ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਈਵਾਲ ਪਾਰਟੀ ਤੋਂ ਵੱਖ ਹੋ ਕੇ ਭਾਜਪਾ ਮਜ਼ਬੂਤ ਹੋਈ: ਖੰਨਾ

09:08 AM Sep 24, 2024 IST
ਮੀਟਿੰਗ ’ਚ ਸ਼ਾਮਲ ਅਰਵਿੰਦ ਖੰਨਾ, ਦਿਆਲ ਸਿੰਘ ਸੋਢੀ ਤੇ ਹੋਰ ਆਗੂ।

ਗੁਰਦੀਪ ਸਿੰਘ ਲਾਲੀ
ਸੰਗਰੂਰ, 23 ਸਤੰਬਰ
ਭਾਜਪਾ ਦੇ ਮੈਂਬਰਸ਼ਿਪ ਅਭਿਆਨ ਦੀ ਸਫ਼ਲਤਾ ਲਈ ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾ ਦੀ ਅਗਵਾਈ ’ਚ ਸੂਬਾ ਪੱਧਰੀ ਮੀਟਿੰਗ ਭਾਜਪਾ ਦੇ ਜ਼ਿਲ੍ਹਾ ਸੰਗਰੂਰ ਦਫ਼ਤਰ ਵਿੱਚ ਹੋਈ। ਇਸ ਵਿੱਚ ਭਾਜਪਾ ਪੰਜਾਬ ਦੇ ਸੰਗਠਨ ਮਹਾਂ ਮੰਤਰੀ ਸ੍ਰੀਨਿਵਾਸੁਲੁ, ਅਵਿਨਾਸ਼ ਰਾਏ ਖੰਨਾ, ਪ੍ਰਨੀਤ ਕੌਰ, ਦਿਆਲ ਸਿੰਘ ਸੋਢੀ, ਰਾਕੇਸ਼ ਰਾਠੌਰ, ਜਤਿੰਦਰ ਮਿੱਤਲ, ਜਗਮੋਹਨ ਸਿੰਘ ਰਾਜੂ, ਸੂਰਜ, ਜੀਵਨ ਗਰਗ, ਭਾਜਪਾ ਜ਼ਿਲ੍ਹਾ ਸੰਗਰੂਰ-1 ਦੇ ਪ੍ਰਧਾਨ ਧਰਮਿੰਦਰ ਸਿੰਘ ਦੁੱਲਟ ਤੋਂ ਇਲਾਵਾ ਲੋਕ ਸਭਾ ਅਤੇ ਵਿਧਾਨ ਸਭਾ ਦੀ ਸੀਟ ਉੱਪਰ ਲੜ ਚੁੱਕੇ ਉਮੀਦਵਾਰ ਵੀ ਸ਼ਾਮਲ ਹੋਏ।
ਅਰਵਿੰਦ ਖੰਨਾ ਨੇ ਵਰਕਰਾਂ ਅਤੇ ਆਗੂਆਂ ਨੂੰ ਪਾਰਟੀ ਦੇ ਮੈਂਬਰਸ਼ਿਪ ਅਭਿਆਨ ਨੂੰ ਹੋਰ ਤੇਜ਼ ਕਾਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਭਾਈਵਾਲ ਪਾਰਟੀ ਤੋਂ ਵੱਖ ਵੱਖ ਹੋਣ ਤੋਂ ਬਾਅਦ ਭਾਜਪਾ ਦਾ ਆਧਾਰ ਪੰਜਾਬ ਅੰਦਰ ਮਜ਼ਬੂਤੀ ਨਾਲ ਅੱਗੇ ਵਧ ਰਿਹਾ ਹੈ। ਪੰਜਾਬ ਦੀ ਸੱਤਾ ’ਤੇ ਭਾਜਪਾ ਦੇ ਕਾਬਜ਼ ਹੋਣ ਤੋਂ ਬਾਅਦ ਸੂਬੇ ਨੂੰ ਵਿਕਾਸ ਦੀ ਨਵੀਂ ਰਾਹ ਮਿਲੇਗੀ ਤੇ ਹਰ ਪੰਜਾਬੀ ਨੂੰ ਫਾਇਦਾ ਹੋਵੇਗਾ। ਸ੍ਰੀ ਖੰਨਾ ਨੇ ਕਿਹਾ ਕਿ ਦੇਸ਼ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਹਰ ਮੋਰਚੇ ’ਤੇ ਸਹੀ ਦਿਸ਼ਾ ਵੱਲ ਅੱਗੇ ਵਧ ਰਿਹਾ ਹੈ। ਸ੍ਰੀ ਖੰਨਾ ਨੇ ਪੁੱਜੇ ਵਰਕਰਾਂ ਨੂੰ ਮੁੜ ਤੋਂ ਦੁਹਰਾਇਆ ਕਿ ਪੰਜਾਬ ਦੀ ਖੁਸ਼ਹਾਲੀ ’ਤੇ ਤਰੱਕੀ ਲਈ ਸੂਬੇ ਦੀ ਵਾਂਗਡੋਰ ਭਾਜਪਾ ਕੋਲ ਹੋਣਾ ਬਹੁਤ ਜ਼ਰੂਰੀ ਹੈ ਤੇ ਇਸ ਲਈ ਹਰ ਵਰਕਰ ਤੇ ਆਗੂ ਪੂਰੀ ਸਖ਼ਤ ਮਿਹਨਤ ਕਰ ਕੇ ਇਸ ਮੈਂਬਰਸ਼ਿਪ ਅਭਿਆਨ ਨੂੰ ਪੂਰਨ ਤੌਰ ’ਤੇ ਕਾਮਯਾਬ ਕਰਨ ਆਪਣਾ ਸਹਿਯੋਗ ਦੇਵੇ।

Advertisement

Advertisement