For the best experience, open
https://m.punjabitribuneonline.com
on your mobile browser.
Advertisement

ਉੜੀਸਾ ’ਚ 4 ਜੂਨ ਨੂੰ ਭਾਜਪਾ ਦੀ ਸਰਕਾਰ ਬਣੇਗੀ: ਮੋਦੀ

06:49 AM May 07, 2024 IST
ਉੜੀਸਾ ’ਚ 4 ਜੂਨ ਨੂੰ ਭਾਜਪਾ ਦੀ ਸਰਕਾਰ ਬਣੇਗੀ  ਮੋਦੀ
ਨਬਰੰਗਪੁਰ ਵਿੱਚ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। -ਫੋਟੋ: ਪੀਟੀਆਈ
Advertisement

ਬਰਹਾਮਪੁਰ/ਨਬਰੰਗਪੁਰ, 6 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਆਪ ਨੂੰ ‘ਭਗਵਾਨ ਜਗਨਨਾਥ ਦਾ ਪੁੱਤਰ’ ਕਰਾਰ ਦਿੰਦਿਆਂ ਦਾਅਵਾ ਕੀਤਾ ਹੈ ਕਿ ਉੜੀਸਾ ’ਚ ਬੀਜੇਡੀ ਦੀ ਐਕਸਪਾਇਰੀ ਤਰੀਕ 4 ਜੂਨ ਹੈ ਜਿਸ ਦਿਨ ਵਿਧਾਨ ਸਭਾ ਦੇ ਨਤੀਜਿਆਂ ਦਾ ਐਲਾਨ ਹੋਵੇਗਾ।
ਉਨ੍ਹਾਂ ਕਿਹਾ ਕਿ ਉੜੀਸਾ ’ਚ 10 ਜੂਨ ਨੂੰ ਭਾਜਪਾ ਦਾ ਮੁੱਖ ਮੰਤਰੀ ਹਲਫ਼ ਲਵੇਗਾ ਜਿਸ ਲਈ ਉਹ ਲੋਕਾਂ ਨੂੰ ਸੱਦਾ ਦੇਣ ਲਈ ਇਥੇ ਆਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਬਣਦੇ ਸਾਰ ਹੀ ਸੂਬੇ ’ਚ ਆਯੂਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਲਾਗੂ ਕਰ ਦਿੱਤੀ ਜਾਵੇਗੀ ਜਿਸ ਨੂੰ ਨਵੀਨ ਪਟਨਾਇਕ ਸਰਕਾਰ ਲਗਾਤਾਰ ਰੋਕਦੀ ਆ ਰਹੀ ਹੈ। ਸੂਬੇ ’ਚ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ,‘‘ਉੜੀਸਾ ਮੇਂ ਬੀਜੇਡੀ ਅਸਤ ਹੈ, ਕਾਂਗਰਸ ਪਸਤ ਹੈ ਔਰ ਲੋਗ ਬੀਜੇਪੀ ਪਰ ਆਸ਼ਵਸਤ ਹੈਂ। ਸਿਰਫ਼ ਬੀਜੇਪੀ ਉਮੀਦੋਂ ਕਾ ਨਯਾ ਸੂਰਜ ਬਣ ਕਰ ਉੱਭਰੀ ਹੈ।’’ ਉੜੀਸਾ ਨੂੰ ਦੇਸ਼ ਦਾ ਨੰਬਰ ਇਕ ਸੂਬਾ ਬਣਾਉਣ ਲਈ ਉਨ੍ਹਾਂ ਭਾਜਪਾ ਨੂੰ ਇਕ ਮੌਕਾ ਦੇਣ ਦੀ ਅਪੀਲ ਕੀਤੀ। ਬੀਜੇਡੀ ਪ੍ਰਧਾਨ ਅਤੇ ਮੁੱਖ ਮੰਤਰੀ ਨਵੀਨ ਪਟਨਾਇਕ ’ਤੇ ਹਮਲਾ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ,‘‘ਉੜੀਸਾ ਨੂੰ ਅਜਿਹਾ ਮੁੱਖ ਮੰਤਰੀ ਚਾਹੀਦਾ ਹੈ ਜੋ ਉੜੀਆ ਬੋਲੀ ਅਤੇ ਸੱਭਿਆਚਾਰ ਨੂੰ ਚੰਗੀ ਤਰ੍ਹਾਂ ਸਮਝਦਾ ਹੋਵੇ। ਚੋਣਾਂ ਮਗਰੋਂ ਭਾਜਪਾ ਇਥੇ ਡਬਲ-ਇੰਜਣ ਸਰਕਾਰ ਬਣਾਏਗੀ। ਬੀਜੇਡੀ ਸਰਕਾਰ ਦੀ ਐਕਸਪਾਇਰੀ ਤਰੀਕ 4 ਜੂਨ ਹੈ।’’ ਉੜੀਸਾ ਦੇ ਆਦਿਵਾਸੀ ਇਲਾਕੇ ਨਬਰੰਗਪੁਰ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਮੂਲ ਵਾਸੀਆਂ ਦੀ ਭਲਾਈ ਲਈ ਕੰਮ ਕਰ ਰਹੀ ਹੈ। ‘ਮੋਦੀ ਦੀ ਅਗਵਾਈ ਹੇਠ 10 ਸਾਲਾਂ ਦਾ ਟਰੈਕ ਰਿਕਾਰਡ ਤੁਸੀਂ ਦੇਖ ਲਿਆ ਹੈ। ਮੋਦੀ ਨੇ ਆਦਿਵਾਸੀਆਂ ਦੀ ਭਲਾਈ ਲਈ ਬਜਟ ਪਹਿਲਾਂ ਨਾਲੋਂ ਪੰਜ ਗੁਣਾ ਵਧਾ ਦਿੱਤਾ ਹੈ।’ ਝਾਰਖੰਡ ’ਚ ਜ਼ਬਤ ਕੀਤੀ ਗਈ ਨਕਦੀ ਦਾ ਹਵਾਲਾ ਦਿੰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਨੂੰ ਭ੍ਰਿਸ਼ਟਾਚਾਰ ਅਤੇ ਲੁੱਟ ਰੋਕਣ ਲਈ ਭੰਡਿਆ ਜਾ ਰਿਹਾ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਉੜੀਸਾ ਦੇ ਲੋਕਾਂ ਨੂੰ ਆਯੂਸ਼ਮਾਨ ਭਾਰਤ ਯੋਜਨਾ ਦਾ ਲਾਹਾ ਨਹੀਂ ਮਿਲ ਰਿਹਾ ਹੈ ਕਿਉਂਕਿ ਬੀਜੇਡੀ ਸਰਕਾਰ ਨੇ ਇਹ ਸੂਬੇ ’ਚ ਲਾਗੂ ਨਹੀਂ ਕੀਤੀ ਹੈ। ਰੈਲੀ ਦੌਰਾਨ ਮੋਦੀ ਨੇ ਕਿਹਾ ਕਿ ਲੋਕਾਂ ਨੇ 50 ਸਾਲ ਕਾਂਗਰਸ ਅਤੇ 25 ਸਾਲ ਬੀਜੇਡੀ ਦੇ ਦੇਖੇ ਹਨ ਅਤੇ ਭਾਜਪਾ ਨੂੰ ਸਿਰਫ਼ ਪੰਜ ਸਾਲ ਦੇ ਦਿਉ, ਅਸੀਂ ਉੜੀਸਾ ਨੂੰ ਦੇਸ਼ ਦਾ ਨੰਬਰ ਇਕ ਸੂਬਾ ਬਣਾ ਦੇਵਾਂਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਨੇ ਉੜੀਸਾ ਦੀ ਧੀ ਨੂੰ ਦੇਸ਼ ਦੇ ਸਿਖਰਲੇ ਅਹੁਦੇ ਨਾਲ ਨਿਵਾਜਿਆ ਹੈ। ਮੋਦੀ ਨੇ ਕਿਹਾ ਕਿ ਰਾਸ਼ਟਰਪਤੀ ਦਰੋਪਦੀ ਮੁਰਮੂ ਉਨ੍ਹਾਂ ਨੂੰ ਉੜੀਸਾ ਦੇ ਵਿਕਾਸ ਬਾਰੇ ਹਮੇਸ਼ਾ ਜਾਣਕਾਰੀ ਦਿੰਦੇ ਰਹਿੰਦੇ ਹਨ। -ਪੀਟੀਆਈ

