇ ਅੱਜ ਕੇਡੀਬੀ ਰੋਡ ਸਥਿਤ ਦਫਤਰ ਵਿਚ ਕਾਰਕੁਨਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਗੱਠਜੋੜ ਦਾ ਉਮੀਦਵਾਰ ਕੁਰੂਕਸ਼ੇਤਰ ਲੋਕ ਸਭਾ ਸੀਟ ਤੋਂ ਵੱਡੇ ਫਰਕ ਨਾਲ ਜਿੱਤ ਹਾਸਲ ਕਰੇਗਾ। ਉਨ੍ਹਾਂ ਕਿਹਾ ਕਿ ਪਿਛਲੇ 9 ਸਾਲ ਤੋਂ ਭਾਜਪਾ ਸਰਕਾਰ ਨੇ ਕੋਈ ਵੀ ਵਿਕਾਸ ਦਾ ਕੰਮ ਨਹੀਂ ਕੀਤਾ। ਸੂਬੇ ਦਾ ਹਰ ਵਰਗ ਦੁਖੀ ਹੈ। ਉਨ੍ਹਾਂ ਨੇ ਭਾਜਪਾ ਉਮੀਦਵਾਰ ਨਵੀਨ ਜਿੰਦਲ ਨੂੰ ਲੱਮੇ ਹੱਥੀਂ ਲੈਂਦਿਆ ਕਿਹਾ ਕਿ ਕੁਰੂਕਸ਼ੇਤਰ ਨੂੰ ਆਪਣਾ ਪਰਿਵਾਰ ਦੱਸਣ ਵਾਲੇ ਜਿੰਦਲ ਦੱਸਣ ਕੇ ਕਰੋਨਾਕਾਲ ਵਿਚ ਜਦੋਂ ਕੁਰੂਕਸ਼ੇਤਰ ਦੇ ਲੋਕ ਤਰਾਹ ਤਰਾਹ ਕਰ ਰਹੇ ਸਨ, ਆਕਸੀਜਨ ਦੀ ਕਮੀ ਕਰਕੇ ਲੋਕ ਮਰ ਰਹੇ ਸਨ, ਦੁਕਾਨਦਾਰ, ਰੇਹੜੀ ਵਾਲੇ ਅਤੇ ਮਜ਼ਦੂਰ ਹਰ ਕਿਸੇ ਦਾ ਧੰਦਾ ਚੌਪਟ ਹੋ ਗਿਆ ਸੀ, ਉਸ ਵੇਲੇ ਜਿੰਦਲ ਕਿਥੇ ਸਨ। ਅਰੋੜਾ ਨੇ ਕਿਹਾ ਕਿ 2014 ਵਿਚ ਨਵੀਨ ਜਿੰਦਲ ਨੇ ਕਾਂਗਰਸ ਵੱਲੋਂ ਕੁਰੂਕਸ਼ੇਤਰ ਤੋਂ ਲੋਕ ਸਭਾ ਚੋਣ ਲੜੀ ਸੀ ਅਤੇ ਉਸ ਸਮੇਂ ਸੂਬੇ ਦੀਆਂ ਸਾਰੀਆਂ 10 ਸੀਟਾਂ ’ਤੇ ਕਾਂਗਰਸ ਨੇ ਜਿੱਤ ਹਾਸਲ ਕੀਤੀ ਸੀ। ਅਰੋੜਾ ਨੇ ਕਿਹਾ ਕਿ ਹੁਣ ਨਵੀਨ ਜਿੰਦਲ ਭਾਜਪਾ ਦੀ ਟਿਕਟ ਮਿਲਣ ’ਤੇ ਕੁਝ ਮਿੰਟ ਪਹਿਲਾਂ ਹੀ ਕਾਂਗਰਸ ਛੱਡ ਕੇ ਕਿਸ ਦਬਾਅ ਵਿਚ ਭਾਜਪਾ ਵਿਚ ਸ਼ਾਮਲ ਹੋਏ ਹਨ, ਇਹ ਲੋਕ ਜਾਣਦੇ ਹਨ।

Advertisement

Advertisement
Advertisement