Advertisement

ਪਟਨਾਇਕ 9 ਜੂਨ ਨੂੰ ਛੇਵੀਂ ਵਾਰ ਮੁੱਖ ਮੰਤਰੀ ਵਜੋਂ ਹਲਫ਼ ਲੈਣਗੇ: ਪਾਂਡਿਅਨ

ਬਰਹਾਮਪੁਰ: ਬੀਜੇਡੀ ਦੇ ਸੀਨੀਅਰ ਆਗੂ ਅਤੇ ਨਵੀਨ ਪਟਨਾਇਕ ਦੇ ਨੇੜਲੇ ਸਾਥੀ ਵੀ ਕੇ ਪਾਂਡਿਅਨ ਨੇ ਕਿਹਾ ਕਿ ਪਟਨਾਇਕ ਉੜੀਸਾ ਦੇ ਮੁੱਖ ਮੰਤਰੀ ਵਜੋਂ ਛੇਵੀਂ ਵਾਰ ਹਲਫ਼ ਲੈਣਗੇ। ਉਨ੍ਹਾਂ ਕਿਹਾ ਕਿ ਹਲਫ਼ਦਾਰੀ ਸਮਾਗਮ 9 ਜੂਨ ਨੂੰ ਸਵੇਰੇ ਸਾਢੇ 11 ਤੋਂ ਦੁਪਹਿਰ ਡੇਢ ਵਜੇ ਵਿਚਕਾਰ ਹੋਵੇਗਾ। ਉਨ੍ਹਾਂ ਕਿਹਾ ਕਿ ਪਟਨਾਇਕ ਨੂੰ ਲੋਕਾਂ ਦਾ ਪਿਆਰ ਮਿਲ ਰਿਹਾ ਹੈ ਅਤੇ ਭਾਜਪਾ ਉਨ੍ਹਾਂ ਨੂੰ ਸੱਤਾ ਤੋਂ ਨਹੀਂ ਹਟਾ ਸਕਦੀ ਹੈ। -ਪੀਟੀਆਈ

Advertisement
Author Image

joginder kumar

View all posts

Advertisement
Advertisement
×